ਸੇਂਟ ਕਬੀਰ ਪਬਲਿਕ ਸਕੂਲ ਵਿੱਚ ਦਿਵਾਲੀ ਦਾ ਤਿਓਹਾਰ ਬਹੁਤ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ
ਸਕੂਲ ਵਿੱਚ ਇੰਟਰ ਹਾਊਸ ਰੰਗੋਲੀ ਅਤੇ ਦੀਵਾ- ਥਾਲੀ ਮੁਕਾਬਲੇ ਕਰਵਾਏ ਗਏ...
ਸੇਂਟ ਕਬੀਰ ਪਬਲਿਕ ਸਕੂਲ ,ਸੁਲਤਾਨਪੁਰ (ਗੁਰਦਾਸਪੁਰ) ਵਿੱਚ ਦਿਵਾਲੀ ਦਾ ਤਿਉਹਾਰ ਬਹੁਤ ਹੀ ਸੰਜੀਦਗੀ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਐੱਸ.ਬੀ.ਨਾਯਰ ਜੀ ਦੀ ਪ੍ਰਧਾਨਗੀ ਹੇਠ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਦਸਵੀਂ ਜਮਾਤ ਦੇ ਵਿਦਿਆਰਥੀਆਂ ਰਿਮਲਪ੍ਰੀਤ ਸਿੰਘ ਅਤੇ ਪਰਨੀਤ ਕੌਰ ਦੁਆਰਾ ਦਿਵਾਲੀ ਦੀ ਪਵਿੱਤਰਤਾ ਸੰਬੰਧੀ ਵਿਚਾਰ ਪੇਸ਼ ਕਰਦਿਆ ਹੋਇਆ ਕੀਤੀ। ਇਸ ਉਪਰੰਤ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਹੋਇਆਂ ਸਕੂਲ ਦੇ ਸੰਗੀਤ ਅਧਿਆਪਕ ਦੀਦਾਰ ਸਿੰਘ ਅਤੇ ਲਖਵਿੰਦਰ ਸਿੰਘ ਦੀ ਮਦਦ ਨਾਲ਼ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਬੰਦੀ ਛੋੜ ਦਾਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਭਰੇ ਮਧੁਰ ਸ਼ਬਦ ਅਤੇ ਸ਼੍ਰੀ ਰਾਮ ਜੀ ਦੇ ਅਯੋਧਿਆ ਵਾਪਸੀ ਨੂੰ ਸਮਰਪਿਤ ਭਜਨ ਗਾਇਨ ਕੀਤੇ।ਐਲ.ਕੇ.ਜੀ ਅਤੇ ਯੂ. ਕੇ.ਜੀ. ਦੇ ਵਿਦਿਆਰਥੀਆਂ ਦੁਆਰਾ ਸੁੰਦਰ ਡਾਂਸ ਦੀ ਪੇਸ਼ਕਾਰੀ ਕੀਤੀ ਗਈ।
ਇਸ ਦੇ ਨਾਲ ਸਕੂਲ ਦੇ ਤੀਸਰੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਦੀਵਾ-ਥਾਲੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਆਪਣੀਆਂ ਸੁੰਦਰ ਕਲਾ ਕ੍ਰਿਤੀਆਂ ਦਾ ਪ੍ਰਦਰਸ਼ਨ ਕੀਤਾ।
ਇਸ ਉਪਰੰਤ ਸਕੂਲ ਦੇ ਚਾਰ ਹਾਉਸਾਂ ਵਿੱਚ ਰੰਗੋਲੀ ਮੁਕਾਬਲਾ ਕਰਵਾਇਆ ਗਿਆ। ਜਿਸ ਦੌਰਾਨ ਵਿਦਿਆਰਥੀਆਂ ਨੇ ਮਨਮੋਹਕ ਨਮੂਨਿਆਂ ਰਾਹੀਂ ਆਪਣੇ ਹੁਨਰ ਨੂੰ ਸਾਹਮਣੇ ਲਿਆਂਦਾ।ਸਕੂਲ ਦੇ ਬਲਾਕ 'ਏ' ਵਿੱਚ ਨੰਨੇ-ਮੁੰਨੇ ਵਿਦਿਆਰਥੀਆਂ ਦੁਆਰਾ ਦੀਵਿਆਂ ਨੂੰ ਸੁੰਦਰ ਸਜਾਇਆ ਗਿਆ ਅਤੇ ਰੰਗ ਬਿਰੰਗੇ ਕਾਰਡ ਬਣਾਏ ਗਏ। ਸਕੂਲ ਦੇ ਕਮਰਿਆਂ ਨੂੰ ਹੱਥ ਦੇ ਨਾਲ ਬਣਾਈਆਂ ਹੋਈਆਂ ਚੀਜ਼ਾਂ ਨਾਲ ਸਜਾਇਆ ਗਿਆ।
ਪ੍ਰਿੰਸੀਪਲ ਜੀ ਦੁਆਰਾ ਪ੍ਰੋਗਰਾਮ ਦੇ ਅੰਤਮ ਪੜਾਅ ਵਿੱਚ ਦੀਵਾ-ਥਾਲੀ ਅਤੇ ਰੰਗੋਲੀ ਮੁਕਾਬਲਿਆ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ I ਰੰਗਾਂ ਤੇ ਉਮੰਗਾਂ ਨਾਲ ਭਰਿਆ ਦਿਵਾਲੀ ਦੀ ਤਿਉਹਾਰ ਸਾਰਿਆਂ ਦੇ ਵਿਰਾਨ ਚਿਹਰਿਆ ਤੇ ਖ਼ੁਸੀ ਲੈ ਆਉਂਦਾ ਹੈ।
ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਦਿਵਾਲੀ ਦੇ ਵਿਸ਼ੇਸ਼ ਤਿਓਹਾਰ ਤੇ ਘੱਟ ਤੋਂ ਘੱਟ ਪਟਾਕੇ ਚਲਾ ਕੇ ਵਾਤਾਵਰਨ ਨੂੰ ਸੰਭਾਲਣ ਤੇ ਹਮੇਸ਼ਾ ਆਪਣੇ ਧਰਮ ਦਾ ਸਤਿਕਾਰ ਕਰਨ ਦੀ ਪ੍ਰੇਰਣਾ ਦਿੱਤੀ ਗਈ। ਇਸ ਪਵਿੱਤਰ ਮੌਕੇ ਤੇ ਸਕੂਲ ਵਿੱਚ ਬਣਾਈ ਗਈ ਈਕੋ ਕਲੱਬ ਸੁਸਾਇਟੀ ਵੱਲੋਂ ਰੁੱਖ ਲਗਾ ਕੇ ਹਰੀ ਦੀਵਾਲੀ ਮਨਾਉਣ ਦਾ ਵੀ ਸੰਦੇਸ਼ ਦਿੱਤਾ ਗਿਆ।ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਮੈੱਨਜਮੈਂਟ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਜੀ ਦੁਆਰਾ ਸਮੁੱਚੇ ਸਕੂਲ ਨੂੰ ਦਿਵਾਲੀ ਦੇ ਤਿਓਹਾਰ ਦੀਆਂ ਹਾਰਦਿਕ ਸੁੱਭਕਾਮਨਾਵਾਂ ਦਿੱਤੀਆਂ ਗਈਆਂ।