ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਸਾਰ ਦੇ ਇਤਿਹਾਸ 'ਚ ਹਮੇਸ਼ਾ ਬੇਮਿਸਾਲ ਅਤੇ ਅਮਰ ਰਹੇਗੀ- ਨੈਸ਼ਨਲ ਅਵਾਰਡੀ ਰੋਮੋਸ ਮਹਾਜਨ
ਰੈੱਡ ਕਰਾਸ ਏਕੀਕ੍ਰਿਤ ਅਤੇ ਨਸ਼ਾ ਮੁਕਤੀ ਕੇਂਦਰ ਗੁਰਦਾਸਪੁਰ ਵਿਖੇ ਸ਼ਹੀਦੀ ਸਭਾ ਸਬੰਧੀ ਸਮਾਗਮ
ਰੋਹਿਤ ਗੁਪਤਾ
ਗੁਰਦਾਸਪੁਰ, 27 ਦਸੰਬਰ 2025- ਸ਼ਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸ਼ਾਹਿਬਜ਼ਾਦਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਵਸ ਦੀ ਯਾਦ ਵਿੱਚ, ਰੈੱਡ ਕਰਾਸ ਏਕੀਕ੍ਰਿਤ ਅਤੇ ਨਸ਼ਾ ਮੁਕਤੀ ਕੇਂਦਰ ਗੁਰਦਾਸਪੁਰ ਨੇ ਇੱਕ ਸ਼ਹੀਦੀ ਸਭਾ ਦਾ ਆਯੋਜਨ ਕੀਤਾ ਜਿਸ ਵਿੱਚ ਸਟਾਫ ਮੈਂਬਰਾਂ ਨੇ ਮਰੀਜ਼ਾਂ ਨੂੰ ਇਸ ਮਹਾਨ ਦਿਨ ਦੇ ਇਤਿਹਾਸ ਬਾਰੇ ਦੱਸਿਆ।
ਇਸ ਮੌਕੇ ਰੋਮੇਸ਼ ਮਹਾਜਨ, ਨੈਸ਼ਨਲ ਅਵਾਰਡੀ ਨੇ ਕਿਹਾ ਕਿ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਜ਼ੁਲਮ ਅਤੇ ਜ਼ਬਰ ਦੇ ਖ਼ਿਲਾਫ਼ ਹਮੇਸ਼ਾ ਅਵਾਜ਼ ਉਠਾਉਂਦੇ ਰਹਿਣ ਲਈ ਪ੍ਰੇਰਿਤ ਕਰਦੀ ਹੈ।
ਉਨ੍ਹਾਂ ਕਿਹਾ ਕਿ ਸੰਸਾਰ ਦੇ ਇਤਿਹਾਸ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਹਮੇਸ਼ਾ ਬੇਮਿਸਾਲ ਤੇ ਅਮਰ ਰਹੇਗੀ। ਇਸ ਲਾਸਾਨੀ ਸ਼ਹਾਦਤ ਅੱਗੇ ਸਾਡਾ ਸਾਰਿਆਂ ਦਾ ਸੀਸ ਝੁੱਕਦਾ ਹੈ।