ਸਵੈ ਸਹਾਇਤਾ ਸਮੂਹਾਂ ਦੇ ਕਰਜ਼ਿਆਂ ਨੂੰ ਦਿੱਤੀ ਜਾਵੇ ਤਰਜੀਹ : ਏਡੀਸੀ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 15 ਜੁਲਾਈ 2025 : ਸਵੈ ਸਹਾਇਤਾ ਸਮੂਹਾਂ ਦੇ ਬੈਂਕ ਖਾਤੇ ਖੋਲਣ ਅਤੇ ਉਨ੍ਹਾਂ ਨੂੰ ਛੋਟੇ-ਮੋਟੇ ਕਾਰੋਬਾਰ ਸ਼ੁਰੂ ਕਰਨ ਲਈ ਸਵੈ ਸਹਾਇਤਾ ਲੋਨ ਪਹਿਲ ਦੇ ਆਧਾਰ ‘ਤੇ ਜਾਰੀ ਕਰਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ ਨੇ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਵਿਖੇ ਜ਼ਿਲ੍ਹੇ ਦੇ ਬੈਂਕ ਮੈਨੇਜ਼ਰਾਂ ਦੀ ਕਰਵਾਈ ਗਈ ਇੰਟਰਪ੍ਰਾਇਜ ਫਾਇਨਾਸਿੰਗ ਸਬੰਧੀ ਵਿਸ਼ੇਸ਼ ਟ੍ਰੇਨਿੰਗ ਉਪਰੰਤ ਬੈਂਕ ਮੈਨੇਜ਼ਰਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਮੌਕੇ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਬ੍ਰਾਂਚ ਮੈਨੇਜ਼ਰਾਂ ਨੂੰ ਕਿਹਾ ਕਿ ਉਹ ਸੀ.ਸੀ.ਐਲ. ਫਾਇਲਾ ਪ੍ਰਾਪਤ ਕਰਨ ਮੌਕੇ ਸਵੈ ਸਹਾਇਤਾ ਸਮੂਹਾਂ ਨੂੰ ਪ੍ਰਾਪਤੀ ਰਸੀਦ ਜਾਰੀ ਕਰਨ। ਨੈਸ਼ਨਲ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ, ਹੈਦਰਾਬਾਦ ਤੋਂ ਆਏ ਨੈਸ਼ਨਲ ਰਿਸੋਰਸ ਪਰਸਨ ਸ਼੍ਰੀ ਆਰ.ਕੇ ਅਰੋੜਾ ਨੇ ਬ੍ਰਾਂਚ ਮੈਨੇਜ਼ਰਾਂ ਨੂੰ ਇੰਟਰਪ੍ਰਾਇਜ ਫਾਇਨਾਸਿੰਗ ਦੀ ਸਿਖਲਾਈ ਦੌਰਾਨ ਰਿਜ਼ਰਵ ਬੈਂਕ ਆਫ ਇੰਡੀਆਂ ਦੇ ਨਵੇਂ ਸਰਕੂਲਰ ਸਵੈ ਸਹਾਇਤਾ ਸਮੂਹ ਦੀ ਗ੍ਰੇਡਿੰਗ, ਬੈਂਕ ਲਿਕਿੰਜ਼, ਡਿਜ਼ੀਟਲ ਫਾਇਨਾਂਸ, ਫਾਇਨਾਸ਼ੀਅਲ ਲਿਟਰੇਸੀ ਅਤੇ ਇੰਨਸ਼ੋਰੇਸ਼ ਆਦਿ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ ਨੇ ਬੈਂਕ ਮੈਨੇਜ਼ਰਾਂ ਨੂੰ ਸਵੈ ਸਹਾਇਤਾ ਸਮੂਹਾਂ ਨੂੰ ਫਾਇਨਾਂਸ ਕਰਦੇ ਸਮੇਂ ਮੈਬਰਾਂ ਦੀ ਆਰਥਿਕਤਾ ਤੇ ਮਾਨਸਿਕਤਾ ਨੂੰ ਧਿਆਨ ਹਿੱਤ ਰੱਖਦਿਆਂ ਉਨ੍ਹਾਂ ਦਾ ਕੰਮ ਬਿਨਾ ਦੇਰੀ ਨਾਲ ਕਰਨ ਦੀ ਅਪੀਲ ਕੀਤੀ। ਇਸ ਟ੍ਰੇਨਿੰਗ ਵਿੱਚ ਐਸ.ਬੀ.ਆਈ., ਪੀ.ਐਨ.ਬੀ., ਪੰਜਾਬ ਅਤੇ ਸਿੰਧ ਬੈਂਕ, ਪੰਜਾਬ ਗ੍ਰਾਮੀਣ ਬੈਂਕ, ਕੇਨਰਾ ਬੈਂਕ, ਯੂਕੋ ਬੈਂਕ ਦੇ 51 ਬ੍ਰਾਂਚ ਮੈਨੇਜ਼ਰਾਂ ਅਤੇ ਅਧਿਕਾਰੀਆਂ ਨੇ ਭਾਗ ਲਿਆ।
ਇਸ ਦੌਰਾਨ ਐਫ.ਆਈ. ਇੰਚਾਰਜ ਗਗਨਦੀਪ, ਬਲਾਕ ਪ੍ਰੋਗਰਾਮ ਮੈਨੇਜ਼ਰ ਬਲਜੀਤ ਸਿੰਘ, ਗੁਰਪ੍ਰੀਤ ਕੌਰ, ਆਫਿਸ਼ ਅਟੈਡੈਂਟ ਨਵਦੀਪ ਕੁਮਾਰ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।