ਸਰੀਰਕ ਮਾਨਸਿਕ ਅਤੇ ਅਧਿਆਤਮਕ ਅਭਿਆਸ ਹੈ ਯੋਗਾ: ਐਸ ਐਮ ਓ ਡਾ: ਧੀਰਾ ਗੁਪਤਾ
ਅਸ਼ੋਕ ਵਰਮਾ
ਗੋਨਿਆਣਾ, 21 ਜੂਨ 2025 :ਵਿਸ਼ਵ ਯੋਗਾ ਦਿਵਸ ਮੌਕੇ ਸਥਾਨਕ ਸੀ.ਐਚ.ਸੀ. ਸਮੇਤ ਬਲਾਕ ਗੋਨਿਆਣਾ ਦੇ ਸਮੂਹ ਸਿਹਤ ਕੇਂਦਰਾਂ 'ਤੇ ਯੋਗਾ ਅਭਿਆਸ ਕੈਂਪ ਲਾਏ ਗਏ।ਇਸ ਮੌਕੇ ਆਪਣੇ ਸੰਬੋਧਨ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕਿਹਾ ਕਿ ਯੋਗਾ ਸਰੀਰਕ, ਮਾਨਕਿ ਅਤੇ ਅਧਿਆਤਮਕ ਅਭਿਆਸ ਹੈ।ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਵਿੱਚ ਲਚਕਤਾ ਵਧਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖੂਨ ਦੇ ਗੇੜ ਵਿੱਚ ਵੀ ਸੁਧਾਰ ਹੁੰਦਾ ਹੈ ਅਤੇ ਸਾਹ ਪ੍ਰਣਾਲੀ ਮਜ਼ਬੂਤ ਹੁੰਦੀ ਹੈ।ਇਸ ਮੌਕੇ ਬੋਲਦਿਆਂ ਡਾ: ਦਿਨੇਸ਼ ਕੁਮਾਰ ਸੈਣੀ ਨੇ ਕਿਹਾ ਕਿ ਯੋਗਾ ਕਰਨ ਨਾਲ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਤੇ ਵੀ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਾਨਸਿਕ ਤਨਾਅ ਤੋਂ ਵੀ ਮੁਕਤੀ ਮਿਲਦੀ ਹੈ।
ਡਾ: ਮੋਨਿਸ਼ਾ ਗਰਗ ਨੇ ਕਿਹਾ ਕਿ ਯੋਗ ਸਿਰਫ਼ ਇੱਕ ਸਰੀਰਕ ਅਭਿਆਸ ਨਹੀਂ ਹੈ ਬਲਕਿ ਇੱਕ ਅਧਿਆਤਮਕ ਮਾਰਗ ਵੀ ਹੈ ਜੋ ਵਿਅਕਤੀ ਨੂੰ ਅੰਦਰੂਨੀ ਸ਼ਾਂਤੀ ਅਤੇ ਆਤਮ ਵਿਆਨ ਵੱਲ ਲੈ ਕੇ ਜਾਂਦਾ ਹੈ।ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਸ ਉਤਸਵ ਦੀ ਗਿਆਰਵੀਂ ਵਰ੍ਹੇਗੰਢ ਮੌਕੇ ਇੱਕ ਧਰਤੀ ਇੱਕ ਸਿਹਤ ਲਈ ਯੋਗ ਥੀਮ ਤਹਿਤ ਮਨਾਏ ਗਏ ਇਸ ਦਿਹਾੜੇ ਮੌਕੇ ਸੀ.ਐਚ.ਸੀ. ਦੇ ਸਮੂਹ ਸਟਾਫ਼ ਵੱਲੋਂ ਯੋਗ ਗਤੀਵਿਧੀਆਂ ਵਿੱਚ ਭਾਗ ਲਿਆ। ਉਨ੍ਹਾਂ ਦੱਸਿਆ ਕਿ ਬਲਾਕ ਦੇ ਸਮੂਹ ਸਿਹਤ ਕੇਂਦਰਾਂ *ਤੇ ਵੀ ਯੋਗ ਸਰਗਰਮੀਆਂ ਕੀਤੀਆਂ ਗਈਆਂ।ਇਸ ਮੌਕੇ ਡਾ: ਸਵਰੀਤ ਕੌਰ, ਡਾ: ਮੋਨਿਕਾ, ਡਾ: ਪੰਕਜ ਕੁਮਾਰ, ਚੀਫ਼ ਫਾਰਮੇਸੀ ਅਫ਼ਸਰ ਅਪਰਤੇਜ ਕੌਰ, ਫਾਰਮੇਸੀ ਅਫ਼ਸਰ ਸੁਭਮ ਸ਼ਰਮਾ, ਅਮਨਦੀਪ ਗਰੋਵਰ ,ਰੇਡੀਓਗਰਾਫ਼ਰ ਲਵਪ੍ਰੀਤ ਸਿੰਘ, ਨਰਸਿੰਗ ਸਿਸਟਰ ਕਿਰਨ ਬਾਲਾ, ਕੰਪਿਊਟਰ ਆਪਰੇਟਰ ਨਿਸ਼ਾ, ਸੀ.ਐਚ.ਓ. ਕਿਰਨ ਕੌਰ, ਐਲ.ਐਚ.ਵੀ. ਕਰਮਜੀਤ ਕੌਰ, ਏ.ਐਨ.ਐਮ. ਰਾਮ ਕੁਮਾਰੀ, ਰਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।