ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਟੀਚਰ ਅਤੇ ਹੋਰ ਕਰਮਚਾਰੀ ਯੂਨੀਅਨ ਵਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 18 ਅਕਤੂਬਰ,2025
ਅੱਜ ਪੰਜਾਬ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਸਭਸ ਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਦੀ ਅਗਵਾਈ ਵਿੱਚ ਕੀਤੀ ਗਈ ਹੈ। ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਏਡਿਡ ਸਕੂਲਾਂ ਦੀ10 ਮਹੀਨਿਆਂ ਤੋਂ ਰੋਕੀ ਗਈ ਤਨਖਾਹ ਲਈ ਆਲੋਚਨਾ ਕੀਤੀ ਗਈ ਸਰਕਾਰ ਵੱਲੋਂ 10 ਮਹੀਨਿਆਂ ਦੀ ਤਨਖਾਹ ਜਾਰੀ ਕਰਨ ਦੀ ਬਜਾਏ ਸਿਰਫ ਇੱਕ ਮਹੀਨੇ ਦੀ ਜਾਰੀ ਕੀਤੀ ਤਨਖਾਹ ਦਾ ਵਿਰੋਧ ਕੀਤਾ ਗਿਆ ਅਤੇ ਸਰਕਾਰੀ ਪੱਤਰ ਦੀਆਂ ਕਾਪੀਆਂ ਸਾੜ੍ਹੀਆਂ ਗਈਆਂ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਬੋਲਦਿਆਂ ਕਿਹਾ ਕਿ ਸਰਕਾਰ ਦੁਆਰਾ ਸਮੇਂ- ਸਮੇਂ ਤੇ ਜਾਰੀ ਕੀਤੇ ਪੱਤਰਾਂ ਕਾਰਨ ਤਨਖਾਹਾਂ ਜਾਰੀ ਕਰਨ ਵਿੱਚ ਅਤ੍ਰਿਕਾ ਹੋ ਰਿਹਾ ਹੈ। ਇਹਨਾਂ ਪੱਤਰਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਤਨਖਾਹਾਂ ਜਲਦੀ ਰਿਲੀਜ਼ ਕਰਨੀਆਂ ਚਾਹੀਦੀਆਂ ਹਨ।ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਕਿਹਾ ਕਿ ਅਸੀਂ ਸਥਾਨਕ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਨਾਲ ਹਰੇਕ ਤਰ੍ਹਾਂ ਨਾਲ ਸਹਿਯੋਗ ਕਰਦੇ ਹਾਂ ਪ੍ਰੰਤੂ ਇਸ ਦਫਤਰ ਵਿੱਚ ਵੀ ਕਾਫੀ ਸਮਾਂ ਫਾਈਲਾਂ ਰੁਲਦੀਆਂ ਰਹਿਦੀਆਂ ਹਨ। ਜਿਸ ਕਾਰਨ ਬਾਕੀ ਪੰਜਾਬ ਦੇ ਸਕੂਲਾਂ ਨਾਲੋਂ ਅਸੀਂ ਤਿੰਨ ਮਹੀਨੇ ਤਨਖਾਹ ਲੈਣ ਤੋਂ ਪਛੜੇ ਹੋਏ ਹਾਂ।ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਨੇ ਬੋਲਦਿਆ ਦੱਸਿਆ ਕਿ ਇਹ ਸਕੂਲ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇ ਹਨ ਅਤੇ ਬਹੁਤ ਸਾਰੇ
ਦੇਸ਼ ਭਗਤ, ਡਾਕਟਰ, ਇੰਜੀਨੀਅਰ, ਅਧਿਆਪਕ ਆਦਿ ਪੈਦਾ ਕੀਤੇ ਹਨ। ਜੋ ਸਮਾਜ ਦੀ ਸੇਵਾ ਕਰ ਰਹੇ ਹਨ ਇਸ ਮੌਕੇ ਸਰਕਾਰ ਵੱਲੋਂ ਜਾਰੀ ਪੱਤਰਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ ਗਿਆ।ਇਸ ਮੌਕੇ ਜਨਰਲ ਸਕੱਤਰ ਸੰਦੀਪ ਕਾਲੀਆ,ਹੈਡ ਮਾਸਟਰ ਰਜਿੰਦਰ ਸਿੰਘ ਵਾਲੀਆ ਹੈਡ ਮਾਸਟਰ ਗੁਰਜੀਤ ਸਿੰਘ ਦਿਓਲ,ਜਸਕਰਨ ਸਿੰਘ ਚਾਹਲ, ਸਾਬਕਾ ਪ੍ਰਿੰਸੀਪਲ ਹਰਵਿੰਦਰ ਸਿੰਘ ਬੇਦੀ, ਦੀਪਕ ਚੋਪੜਾ ਜਸਕਰਨ ਸਿੰਘ,ਮਹਿੰਦਰ ਪਾਲ ਸਿੰਘ ਅਤੇ ਚੰਦਰੇਸ਼ ਸੌਰੀ ਆਦਿ ਹਾਜਰ ਸਨ।