ਸਮਾਣਾ: ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੋਂ ਥੱਲੇ ਲਾਹਿਆ
ਬਾਬੂਸ਼ਾਹੀ ਨੈਟਵਰਕ
ਸਮਾਣਾ (ਪਟਿਆਲਾ), 24 ਅਪ੍ਰੈਲ, 2026: ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਤੇ ਫੌਜ ਨੇ ਅੱਜ ਬੇਅਦਬੀ ਮਾਮਲੇ ’ਤੇ 400 ਫੁੱਟ ਉੱਚੇ ਬੀ ਐਸ ਐਨ ਐਲ ਟਾਵਰ ’ਤੇ ਚੜ੍ਹੇ ਗੁਰਜੀਤ ਸਿੰਘ ਖਾਲਸਾ ਨੂੰ ਸਫਲਤਾਪੂਰਵਕ ਥੱਲੇ ਉਤਾਰ ਲਿਆ।
ਉਹ ਪਿਛਲੇ 18 ਮਹੀਨਿਆਂ ਤੋਂ ਟਾਵਰ ’ਤੇ ਬੈਠੇ ਸਨ ਤੇ ਬੇਅਦਬੀ ਬਾਰੇ ਕਾਨੂੰਨ ਦੀ ਮੰਗ ਕਰ ਰਹੇ ਸਨ। ਹੁਣ ਪੰਜਾਬ ਸਰਕਾਰ ਵੱਲੋਂ ਕਾਨੂੰਨ ਬਣਾਉਣ ਤੋਂ ਬਾਅਦ ਉਹ ਟਾਵਰ ਤੋਂ ਹੇਠਾਂ ਉਤਰ ਆਏ ਹਨ।
ਟਾਵਰ ਤੋਂ ਹੇਠਾਂ ਉਤਾਰਣ ਮਗਰੋਂ ਉਹਨਾਂ ਨੂੰ ਮੈਡੀਕਲ ਚੈਕ ਅਪ ਵਾਸਤੇ ਐਂਬੂਲੈਂਸ ਵਿਚ ਹਸਪਤਾਲ ਲਿਜਾਇਆ ਗਿਆ।
Click to Follow Babushahi Facebook page →