ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਸਰੂਪ ਚੰਦ ਸਿੰਗਲਾ ਨੇ ਠੋਕਿਆ ਦਾਅਵਾ
ਅਸ਼ੋਕ ਵਰਮਾ
ਬਠਿੰਡਾ , 26 ਫਰਵਰੀ 2026 : ਸਾਬਕਾ ਵਿਧਾਇਕ ਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਬਠਿੰਡਾ ਸ਼Çਹਿਰੀ ਹਲਕੇ ਤੋਂ ਆਪਣੀ ਦਾਅਵੇਦਾਰੀ ਜਤਾ ਦਿੱਤੀ ਹੈ। ਸਾਲ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਨੂੰ ਸ੍ਰਹਿਰ ਚੋਂ ਮਿਲੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਸਿੰਗਲਾ ਅਤੇ ਉਨ੍ਹਾਂ ਦੇ ਲੜਕੇ ’ਤੇ ਭਾਜਪਾ ਯੁਵਾ ਮੋਰਚਾ ਦੇ ਆਗੂ ਦੀਨਵ ਸਿੰਗਲਾ ਨੇ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਸਿੰਗਲਾ ਪ੍ਰੀਵਾਰ ਵੱਲੋਂ ਅਗਰਵਾਲ ਸਮਾਜ ਸਮੇਤ ਵੱਖ ਵੱਖ ਸੰਸਥਾਵਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਹਾਲ ਦੀ ਘੜੀ ਇੰਨ੍ਹਾਂ ਮੀਟਿੰਗਾਂ ਜਾਂ ਨੁੱਥੜ ਸਭਾਵਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਪੱਤਰਕਾਰ ਵੱਲੋਂ ਲਏ ਜਾਇਜੇ ਦੌਰਾਨ ਵੀ ਇਹੋ ਸਾਹਮਣੇ ਆਇਆ ਹੈ ਕਿ ਅਗੇਤਾ ਪ੍ਰਚਾਰ ਸ਼ੁਰੂ ਕਰਨ ਦਾ ਸਰੂਪ ਚੰਦ ਸਿੰਗਲਾ ਨੂੰ ਲਾਹਾ ਮਿਲ ਸਕਦਾ ਹੈ। ਇਸੇ ਦੌਰਾਨ ਦੀਨਵ ਸਿੰਗਲਾ ਨੇ ਨੌਜਵਾਨ ਵੋਟਰਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ ।
ਇਸੇ ਤਰਾਂ ਭਾਜਪਾ ਯੁਵਾ ਮੋਰਚਾ ਦੇ ਆਗੂਆਂ ਦੀ ਵੱਖ ਵੱਖ ਵਾਰਡਾਂ ਚ ਜਿੰਮੇਵਾਰੀ ਲਾਈ ਗਈ ਹੈ। ਦੀਨਵ ਸਿੰਗਲਾ ਨੇ ਇਸ ਦੌਰਾਨ ਨਾਅਰਾ ਦਿੱਤਾ ਹੈ ‘‘ਬਠਿੰਡਾ ਸ਼ਹਿਰ ਦੀ ਬਦਲਾਂਗੇ ਨੁਹਾਰ -ਬਾਊ ਸਰੂਪ ਚੰਦ ਸਿੰਗਲਾ ਇਸ ਵਾਰ ’’ । ਦੀਨਵ ਸਿੰਗਲਾ ਨੇ ਕਿਹਾ ਕੁੱਝ ਮਹੀਨੇ ਪਹਿਲਾਂ ਸਾਬਕਾ ਖਜਾਨਾ ਮੰਤਰੀ ਨੇ ਸ਼ਹਿਰ ’ਚ ਸਰਗਰਮੀਆਂ ਵਿੱਢੀਆਂ ਪਰ ਸਰੂਪ ਚੰਦ ਸਿੰਗਲਾ ਦੇ ਸ਼ਹਿਰ ਵਿੱਚ ਅਧਾਰ ਅਤੇ ਸਹਿਚਾਰ ਨੂੰ ਵੇਖਦਿਆਂ ਹਾਈ ਕਮਾਨ ਨੇ ਉਨ੍ਹਾਂ ਨੂੰ ਸਮਾਂ ਰਹਿੰਦਿਆਂ ਹੀ ਗਿੱਦੜਬਾਹਾ ਦਾ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਸਰੂਪ ਚੰਦ ਸਿੰਗਲਾ ਨੇ ਵਿਧਾਇਕ ਹੁੰਦਿਆਂ ਸ਼ਹਿਰ ਦੇ ਵਿਕਾਸ ਲਈ ਵੱਡੇ ਉਪਰਾਲੇ ਕੀਤੇ ਅਤੇ ਵਪਾਰੀਆਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ’ਚ ਪਹਿਲਕਦਮੀ ਕੀਤੀ ਸੀ । ਦੀਨਵ ਸਿੰਗਲਾ ਨੇ ਦਾਅਵਾ ਕੀਤਾ ਕਿ ਬਠਿੰਡਾ ਸ਼ਹਿਰ ’ਚ ਭਾਜਪਾ ਇਤਿਹਾਸਿਕ ਜਿੱਤ ਹਾਸਿਕ ਕਰੇਗੀ ਅਤੇ ਮਾਲਵਾ ਪੱਟੀ ਦਾ ਭਾਜਪਾ ਦੀ ਸਰਕਾਰ ਬਣਾਉਣ ’ਚ ਅਹਿਮ ਯੋਗਦਾਨ ਹੋਵੇਗਾ।
Click to Follow Babushahi Facebook page →