ਰੱਖੜਾ ਭਰਾਵਾਂ ਦੇ ਪਿਤਾ ਸੂਬੇਦਾਰ ਕਰਤਾਰ ਸਿੰਘ ਦਾ ਬਰਸੀ ਸਮਾਗਮ 16 ਨਵੰਬਰ ਨੂੰ ਰੱਖੜਾ ਫਾਰਮ ਤੇ
ਚੰਡੀਗੜ੍ਹ, 15 ਨਵੰਬਰ 2025 : ਰੱਖੜਾ ਭਰਾਵਾਂ ਦੇ ਪਿਤਾ, ਸਵਰਗਵਾਸੀ ਸੂਬੇਦਾਰ ਕਰਤਾਰ ਸਿੰਘ ਰੱਖੜਾ ਜੀ ਦਾ ਬਰਸੀ ਸਮਾਗਮ ਮਿਤੀ 16 ਨਵੰਬਰ ਨੂੰ ਉਨ੍ਹਾਂ ਦੇ ਨਿਵਾਸ ਅਸਥਾਨ ਰੱਖੜਾ ਫਾਰਮ ਵਿਖੇ ਆਯੋਜਿਤ ਕੀਤਾ ਜਾਵੇਗਾ।
ਇਸ ਮੌਕੇ 'ਤੇ ਪਰਿਵਾਰ ਵੱਲੋਂ ਸਮੂਹ ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।
