ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਹੈਡਮਾਸਟਰ ਐਸੋਸੀਏਸ਼ਨ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ ,4 ਜੂਨ 2026 : ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਨੇ ਆਪਣੀਆਂ ਜਾਇਜ਼ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਅੱਜ ਬਠਿੰਡਾ ਵਿਖੇ ਹੋਈ ਸੂਬਾ ਕਮੇਟੀ ਦੀ ਮੀਟਿੰਗ ਦੌਰਾਨ ਇਹ ਫੈਸਲਾ ਹੋਇਆ ਹੈ। ਇਸ ਮੌਕੇ ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਕਟਾਰੀਆ ਨੇ ਕਿਹਾ ਕਿ 2019 ਵਿੱਚ ਪੀ.ਪੀ.ਐੱਸ.ਸੀ. ਟੈੱਸਟ ਕਲੀਅਰ ਕਰਨ ਉਪਰੰਤ ਜਨਵਰੀ, 2020 ਵਿੱਚ ਹੈੱਡਮਾਸਟਰ ਬਣੇ 672 ਹੈੱਡਮਾਸਟਰਾਂ ਵਿੱਚ ਭਾਰੀ ਰੋਸ ਹੈ, ਕਿਉਂਕਿ ਸਰਕਾਰ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਵਧ ਚੜ੍ਹ ਕੇ ਯੋਗਦਾਨ ਦੇਣ ਵਾਲੇ ਇਹ ਹੈੱਡਮਾਸਟਰ ਸਰਕਾਰ ਦੁਆਰਾ ਹਰ ਮੌਕੇ ਨਜ਼ਰ ਅੰਦਾਜ਼ ਕੀਤੇ ਗਏ ਹਨ। ਇਸ ਭਰਤੀ ਤੋਂ ਪਹਿਲਾ ਹੀ ਸਾਲਾ ਬੱਧੀ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾ ਨੇ ਪੀ. ਪੀ ਐਸ ਸੀ. ਦਾ ਔਖਾ ਇਮਤਿਹਾਨ ਪਾਸ ਕਰਕੇ ਜਨਵਰੀ 2020 ਵਿੱਚ ਹੈੱਡਮਾਸਟਰਾਂ ਵਜੋਂ ਜੁਆਇੰਨ ਕੀਤਾ ਅਤੇ ਦਿਨਾਂ ਵਿੱਚ ਹੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ ।
ਉਹਨਾਂ ਕਿਹਾ ਕਿ ਇਸ ਦੇ ਬਦਲੇ ਵਿੱਚ ਸਮੇਂ ਦੀਆਂ ਸਰਕਾਰਾ ਨੇ ਉਹਨਾਂ ਨੂੰ ਹਾਇਰ ਰਿਸਪਾਂਸੀਬਿਲਟੀ ਇੰਕਰੀਮੈਟ ਦੇਣ ਤੋਂ ਵੀ ਬਿਨਾਂ ਕਿਸੇ ਕਾਰਨ ਦੇ ਹੱਥ ਪਿੱਛੇ ਖਿੱਚ ਲਿਆ, ਹੁਣ ਹੈਂਡਮਾਸਟਰ ਕਾਡਰ ਚੁੱਪ ਨਹੀ ਬੈਠੇਗਾ ਅਤੇ ਕਾਡਰ ਨੇ ਚੋਣਾਂ ਦਾ ਬਿਗੁਲ ਵੱਜਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾਉਣ ਦਾ ਮਨ ਬਣਾ ਲਿਆ ਹੈ। ਇਸ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਦਿਆਂ ਜਿੱਥੇ ਹਰ ਮੁਹਾਜ਼ 'ਤੇ ਸੰਘਰਸ਼ ਲਈ ਲਾਮਬੰਦੀ ਸ਼ੁਰੂ ਕੀਤੀ ਜਾਵੇਗੀ ਉੱਥੇ ਹੀ ਹਰ ਜ਼ਿਲ੍ਹੇ ਵਿੱਚ ਮੰਤਰੀਆਂ ਦੇ ਟੂਰ ਪ੍ਰੋਗਰਾਮਾਂ ਦੌਰਾਨ ਘਿਰਾਓ ਕਰਦਿਆਂ ਸਵਾਲ ਪੁੱਛੇ ਜਾਣਗੇ ਕਿ ਆਖਿਰਕਾਰ ਪੰਜਾਬ ਸਰਕਾਰ ਹੈੱਡਮਾਸਟਰ ਕਾਡਰ ਨਾਲ਼ ਮਤਰੇਈ ਮਾਂ ਵਾਲਾ ਸਲੂਕ ਕਿਉਂ ਕਰ ਰਹੀ ਹੈ।
ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਭੁੱਲਰ ਨੇ ਹੈੱਡਮਾਸਟਰ ਕਾਡਰ ਦੇ ਗਰੇਡ ਪੇ ਵਿੱਚ ਵਾਧਾ ਕਰਨ, ਹਾਇਰ ਰਿਸਪਾਸੀਬਿਲਟੀ ਇਨਕਰਮੈਟ ਦੇਣ, ਹੁਣ ਤੱਕ ਬਣਦੇ ਬੈਕਲਾਗ ਕੋਟੇ ਦੀਆ ਪ੍ਰੋਮੋਸ਼ਨਾ ਅਤੇ ਪ੍ਰਮੋਸ਼ਨ ਕੋਟੇ ਵਿੱਚ ਵਾਧੇ ਦੀਆਂ ਬਿਲਕੁਲ ਜਾਇਜ਼, ਹੱਕੀ ਤੇ ਤਰਕਸੰਗਤ ਮੰਗਾ ਪ੍ਰਤੀ ਸਰਕਾਰ ਦਾ ਧਿਆਨ ਦਿਵਾਉਣ ਅਤੇ ਪਹਿਲ ਦੇ ਅਧਾਰ 'ਤੇ ਇਹ ਮੰਗਾ ਪੂਰੀਆ ਕਰਕੇ ਕਾਡਰ ਨਾਲ਼ ਇਨਸਾਫ਼ ਕਰਨ ਦੀ ਗੁਹਾਰ ਲਗਾਈ। ਉਹਨਾ ਨੇ ਬੋਲਦਿਆਂ ਦੱਸਿਆ ਕਿ ਹੈੱਡਮਾਸਟਰ ਕਾਡਰ ਦਾ ਗ੍ਰੇਡ ਪੇ ਪੂਰੇ ਭਾਰਤ ਵਿੱਚੋਂ ਸਭ ਤੋਂ ਘੱਟ ਪੰਜਾਬ ਵਿੱਚ ਦਿੱਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਸਾਰਿਆਂ ਰਾਜਾਂ ਦੀ ਤਰਜ਼ 'ਤੇ ਹੈੱਡਮਾਸਟਰ ਕਾਡਰ ਦਾ ਗ੍ਰੇਡ ਪੇਅ ਵਿੱਚ ਵਾਧਾ ਕੀਤਾ ਜਾਵੇ। ਹੈੱਡਮਾਸਟਰ ਕਾਡਰ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਨੇ ਹੈਂਡਮਾਸਟਰ ਕਾਡਰ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਪੱਖ ਤੋ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆ ਮੰਗਾਂ ਵੱਲ ਧਿਆਨ ਨਹੀ ਦਿੰਦੀ ਤਾਂ ਵੱਡਾ ਐਕਸ਼ਨ ਪਲਾਨ ਕੀਤਾ ਜਾਵੇਗਾ।
- Download Babushahi App
-
-