ਮਿਸ਼ਨ ਕਲੀਨ ਪੰਜਾਬ: ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਕੂੜਾ ਖਿਲਾਰਨ ਵਾਲਿਆਂ ਦੇ ਕੱਟੇ ਚਲਾਨ
ਅਸ਼ੋਕ ਵਰਮਾ
ਬਠਿੰਡਾ, 16 ਜੂਨ 2026 : ਸੂਬੇ ਨੂੰ ਸਵੱਛ ਬਣਾਉਣ ਲਈ ਚਲਾਏ ਜਾ ਰਹੀ ਵਿਸ਼ੇਸ਼ ਮੁਹਿੱਮ ਕਲੀਨ ਪੰਜਾਬ ਤਹਿਤ ਸਥਾਨਕ ਸਰਕਾਰਾਂ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਸੀ ਸਫਾਈ ਕਰਵਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਮੈਡਮ ਲਵਜੀਤ ਕਲਸੀ ਨੇ ਦੱਸਿਆ ਕਿ ਉਨ੍ਹਾਂ ਇਲਾਕਿਆਂ ਦੀ ਖਾਸ ਸਾਫ਼ਾਈ ਕੀਤੀ ਜਾ ਰਹੀ ਹੈ ਜਿੱਥੇ ਖ਼ਾਲੀ ਪਏ ਪਲਾਟਾਂ ਚ ਲੋਕਾਂ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ ।
ਇਨ੍ਹਾਂ ਇਲਾਕਿਆਂ ਚ ਸਿਵਿਲ ਸਟੇਸ਼ਨ ਵਿਖੇ ਦਰਜਾ ਚਾਰ ਕਰਮਚਾਰੀਆਂ ਦੇ ਕੁਆਟਰਾਂ ਦੇ ਸਾਹਮਣੇ, ਪ੍ਰਾਚੀਨ ਸ਼ਿਵ ਮੰਦਰ ਦੇ ਆਸ ਪਾਸ, ਭਾਗੂ ਰੋਡ ਪਾਰਕ ਦੇ ਨੇੜੇ, ਭਾਗੂ ਰੋਡ ਆਦਿ ਦੀ ਸਫ਼ਾਈ ਕੀਤੀ ਜਾ ਚੁੱਕੀ ਹੈ। ਨਾਲ ਹੀ ਹੋਰਨਾਂ ਇਲਾਕਿਆਂ ਦੋ ਸਫਾਈ ਦਾ ਕੰਮ ਚੱਲ ਰਿਹਾ ਹੈ।ਇਸ ਤੋਂ ਇਲਾਵਾ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਲਗਾਤਾਰ ਆਮ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਵੀ ਦੁਕਾਨਾਂ ਅਤੇ ਘਰਾਂ ਚ ਜਾ ਕੇ ਸਫਾਈ ਬਣਾਏ ਰੱਖਣ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ। ਅੱਜ ਨਗਰ ਨਿਗਮ ਦੇ ਜ਼ੋਨ 3 ਦੇ ਖੇਤਰਾਂ ਜਿਵੇਂ ਰੇਲਵੇ ਸਟੇਸ਼ਨ, ਅਮਰੀਕ ਰੋਡ ਅਤੇ ਤਿੰਨਕੋਨੀ ਨੇੜੇ ਕੂੜਾ ਫੈਲਾਉਣ ਵਾਲਿਆਂ ਦੇ ਚਲਾਨ ਕੱਟੇ ਗਏ। ਨਾਲ ਹੀ ਲੋਕਾਂ ਨੂੰ ਕਿਹਾ ਗਿਆ ਕਿ ਉਹ ਕੂੜਾ ਕੇਵਲ ਸਫਾਈ ਕਰਮਚਾਰੀਆਂ ਨੂੰ ਦੇਣ ਅਤੇ ਸੜਕਾਂ ਉੱਤੇ ਨਾ ਸੁੱਟਣ ।
- Download Babushahi App
-
-