ਭਗਵੰਤ ਮਾਨ ਦੀ ਨਵੀਂ ਸੋਚ ਅਤੇ ਨਵੀਆਂ ਨੀਤੀਆਂ ਉਦਯੋਗਿਕ ਤਰੱਕੀ ਲਈ ਖੇਡ ਬਦਲ ਰਹੀਆਂ ਹਨ - ਪਰਮਵੀਰ ਸਿੰਘ ਐਡਵੋਕੇਟ
ਸੁਖਮਿੰਦਰ ਭੰਗੂ
ਲੁਧਿਆਣਾ 22 ਨਵੰਬਰ 2025- ਪੰਜਾਬ ਸਰਕਾਰ ਨੇ ਇਤਿਹਾਸਕ ਲੀਹਾਂ ਪਾਉਂਦਿਆਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਹੀ ਵਿੱਚ ਬਾਹਰੀ ਨਿਵੇਸ਼ ਦੇ ਸੂਬੇ ਵਿਚ ਆਉਣ ਦਾ ਰਾਹ ਵੱਡੇ ਪੱਧਰ ਤੇ ਸੌਖਾ ਕਰਨ ਨਾਲ ਪੰਜਾਬ ਸਨਅਤਕਾਰਾਂ ਲਈ ਦੇਸ਼ ਵਿਚ ਪਹਿਲੀ ਪਸੰਦ ਬਣ ਰਿਹਾ ਹੈ | ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਪਰਮਵੀਰ ਸਿੰਘ ਐਡਵੋਕੇਟ ਨੇ ਇਸ ਮੁੱਖ ਵਿਸ਼ੇ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਫਾਸਟ ਟ੍ਰੈਕ ਇਨਵੈਸਟਮੈਂਟ ਪ੍ਰੋਗ੍ਰਾਮ ’ਚ ਕੱਲ੍ਹ ਦੀ ਮੀਟਿੰਗ ਬਹੁਤ ਸਫਲ ਰਹੀ। ਨਵੀਆਂ ਨੀਤੀਆਂ ਦੇ ਬਦਲਾਅ ਦਾ ਅਸਰ ਸਿੱਧਾ ਨਜ਼ਰ ਆ ਰਿਹਾ ਹੈ। ਪਿਛਲੇ ਮਹੀਨਿਆਂ ਵਿੱਚ ਉਦਯੋਗ ’ਚ ਵੱਡੇ ਨਿਵੇਸ਼ ਹੋਏ ਹਨ। ਇਹ ਪੰਜਾਬ ਦੀ ਤਰੱਕੀ ਵੱਲ ਇਕ ਮਜ਼ਬੂਤ ਕਦਮ ਹੈ। "ਫਾਸਟ੍ਰੈਕ ਪੰਜਾਬ ਪੋਰਟਲ" ਦੇ ਦੂਜੇ ਪੜਾਅ ਦੀ ਸ਼ੁਰੂਆਤ ਨਾਲ ਦੇਸ਼ ਅਤੇ ਵਿਦੇਸ਼ ਦੇ ਨਿਵੇਸ਼ਕਾਂ ਦੀ ਨਜ਼ਰ ਪੰਜਾਬ ਵੱਲ ਹੋ ਗਈ ਹੈ | ਮੁੱਖ ਮੰਤਰੀ ਸਾਹਿਬ ਸਰਕਾਰ ਦੇ ਪਹਿਲੇ ਦਿਨ ਤੋਂ ਹੀ ਸੂਬੇ ਵਿਚ ਇੰਡਸਟਰੀ ਨੂੰ ਵੱਡੀ ਤਰਜੀਹ ਦੇ ਰਹੇ ਹਨ | ਇੰਡਸਟਰੀ ਮੰਤਰੀ ਸੰਜੀਵ ਅਰੋੜਾ ਕੜ੍ਹੀ ਮਿਹਨਤ ਨਾਲ ਸਨਅਤਕਾਰਾਂ ਵਿੱਚ ਵਿਚਰ ਰਹੇ ਹਨ ।ਇਸੇ ਲੜੀ ਵਿੱਚ ਵੱਡਾ ਕਦਮ ਚੁੱਕਦਿਆਂ ਸਰਕਾਰ ਨੇ 173 ਸੇਵਾਵਾਂ ਇੱਕੋ ਛੱਤ ਹੇਠ ਦੇ ਕੇ ਸਨਅਤਕਾਰਾਂ ਨੂੰ ਅਹਿਮ ਸਹੂਲਤ ਦਿੱਤੀ ਹੈ | ਇਸ ਤੋਂ ਪਹਿਲਾਂ ਮਾਨ ਸਾਹਿਬ ਦੀ ਅਗਵਾਹੀ ਵਿੱਚ ਟਾਟਾ ਸਟੀਲ ਨੇ ਦੇਸ਼ ਵਿੱਚ ਆਪਣਾ ਦੂਜਾ ਸਭ ਤੋਂ ਵੱਡਾ ਪਲਾਂਟ ਲੁਧਿਆਣਾ ਵਿਖੇ 2600 ਕਰੋੜ ਦੇ ਨਿਵੇਸ਼ ਨਾਲ ਸਥਾਪਿਤ ਕੀਤਾ ਹੈ | ਇਨ੍ਹਾਂ ਕੋਸ਼ਿਸ਼ਾਂ ਨਾਲ ਸੂਬੇ ਵਿੱਚ ਨਿੱਜੀ ਰੋਜ਼ਗਾਰ ਵਿੱਚ ਵੱਡਾ ਵਾਧਾ ਹੋਇਆ ਹੈ। ਮੁੱਖ ਮੰਤਰੀ ਸਾਹਿਬ ਨੇ ਆਪ ਦੇਸ਼ ਦੇ ਵੱਡੇ ਉਦਯੋਗਿਕ ਸ਼ਹਿਰਾਂ ਵਿਚ ਜਾ ਕੇ ਨਿਵੇਸ਼ਕਾਂ ਨੂੰ ਪੰਜਾਬ ਵਿਚ ਆਉਣ ਲਈ ਉਤਸ਼ਾਹਿਤ ਕੀਤਾ ਹੈ | ਇਸ ਦੇ ਨਾਲ ਹੀ ਪੰਜਾਬ ਤੋਂ ਬਾਹਰ ਗਿਆ ਨਿਵੇਸ਼ ਵੀ ਸੂਬੇ ਵੱਲ ਵਾਪਸ ਰੁੱਖ ਕਰ ਰਿਹਾ ਹੈ | ਮੁੱਖ ਮੰਤਰੀ ਦੀ ਦੂਰ ਅੰਦੇਸ਼ੀ ਪੰਜਾਬ ਨੂੰ ਦੁਬਾਰਾ ਦੇਸ਼ ਦਾ ਨੰਬਰ ਦਾ ਸੂਬਾ ਬਣਾਉਣ ਲਈ ਕਾਰਗਾਰ ਸਿੱਧ ਹੋ ਰਹੀ ਹੈ |