ਬੰਗਲੌਰ ਵਿੱਚ ਹੋਏ ਅਥਲੈਟਿਕਸ ਟੂਰਨਾਮੈਂਟਸ ਵਿੱਚ ਨੌਜਵਾਨਾਂ ਨੇ ਦਿਖਾਇਆ ਆਪਣਾ ਦਮ
ਜਿੱਤ ਲਿਆਏ ਇੱਕ ਗੋਲਡ ਤੇ ਇੱਕ ਸਿਲਵਰ
ਰੋਹਿਤ ਗੁਪਤਾ
ਗੁਰਦਾਸਪੁਰ : .ਲੰਘੇ ਦਿਨੀ ਆਈ ਸੀ ਐਸ ਈ ਵੱਲੋਂ ਬੈਂਗਲੌਰ ਵਿੱਚ ਆਯੋਜਿਤ ਹੋਈਆਂ ਅਥਲੈਟਿਕਸ ਦੀਆਂ ਖੇਡਾਂ ਚ ਪੰਜਾਬ ਵੱਲੋਂ ਨੁਮਾਇੰਦਗੀ ਕਰਦਿਆਂ ਜਿਲਾ ਗੁਰਦਾਸਪੁਰ ਦੇ ਦੋ ਨੌਜਵਾਨਾਂ ਨੇ ਤਿਹਰੀ ਛਾਲ ਅਤੇ ਲੰਬੀ ਛਾਲ ਵਿੱਚ ਗੋਲਡ ਅਤੇ ਸਿਲਵਰ ਮੈਡਲ ਹਾਸਲ ਕਰਕੇ ਮੈਦਾਨ ਮਾਰਿਆ ਹੈ। ਇਹ ਨੌਜਵਾਨ ਅਮਨਦੀਪ ਸਿੰਘ ਅਤੇ ਏਕਮਜੋਤ ਸਿੰਘ ਇਤਿਹਾਸਿਕ ਕਸਬਾ ਕਲਾਨੌਰ ਨਾਲ ਸੰਬੰਧਿਤ ਹਨ ਅਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਕਲਾਨੌਰ ਵਿੱਚ ਕੋਚ ਗੁਰਮੁਖ ਸਿੰਘ ਕੋਲੋਂ ਟ੍ਰੇਨਿੰਗ ਲੈ ਰਹੇ ਹਨ। ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਪਹੁੰਚਣ ਤੇ ਖਿਡਾਰੀਆਂ ਵੱਲੋਂ ਜੇਤੂ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਆਪਣੇ ਮਨੋਭਾਵ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਉਹ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਲਈ ਸੰਜੀਦਗੀ ਵਰਤਣ। ਉਧਰ ਕੋਚ ਗੁਰਮੁਖ ਸਿੰਘ ਨੇ ਕਿਹਾ ਕਿ ਭਾਵੇਂ ਉਹਨਾਂ ਕੋਲ ਖਿਡਾਰੀਆਂ ਨੂੰ ਤਰਾਸ਼ਣ ਲਈ ਵੱਡੇ ਸਰੋਤ ਨਹੀਂ ਹਨ ਜਦਕਿ ਫਿਰ ਵੀ ਮਿਹਨਤ ਕਰਵਾ ਰਹੇ ਹਨ ਅਤੇ ਅੱਜ ਬੱਚੇ ਪੰਜਾਬ ਵਲੋਂ ਜਿਲੇ ਗੁਰਦਾਸਪੁਰ ਦਾ ਨਾਂ ਰੌਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਖਿਡਾਰੀਆਂ ਦੀ ਸਰਕਾਰ ਨੂੰ ਵੀ ਬਾਂਹ ਫੜਨੀ ਚਾਹੀਦੀ ਜਿਸ ਨਾਲ ਖਿਡਾਰੀਆਂ ਦੀ ਹੌਸਲਾ ਅਫਜਾਈ ਹੋ ਸਕੇ। ਪੰਜਾਬ ਸਰਕਾਰ ਵੱਲੋਂ ਖੇਡਾਂ ਵਤਣ ਪੰਜਾਬ ਦੀਆਂ ਚ ਉਹਨਾਂ ਦੇ ਸੂਬਾ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਵਾਲੇ ਖਿਡਾਰੀਆਂ ਨੂੰ ਅਜੇ ਤੱਕ ਕੈਸ਼ ਪ੍ਰਾਈਜ਼ ਨਾ ਮਿਲਣ ਦਾ ਵੀ ਦੁੱਖ ਜਾਹਿਰ ਕੀਤਾ