ਲੋਕ ਅੱਧਾ ਕਿਲੋਮੀਟਰ ਜਿਆਦਾ ਨਹੀਂ ਚਲ ਸਕਦੇ ,ਰੌਂਗ ਸਾਈਡ ਚਲ ਕੇ ਦੁਰਘਟਨਾਵਾਂ ਨੂੰ ਦੇ ਰਹੇ ਸੱਦਾ
ਟਰੈਫਿਕ ਇੰਚਾਰਜ ਨੇ ਹੱਥ ਜੋੜ ਜੋੜ ਕੇ ਪਾਏ ਸਿੱਧੇ ਰਸਤੇ
ਰੋਹਿਤ ਗੁਪਤਾ
ਗੁਰਦਾਸਪੁਰ : ਬਬਰੀ ਬਾਈਪਾਸ ਨੇੜੇ ਗੁਰਦਾਸਪੁਰ ਦਾ ਸਰਕਾਰੀ ਹਸਪਤਾਲਾਂ ਤੇ ਤਿੰਨ ਚਾਰ ਪ੍ਰਾਈਵੇਟ ਹਸਪਤਾਲ ਸਥਿਤ ਹਨ । ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ ਅਤੇ ਹੋਰ ਰਿਸ਼ਤੇਦਾਰ ਵਗੈਰਾ ਜਦੋਂ ਇੱਥੋਂ ਨਿਕਲਦੇ ਹਨ ਤਾਂ ਗੁਰਦਾਸਪੁਰ ਵਾਲੀ ਸਾਈਡ ਤੇ ਜਾਣ ਲਈ ਰੋਂਗ ਸਾਈਡ ਦੀ ਵਰਤੋਂ ਕਰਦੇ ਹਨ ਕਿਉਂਕਿ ਡਿਵਾਈਡਰ ਹੋਣ ਕਰਕੇ ਦੂਜੇ ਪਾਸੇ ਨਹੀਂ ਜਾ ਸਕਦੇ।ਦੂਜੇ ਪਾਸੇ ਜਾਣ ਲਈ ਉਹਨਾਂ ਨੂੰ ਕਰੀਬ 500 ਮੀਟਰ ਅੱਗੇ ਪੁਲ ਥੱਲੋਂ ਜਾਣਾ ਪਵੇਗਾ ਪਰ ਇਹ 500 ਮੀਟਰ ਲੰਬਾ ਰਸਤਾ ਬਚਾਉਣ ਲਈ ਉਹ ਰੋਂਗ ਸਾਈਡ ਤੇ ਹੀ ਜਾਣਾ ਪਸੰਦ ਕਰਦੇ ਹਨ ਜਦਕਿ ਮੇਨ ਹਾਈਵੇ ਹੋਣ ਕਰਕੇ ਬਹੁਤ ਤੇਜ਼ ਰਫਤਾਰ ਗੱਡੀਆਂ ਇਧਰੋਂ ਨਿਕਲਦੀਆਂ ਹਨ । ਰੋਂਗ ਸਾਈਡ ਚੱਲ ਕੇ ਦੁਰਘਟਨਾਵਾਂ ਨੂੰ ਸੱਦਾ ਦੇ ਰਹੇ ਇਹਨਾਂ ਲੋਕਾਂ ਅੱਗੇ ਅੱਜ ਟਰੈਫਿਕ ਇੰਚਾਰਜ ਗੁਰਦਾਸਪੁਰ ਸਤਨਾਮ ਸਿੰਘ ਹੱਥ ਜੋੜ ਕੇ ਖੜੇ ਹੋ ਗਏ ਅਤੇ ਇਨ੍ਹਾਂ ਨੂੰ ਰੋਕ ਕੇ ਅਪੀਲ ਕੀਤੀ ਕਿ ਆਪਣੀ ਜਾਨ ਜੋਖਮ ਵਿੱਚ ਨਾ ਪਾਉਣ ਅਤੇ ਥੋੜਾ ਜਿਹਾ ਲੰਬਾ ਰਸਤਾ ਤੈਅ ਕਰ ਲਿਆ ਕਰਨ ।
ਗੱਲਬਾਤ ਦੌਰਾਨ ਟਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਇੱਥੇ ਨਾਕਾ ਲਗਾ ਚੁੱਕੇ ਹਨ ਪਰ ਲੋਕ ਬਾਜ ਨਹੀਂ ਆਂਦੇ ।ਹਾਈਵੇ ਤੇ ਪੁਲ ਥੱਲੋਂ ਸਿੱਧੇ ਰਸਤੇ ਜਾਣ ਦੀ ਬਜਾਏ ਕਰੀਬ ਅੱਧਾ ਕਿਲੋਮੀਟਰ ਰੋਂਗ ਸਾਈਡ ਤੇ ਕੀ ਚੱਲ ਕੇ ਬਬਰੀ ਚੌਂਕ ਤੱਕ ਪਹੁੰਚਦੇ ਹਨ, ਜਿਸ ਕਾਰਨ ਵੱਡੇ ਆ ਦੁਰਘਟਨਾਵਾਂ ਵਾਪਰਦੀਆਂ ਹਨ ਪਰ ਇਹਨਾਂ ਵਿੱਚੋਂ ਜ਼ਿਆਦਾਤਰ ਮਰੀਜ਼ ਜਾਂ ਉਹਨਾਂ ਦੇ ਰਿਸ਼ਤੇਦਾਰ ਹੁੰਦੇ ਹਨ ਜੋ ਇਥੇ ਸਥਿਤ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚੋਂ ਨਿਕਲਦੇ ਹਨ । ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦੀ ਜਾਂ ਹਿਦਾਇਤਾਂ ਹਨ ਕਿ ਪਹਿਲਾਂ ਹੀ ਲੋਕਾਂ ਨੂੰ ਹੜਾਂ ਦੀ ਮਾਰ ਪਈ ਹੈ ਇਸ ਲਈ ਚਲਾਨ ਕੱਟ ਕੇ ਇਹਨਾਂ ਨੂੰ ਹੋਰ ਪਰੇਸ਼ਾਨ ਨਾ ਕੀਤਾ ਜਾਵੇ। ਇਸ ਕਾਰਨ ਅੱਜ ਇਹਨਾਂ ਨੂੰ ਪਿਆਰ ਨਾਲ ਸਮਝਾ ਕੇ ਸਿੱਧੇ ਰਸਤੇ ਤੋਰਿਆ ਗਿਆ ਹੈ ਪਰ ਇੱਥੇ ਹੁਣ ਲਗਾਤਾਰ ਨੱਕੇ ਲਗਾਏ ਜਾਣਗੇ ਅਤੇ ਅੱਗੇ ਤੋਂ ਚਲਾਨ ਵੀ ਕੀਤੇ ਜਾਣਗੇ ।