ਫੈਡਰੇਸ਼ਨ ਦੇ ਆਗੂ ਹੰਸਰਾਜ ਬੀਜਵਾ ਨੂੰ ਸਦਮਾ- ਧਰਮ ਪਤਨੀ ਦਾ ਦਿਹਾਂਤ
ਅਸ਼ੋਕ ਵਰਮਾ
ਬਠਿੰਡਾ, 19 ਦਸੰਬਰ 2025 : ਫੈਡਰੇਸ਼ਨ ਦੇ ਸੀਨੀਅਰ ਆਗੂ ਅਤੇ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਇਰੀਗੇਸ਼ਨ ਬਠਿੰਡਾ ਦੇ ਪ੍ਰਧਾਨ ਹੰਸਰਾਜ ਬੀਜਵਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਧਰਮ ਪਤਨੀ ਨੇ ਸੰਖੇਪ ਜਿਹੀ ਬਿਮਾਰੀ ਕਰਕੇ ਪਰਾਈਵੇਟ ਹਸਪਤਾਲ ਵਿੱਚ ਦਾਖਲ ਸੀ ਜਿਥੇ ਉਹਨਾਂ ਨੇ 18 ਦਸੰਬਰ ਨੂੰ ਆਖਰੀ ਸਾਹ ਲਿਆ। ਇਸ ਦੁੱਖ ਦੀ ਘੜੀ ਵਿੱਚ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਜਿਲਾ ਬਠਿੰਡਾ ਦੇ ਆਗੂ,ਬਲਰਾਜ ਮੌੜ,ਹਰਨੇਕ ਸਿੰਘ ਗਹਿਰੀ,ਕਿਸ਼ੋਰ ਚੰਦ ਗਾਜ,ਸੁਖਚੈਨ ਸਿੰਘ,ਦਰਸ਼ਨ ਸ਼ਰਮਾ,ਗੁਰਮੀਤ ਸਿੰਘ ਭੋਡੀਪੁਰਾ,ਲਖਵੀਰ ਭਾਗੀਵਾਂਦਰ,ਜੀਤਰਾਮ ਦੋਦੜਾ,ਪੂਰਨ ਸਿੰਘ ਆਦਿ ਜ਼ਿਲ੍ਹਾ ਕਮੇਟੀ ਆਗੂ ਨੇ ਵੱਡੀ ਗਿਣਤੀ ਵਿੱਚ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਆਪਣੇ ਚਰਨਾਂ ਵਿੱਚ ਨਿਵਾਸ ਬਕਸ਼ੇ। ਜਥੇਬੰਦੀ ਆਗੂਆਂ ਨੇ ਕਿਹਾ ਕਿ ਹੰਸਰਾਜ ਬੀਜਵਾ ਨੇ ਆਪਣੇ ਮਹਿਕਮੇ ਵਿੱਚੋਂ ਅਗਲੇ ਛੇ ਮਹੀਨਿਆਂ ਨੂੰ ਰਿਟਾਇਰਮੈਂਟ ਹੋਣਾ ਹੈ। ਉਸ ਤੋਂ ਪਹਿਲਾਂ ਹੀ ਜੀਵਨ ਸਾਥੀ ਦਾ ਚਲਾ ਜਾਣਾ ਅਸਹਿ ਤੇ ਅਕਹਿ ਹੈ।