ਪ੍ਰੈਸ ਕਲੱਬ ਭਗਤਾ ਭਾਈ ਦੀ ਮੀਟਿੰਗ ਦੌਰਾਨ ਸੁਖਪਾਲ ਸਿੰਘ ਸੋਨੀ ਨੂੰ ਚੁਣਿਆ ਪ੍ਰਧਾਨ
ਅਸ਼ੋਕ ਵਰਮਾ
ਭਗਤਾ ਭਾਈ, 19 ਦਸੰਬਰ 2025 :ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨਾਲ ਸਬੰਧਤ ਪ੍ਰੈੱਸ ਕਲੱਬ ਭਗਤਾ ਭਾਈਕ ਦੀ ਇਕ ਅਹਿਮ ਮੀਟਿੰਗ ਯੂਨੀਅਨ ਦੇ ਸੂਬਾ ਸਕੱਤਰ ਵੀਰਪਾਲ ਭਗਤਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਪ੍ਰੈਸ ਕਲੱਬ ਭਗਤਾ ਭਾਈਕਾ ਦੀ ਸਰਬਸੰਮਤੀ ਨਾਲ ਨਵੀ ਚੋਣ ਕੀਤੀ ਗਈ ਅਤੇ ਕਲੱਬ ਦਾ 10 ਸਲਾਨਾ ਕੈਲੰਡਰ ਰਿਲੀਜ਼ ਕਰਨ ਸਬੰਧੀ ਵਿਚਾਰ ਵਿਟਾਦਰਾ ਕੀਤਾ ਗਿਆ। ਇਸ ਚੋਣ ਦੌਰਾਨ ਸੁਖਪਾਲ ਸਿੰਘ ਸੋਨੀ ਨੂੰ ਮੁੜ ਪ੍ਰਧਾਨ, ਪਰਮਜੀਤ ਸਿੰਘ ਢਿੱਲੋਂ ਨੂੰ ਮੁੜ ਜਨਰਲ ਸਕੱਤਰ ਅਤੇ ਬਿੰਦਰ ਜਲਾਲ ਨੂੰ ਕੈਸ਼ੀਅਰ ਚੁਣਿਆ ਗਿਆ।
ਇਸੇ ਦੌਰਾਨ ਵਿਚ ਅਨੁਸਾਸ਼ਨ ਬਣਾਈ ਰੱਖਣ ਲਈ ਵੀਰਪਾਲ ਭਗਤਾ, ਸਵਰਨ ਸਿੰਘ ਖਾਲਸਾ ਅਤੇ ਹਰਜੀਤ ਸਿੰਘ ਗਿੱਲ ਨੂੰ ਅਨੁਸ਼ਾਸਨੀ ਕਮੇਟੀ ਮੈਂਬਰ ਬਣਾਇਆ ਗਿਆ। ਕਮੇਟੀ ਮੈਂਬਰ ਹਰਜੀਤ ਗਿੱਲ ਅਤੇ ਸਵਰਨ ਸਿੰਘ ਖਾਲਸਾ ਨੇ ਕਿਹਾ ਕਿ ਕਲੱਬ ਵਿਚ ਅਨੁਸਾਸਨ ਕਾਇਮ ਰੱਖਿਆ ਜਾਵੇਗਾ, ਉਨ੍ਹਾਂ ਦੱਸਿਆ ਕਿ ਕਲੱਬ ਦੇ ਨਵੇਂ ਮੈੰਬਰ ਬਣਨ ਲਈ 10 ਹਜਾਰ ਰੁਪਏ ਮੈਂਬਰਸ਼ਿਪ ਤੈਅ ਕੀਤੀ ਗਈ ਹੈ।
ਕਲੱਬ ਦਾ ਹਿਸਾਬ-ਕਿਤਾਬ ਪਾਰਦਰਸ਼ੀ ਰੱਖਣ ਲਈ ਰਾਜਿੰਦਰਪਾਲ ਸ਼ਰਮਾ, ਸਿਕੰਦਰ ਸਿੰਘ ਜੰਡੂ ਅਤੇ ਸਿਕੰਦਰ ਸਿੰਘ ਬਰਾੜ ਨੂੰ ਆਡਿਟ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਕਮੇਟੀ ਮੈਂਬਰ ਰਾਜਿੰਦਰਪਾਲ ਸ਼ਰਮਾ ਅਤੇ ਸਿਕੰਦਰ ਜੰਡੂ ਨੇ ਕਲੱਬ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੀਨੀਅਰ ਆਗੂ ਰਾਜਿੰਦਰ ਸਿੰਘ ਮਰਾਹੜ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਪਰਵੀਨ ਗਰਗ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਨੂੰ ਮੁਬਾਰਕਬਾਦ ਦਿੰਦੇ ਸੂਬਾ ਕਮੇਟੀ, ਜ਼ਿਲ੍ਹਾ ਪ੍ਰਧਾਨ ਪਰਵਿੰਦਰ ਜੌੜਾ, ਜ਼ਿਲ੍ਹਾ ਚੇਅਰਮੈਨ ਗੁਰਤੇਜ ਸਿੰਘ ਸਿੱਧੂ, ਜ਼ਿਲ੍ਹਾ ਜਨਰਲ ਸਕੱਤਰ ਸੁਖਨੈਬ ਸਿੱਧੂ, ਜਿਲ੍ਹਾਂ ਸੀਨੀਅਰ ਮੀਤ ਪ੍ਰਧਾਨ ਮਨੋਜ ਕੁਮਾਰ ਦਾ ਧੰਨਵਾਦ ਕੀਤਾ।
ਪ੍ਰੈਸ ਕਲੱਬ ਭਗਤਾ ਦੇ ਪ੍ਰਧਾਨ ਸੁਖਪਾਲ ਸੋਨੀ, ਜਨਰਲ ਸਕੱਤਰ ਪਰਮਜੀਤ ਢਿੱਲੋਂ ਅਤੇ ਕੈਸੀਅਰ ਬਿੰਦਰ ਜਲਾਲ ਨੇ ਕਿਹਾ ਕਲੱਬ ਦੀ ਬੇਹਤਰੀ ਅਤੇ ਪੱਤਰਕਾਰਾਂ ਦੇ ਹਿਤਾਂ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾਈ ਸਕੱਤਰ ਵੀਰਪਾਲ ਭਗਤਾ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਪਰਵੀਨ ਗਰਗ ਨੇ ਦੱਸਿਆ ਕਿ ਪ੍ਰੈਸ ਕਲੱਬ ਭਗਤਾ ਵੱਲੋਂ ਜਲਦੀ ਹੀ 10 ਵਾਂ ਸਲਾਨਾ ਕੈਲੰਡਰ ਰਿਲੀਜ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਮਾਰੋਹ ਦੌਰਾਨ ਯੂਨੀਅਨ ਦੀ ਜਿਲ੍ਹਾ ਟੀਮ ਅਤੇ ਵੱਖ ਵੱਖ ਅਦਾਰਿਆਂ ਦੇ ਜਿਲ੍ਹਾ ਇੰਚਾਰਜਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ