ਪੁੱਤਰ ਨੇ ਕੁੱਟ ਕੇ ਘਰੋਂ ਕੱਢੀ ਮਾਂ
ਰੋਹਿਤ ਗੁਪਤਾ
ਗੁਰਦਾਸਪੁਰ : ਮਾਂ ਪਿਓ ਆਪਣੇ ਪੁੱਤਰ ਲਈ ਸਾਰੀ ਉਮਰ ਦੁਆਵਾਂ ਮੰਗਦੇ ਅਤੇ ਉਹਨਾਂ ਦੇ ਭਲੇ ਦੀ ਅਰਦਾਸ ਕਰਦੇ ਰਹਿੰਦੇ ਹਨ ਪਰ ਕਲਯੁਗੀ ਪੁੱਤਰ ਜਰਾ ਜਿਹੇ ਪੈਸੇ ਯਾਂ ਜਾਇਦਾਦ ਦੇ ਲਾਲਚ ਵਿੱਚ ਮਾਂ ਪਿਓ ਨੂੰ ਕੁੱਟਣ ਅਤੇ ਘਰੋਂ ਕੱਢਣ ਤੱਕ ਤੋਂ ਗੁਰੇਜ ਨਹੀਂ ਕਰਦੇ ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਪਿੰਡ ਤੋਂ ਸਾਹਮਣੇ ਆਇਆ ਹੈ , ਜਿੱਥੋਂ ਦੀ ਰਹਿਣ ਵਾਲੀ ਇੱਕ ਮਾਂ ਸੁਦੇਸ਼ ਕੁਮਾਰੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਅਤੇ ਨੂੰਹ ਤੇ ਮਾਰ ਕੁੱਟ ਕਰਕੇ ਘਰੋਂ ਕੱਢਣ ਦਾ ਦੋਸ਼ ਲਗਾਇਆ ਹੈ ।
ਸੁਦੇਸ਼ ਕੁਮਾਰੀ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਪਿਛਲੇ 12 ਦਿਨਾਂ ਤੋਂ ਸਰਕਾਰੀ ਹਸਪਤਾਲ ਗੁਰਦਾਸਪੁਰ ਵਿੱਚ ਇਲਾਜ ਕਰਵਾ ਰਹੀ ਹੈ । ਉਸਦਾ ਦੋਸ਼ ਹੈ ਕਿ ਉਸਦੇ ਸਭ ਤੋਂ ਛੋਟੇ ਪੁੱਤਰ ਅਤੇ ਨੂੰਹ ਜਿਨਾਂ ਨੇ ਲਵ ਮੈਰਿਜ ਕਰਵਾਈ ਹੈ , ਵੱਲੋਂ ਪੈਸੇ ਦੇ ਲਾਲਚ ਵਿੱਚ ਉਸ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ । ਬੀਤੇ ਦਿਨ ਵੀ ਉਸ ਨੂੰ ਕਾਫੀ ਮਾਰਿਆ ਕੁੱਟਿਆ ਗਿਆ ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ । ਉਸ ਦਾ ਇਹ ਵੀ ਦੋਸ਼ ਹੈ ਕਿ ਉਸਦੇ ਪਤੀ ਦੀ ਆਉਂਦੀ ਪੈਨਸ਼ਨ ਵੀ ਉਸਦੇ ਛੋਟੇ ਪੁੱਤਰ ਵੱਲੋਂ ਖੋਹ ਲਈ ਜਾਂਦੀ ਹੈ ਅਤੇ ਉਸਦੇ ਮਰਹੂਮ ਪਤੀ ਵੱਲੋਂ ਬਣਾਈ ਗਈ ਜਾਇਦਾਦ ਅਤੇ ਮਕਾਨ ਤੇ ਵੀ ਉਸ ਦਾ ਛੋਟਾ ਲੜਕਾ ਕਬਜਾ ਕਰਕੇ ਉਹਨਾਂ ਨੂੰ ਘਰੋਂ ਕੱਢਣਾ ਚਾਹੁੰਦਾ ਹੈ ਜਦਕਿ ਉਸ ਦਾ ਵੱਡਾ ਪੁੱਤਰ ਪਹਿਲਾਂ ਹੀ ਦੁਖੀ ਹੋ ਕੇ ਘਰ ਛੱਡ ਕੇ ਜਾ ਚੁੱਕਿਆ ਜਦਕਿ ਵਿਚਕਾਰਲਾ ਪੁੱਤਰ ਆਪਣੀ ਮਾਂ ਦੀ ਦੇਖ ਰੇਖ ਕਰ ਰਿਹਾ ਹੈ।
ਉਥੇ ਹੀ ਜਦੋਂ ਇਸ ਸਬੰਧ ਵਿੱਚ ਸਬੰਧਤ ਥਾਣਾ ਸਦਰ ਦੇ ਐਸਐਚ ਓ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੁਦੇਸ਼ ਕੁਮਾਰੀ ਨੇ ਫਿਲਹਾਲ ਪੁਲਿਸ ਨੂੰ ਬਿਆਨ ਦਰਜ ਨਹੀਂ ਕਰਵਾਏ ਹਨ। ਉਹ ਪੁਲਿਸ ਦੇ ਸੰਪਰਕ ਵਿੱਚ ਆ ਤੇ ਜਲਦੀ ਹੀ ਉਸ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਦਕਿ ਜਿੱਥੋਂ ਤੱਕ ਜਾਇਦਾਦ ਦਾ ਮਸਲਾ ਹੈ ਇਹ ਵੈਰੀਫਾਈ ਕੀਤਾ ਜਾਵੇਗਾ ਕਿ ਜਿਆਦਾ ਤੇ ਕਿਸ ਦਾ ਹੱਕ ਹੈ।