ਪਿੰਡ ਘਰਾਲਾ ਦੀ 80 ਏਕੜ ਜ਼ਮੀਨ ਅਕੁਾਇਰ ਕਾਰਨ ਵਿਰੁੱਧ ਪਿੰਡ ਵਿੱਚ ਹੋਈ ਵਿਸ਼ਾਲ ਰੈਲੀ
- ਐਸਕੇਐਮ ਤੇ ਹੋਰ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਵੱਡੀ ਸ਼ਮੂਲੀਅਤ ਕੀਤੀ
ਰੋਹਿਤ ਗੁਪਤਾ
ਗੁਰਦਾਸਪੁਰ 2 ਜੁਲਾਈ 2025 - ਅੱਜ ਪਿੰਡ ਘਰਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਇਕੱਤਰ ਹੋਏ ਅਤੇ ਕਿਸਾਨ ਬਚਾਓ ਸੰਘਰਸ਼ ਕਮੇਟੀ ਪਿੰਡ ਘਰਾਲਾ (ਗੁਰਦਾਸਪੁਰ ) ਦੇ ਸੱਦੇ ਤੇ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਮਜਦੂਰ ਜਥੇਬੰਦੀਆਂ ਨੇ ਬਹੁਤ ਵੱਡੀ ਸ਼ਮੂਲੀਅਤ ਕੀਤੀ । ਇਸ ਵਿਸ਼ਾਲ ਰੈਲੀ ਵਿਚ ਸਰਕਾਰ ਨੂੰ ਸਪਸ਼ਟ ਸੁਨੇਹਾ ਦਿੱਤਾ ਗਿਆ ਕਿ ਅਗਰ ਪੰਜਾਬ ਦਾ ਜਮੀਨ ਅਕਵਾਇਰ ਕਰਨ ਦਾ ਲੈਂਡ ਪੋਲਿੰਗ ਐਕਟ ਤਹਿਤ ਜਾਰੀ ਕੀਤਾ ਨੋਟੀਫਿਕੇਸ਼ਨ ਰੱਦ ਨਾ ਕੀਤਾ ਗਿਆ ਤਾਂ ਇਸਦੇ ਬਹੁਤ ਗੰਭੀਰ ਸਿੱਟੇ ਨਿਕਲਣਗੇ ।
ਰੈਲੀ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਮੱਖਣ ਸਿੰਘ ਕੁਹਾੜ ਅਤੇ ਹਰਜੀਤ ਸਿੰਘ ਕਾਹਲੋ (ਜਮਹੂਰੀ ਕਿਸਾਨ ਸਭਾ), ਤਰਲੋਕ ਸਿੰਘ ਬਹਿਰਾਮਪੁਰ, ਸਤਬੀਰ ਸਿੰਘ ਸੁਲਤਾਨੀ (ਕਿਰਤੀ ਕਿਸਾਨ ਯੂਨੀਅਨ) ਬਲਬੀਰ ਸਿੰਘ ਕੱਤੋਵਾਲ (ਕੁਲ ਹਿੰਦ ਕਿਸਾਨ ਸਭਾ) ,ਲਖਵਿੰਦਰ ਸਿੰਘ ਮਰੜ (ਕੁਲ ਹਿੰਦ ਕਿਸਾਨ ਸਭਾ ਗਰੇਵਾਲ), ਰਾਜ ਗੁਰਵਿੰਦਰ ਸਿੰਘ ਲਾਡੀ (ਕ੍ਰਾਂਤੀਕਾਰੀ ਕਿਸਾਨ ਯੂਨੀਅਨ), ਸੁਖਦੇਵ ਸਿੰਘ ਭਾਗੋਕਾਵਾਂ (ਪੰਜਾਬ ਕਿਸਾਨ ਯੂਨੀਅਨ )ਸਤਨਾਮ ਸਿੰਘ (ਮਾਝਾ ਕਿਸਾਨ ਸੰਘਰਸ਼ ਕਮੇਟੀ), ਕਰਨੈਲ ਸਿੰਘ ਸ਼ੇਰਪੁਰ (ਬੀਕੇਯੂ ਕਾਦੀਆਂ ਰਾਜ), ਗੁਰਿੰਦਰ ਸਿੰਘ ਜੀਵਨ ਚੱਕ (ਬੀਕੇਯੂ ਡਕੌਂਦਾ)), ਲੱਖਵਿੰਦਰ ਸਿੰਘ ਮੰਜਿਆਂਵਾਲੀ (ਬੀਕੇਯੂ ਉਗਰਾਹਾਂ) ਪਲਵਿੰਦਰ ਸਿੰਘ ਮਠੋਲਾ (ਬੀਕੇਯੂ ਰਾਜੇਵਾਲ )ਐਸ ਪੀ ਸਿੰਘ ਗੋਸਲ (ਸਾਬਕਾ ਸੈਨਿਕ ਸੰਘਰਸ਼ ਕਮੇਟੀ) ਤੋਂ ਇਲਾਵਾ ਮਜ਼ਦੂਰ ਆਗੂਆਂ ਜੋਗਿੰਦਰ ਪਾਲ ਘਰਾਲਾ, ਸੁਖਦੇਵ ਰਾਜ ਬਹਿਰਾਮਪੁਰ, ਧਿਆਨ ਸਿੰਘ ਠਾਕੁਰ, ਐਮ ਸੀ ਐਡਵੋਕੇਟ ਸੁਖਵਿੰਦਰ ਸਿੰਘ, ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਦਵਿੰਦਰ ਸਿੰਘ ਸੋਨਾ ਅਤੇ ਸੰਘਰਸ਼ ਕਮੇਟੀ ਦੇ ਇੱਕ ਹੋਰ ਆਗੂ ਪਰਮਜੀਤ ਕੌਰ ਤੋਂ ਇਲਾਵਾ ਗੁਰਬੀਰ ਸਿੰਘ ਰਾਜੂ ਨੇ ਕੀਤੀ ।
ਗੁਲਜਾਰ ਸਿੰਘ ਬਸੰਤਕੋਟ, ਅਸ਼ਵਨੀ ਕੁਮਾਰ ਲਖਣ ਕਲਾਂ ਆਦਿ ਨੇ ਵੀ ਸੰਬੋਧਨ ਕੀਤਾ ।ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਮਾਨ ਸਰਕਾਰ ਦੀ ਸਖਤ ਆਲੋਚਨਾ ਕੀਤੀ ਕਿ ਉਹ ਕਿਸਾਨਾਂ ਦੇ ਹਿਤੈਸ਼ੀ ਹੋਣ ਦਾ ਵਾਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਹੁਣ ਸਭ ਤੋਂ ਵੱਧ ਕਿਸਾਨਾਂ ਨਾਲ ਦੁਸ਼ਮਣੀ ਪਾਲ ਰਹੀ ਹੈ। ਲੋਕਾਂ ਦੀ ਮੰਗ ਤਾਂ ਰੁਜ਼ਗਾਰ ਹੈ।
ਕਿਸਾਨਾਂ ਦੀ ਮੰਗ ਹੈ ਕਿ ਐਮਐਸਪੀ ਦਿੱਤੀ ਜਾਵੇ। ਮਜ਼ਦੂਰਾਂ ਦੀ ਮੰਗ ਹੈ ਕਿ ਉਹਨਾਂ ਦੇ ਪੁਰਾਣੇ ਕਨੂੰਨ ਬਹਾਲ ਕੀਤੇ ਜਾਣ ਅਤੇ ਪੂਰਾ ਸਾਲ ਕੰਮ ਦਿੱਤਾ ਜਾਵੇ। ਇਹ ਮੰਗ ਤਾਂ ਕਿਸੇ ਨੇ ਕੀਤੀ ਹੀ ਨਹੀਂ ਕਿ ਸਾਨੂੰ ਪਲਾਟ ਚਾਹੀਦੇ ਹਨ ਜਾਂ ਕਲੋਨੀਆਂ ਚਾਹੀਦੀਆਂ ਹਨ? ਫਿਰ ਐਸੀਂਆਂ ਕਲੋਨੀਆਂ ਬਣਾਉਣ ਦੀ ਕੀ ਲੋੜ ਹੈ? ਸਿਰਫ ਅਮੀਰਾਂ ਤੋਂ ਪੈਸੇ ਉਗਰਾਹੁਣ ਵਾਸਤੇ ਸਸਤੇ ਭਾ ਜਮੀਨ ਖਰੀਦ ਕੇ ਬਹੁਤ ਮਹਿੰਗੇ ਭਾ ਵੇਚਣ ਵਾਸਤੇ ਮੁਨਾਫਾ ਕਮਾਉਣ ਵਾਸਤੇ ।ਇਹ ਕਿਸਾਨਾਂ ਨਾਲ ਧੱਕਾ ਕਿਸੇ ਦੀ ਹਾਲਤ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਇਹ ਪਿੰਡ ਘਰਾਲਾ ਪਹਿਲਾਂ ਵੀ ਦੋ ਵਾਰ ਉੱਜੜ ਚੁੱਕਾ ਹੈ ਇਸ ਦੀ ਜਮੀਨ ਪਹਿਲਾਂ ਹਾਈਵੇ ਵਿੱਚ ਅਤੇ ਫਿਰ ਇੰਪਰੂਵਮੈਟ ਟਰੱਸਤਟ ਵਿੱਚ ਆ ਚੁੱਕੀ ਹੈ ਤੇ ਜੋ ਰਹਿ ਗਇ ਸੀ ਉਸਦਾ ਹੁਣ ਸਫਾਇਆ ਕੀਤਾ ਜਾ ਰਿਹਾ ਹੈ ।ਅੱਗੋਂ ਸਪਸ਼ਟ ਕੀਤਾ ਕਿ ਇਸ ਨਾਲ ਕਿਸਾਨ ਭੁੱਖੇ ਮਰ ਜਾਣਗੇ । ਕਿਸਾਨੀ ਤੇ ਜੋ ਨਿਰਭਰ ਕਰਦੀ ਜਮੀਨਾਂ ਤੇ ਮਜ਼ਦੂਰ ਹਨ ਉਹ ਵੀ ਬੇਰੁਜ਼ਗਾਰ ਤੇ ਹੱਥਲ ਹੋਣਗੇ। ਫੈਸਲਾ ਕੀਤਾ ਗਿਆ ਕਿ ਇਸ ਸਬੰਧੀ ਪਹਿਲਾਂ ਦਰਖਾਸਤਾਂ ਪੰਜਾਬ ਦੇ ਚੀਫ ਸਕੱਤਰ ਨੂੰ ਈਮੇਲਾਂ ਰਾਹੀਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਹੁਣ ਐਫੀਡੈਵਟ ਸਾਰੇ ਉਚੱ ਅਧਿਕਾਰੀਆੰ ਨੂੰ ਦਿੱਤੇ ਜਾਣਗੇ ਕਿ ਉਹ ਜਮੀਨ ਨਹੀਂ ਦੇਣੀ ਚਾਹੁੰਦੇ ।
ਇਸ ਮੌਕੇ ਸਾਰੇ ਹਾਜ਼ਰ ਲੋਕਾਂ ਨੇ ਇੱਕ ਮੱਤ ਹੋ ਕੇ ਇਸ ਦੀ ਪਰੋੜਤਾ ਕੀਤੀ ਕਿ ਲੈਂਡ ਫੂਲਿੰਗ ਐਕਟ ਤਹਿਤ ਜਾਰੀ ਕੀਤਾ ਨੋਟੀਫਿਕੇਸ਼ਨ ਫੌਰੀ ਰੱਦ ਕੀਤਾ ਜਾਵੇ ।ਇੱਕ ਹੋਰ ਮਸੇ ਰਾਹੀਂ ਮਾਓਵਾਦੀ ਕਹਿ ਕੇ ਜੋ ਘਰਾਂ ਚੋਂ ਕੱਢ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਨਕਸਲੀ ਕਿਹਾ ਜਾ ਰਿਹਾ ਹੈ ਇਸ ਲਈ ਕੇਂਦਰ ਸਰਕਾਰ ਦੀ ਸਖਤ ਨਿਖੇਧਿਕ ਕੀਤੀ ਗਈ। ਇੱਕ ਹੋਰ ਮਤੇ ਰਾਹੀਂ ਦਲਜੀਤ ਦੁਸਾਂਝ ਦੀ ਫਿਲਮ ਸਰਦਾਰ ਜੀ- 3 ਉਤੇ ਰੋਕ ਲਾਉਣ ਦੀ ਕੇਂਦਰ ਸਰਕਾਰ ਦੀ ਸਖਤ ਅਲੋਚਨਾ ਕੀਤੀ। ਇਸੇ ਤਰਾਂ ਹੀ ਮਤਾ ਪਾਸ ਕੀਤਾ ਗਿਆ ਕਿ ਨੌ ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਵਿੱਚ ਵੱਡੀ ਪੱਧਰ ਤੇ ਹਿੱਸਾ ਲਿਆ ਜਾਵੇਗਾ ਅਤੇ ਪੁਰਾਣੇ ਬਸ ਸਟੈਂਡ ਇਕੱਤਰ ਹੋਇਆ ਜਾਵੇਗਾ। ਅਖੀਰ ਵਿੱਚ ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਕਨਵੀਨਰ ਦਵਿੰਦਰ ਸਿੰਘ ਸੋਨਾ ਸ਼ਾਹ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਕਿਸਾਨ ਆਗੂ ਰਘਬੀਰ ਸਿੰਘ ਚਾਹਲ, ਗੁਰਦੀਪ ਸਿੰਘ ਮੁਸਤਫਾਬਾਦ, ਅਜੀਤ ਸਿੰਘ ਹੁੰਦਲ ,ਦਲਬੀਰ ਸਿੰਘ ਡੁਗਰੀ, ਗੁਰਪ੍ਰਤਾਪ ਸਿੰਘ ,ਮੰਗਤ ਸਿੰਘ ਜੀਵਨ ਚੱਕ, ਮੱਖਣ ਸਿੰਘ ਤਿੱਬੜ, ਜਗੀਰ ਸਿੰਘ ਸਲਾਚ,ਕਪੂਰ ਸਿੰਘ ਘੁੰਮਣ ' ਸਰਵਣ ਸਿੰਘ ਮਾਨ, ਡਾਕਟਰ ਬਲਬੀਰ ਸਿੰਘ ਪੀਰਾਂਬਾਗ ,ਬਲਬੀਰ ਸਿੰਘ ਬੈਂਸ, ਅਮਰਜੀਤ ਕੌਰ, ਰਣਜੀਤ ਸਿੰਘ ਰਾਣਾ, ਕੁਲਵਿੰਦਰ ਸਿੰਘ ਤਿੱਬੜ, ਗੁਰਮੀਤ ਸਿੰਘ ਮਗਰਾਲਾ ਜਗਜੀਤ ਸਿੰਘ ਅਲੂਣਾ ਆਦਿ ਵੀ ਹਾਜ਼ਰ ਸਨ ।