← ਪਿਛੇ ਪਰਤੋ
ਦੋ ਕਿੱਲੋ ਅਫ਼ੀਮ ਸਮੇਤ ਤਿੰਨ ਵਿਅਕਤੀ ਕਾਬੂ
ਮਲਕੀਤ ਸਿੰਘ ਮਲਕਪੁਰ
ਲਾਲੜੂ 20 ਜੂਨ 2025: ਅੰਬਾਲਾ- ਚੰਡੀਗੜ੍ਹ ਕੌਮੀ ਮਾਰਗ 'ਤੇ ਦੱਪਰ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਦੌਰਾਨ ਲੈਹਲੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋ 2 ਕਿਲੋ ਅਫੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਹ ਤਿੰਨੋਂ ਇੱਕ ਕਾਰ ਵਿੱਚ ਇਹ ਅਫੀਮ ਲੈ ਕੇ ਜਾ ਰਹੇ ਸਨ । ਪੁਲਿਸ ਨੇ ਉਨ੍ਹਾਂ ਖਿਲਾਪ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਡੇਰਾਬੱਸੀ ਅਦਾਲਤ ਵਿੱਚ ਪੇਸ਼ ਕਰਨ 'ਤੇ ਤਿੰਨੇ ਵਿਅਕਤੀਆਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਲੈਹਲੀ ਪੁਲਿਸ ਚੌਕੀ ਇੰਚਾਰਜ ਐਸਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਦੱਪਰ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਦੌਰਾਨ ਉਨ੍ਹਾਂ ਨੇ ਇੱਕ ਕਾਰ ਨੂੰ ਰੋਕਿਆ ਅਤੇ ਉਸ ਦੀ ਤਲਾਸ਼ੀ ਲਈ ਅਤੇ ਉਸ ਵਿੱਚੋਂ ਕਥਿਤ ਤੌਰ ਤੇ 2 ਕਿਲੋ ਅਫੀਮ ਬਰਾਮਦ ਕੀਤੀ। ਇਸ ਕਾਰ ਵਿਚ ਰਾਜਪੁਰਾ ਦਾ ਅਮਨਦੀਪ, ਰਾਜਕੁਮਾਰ ਯਾਦਵ ਅਤੇ ਸੁਰੇਂਦਰ ਕੁਮਾਰ ਯਾਦਵ ਵਾਸੀ ਉੱਤਰ ਪ੍ਰਦੇਸ਼ ਸਨ।
Total Responses : 2040