ਜਿਉਂਦ ਵਿਖੇ ਪੁਲਿਸ ਲਾਠੀਚਾਰਜ ਦੌਰਾਨ ਜਖਮੀ ਕਿਸਾਨਾਂ ਨੂੰ ਆਰਥਿਕ ਸਹਾਇਤਾ ਅਤੇ ਕਣਕ ਦਿੱਤੀ
ਅਸ਼ੋਕ ਵਰਮਾ
ਬਠਿੰਡਾ, 8 ਮਈ 2026: ਪਿੰਡ ਜਿਉਂਦ ਵਿੱਚ ਲੰਘੀ 18 ਫਰਵਰੀ ਨੂੰ ਸ਼ਾਂਤਮਈ ਕਿਸਾਨ ਮਜ਼ਦੂਰਾਂ ਉੱਪਰ ਪੰਜਾਬ ਸਰਕਾਰ ਦੀ ਸ਼ਹਿ ਤੇ ਬਠਿੰਡਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੌਰਾਨ ਕਿਸਾਨ ਚਰਨਜੀਤ ਸਿੰਘ ਮਾੜੀ ਦੀ ਲੱਤ ਤੋੜ ਦਿੱਤੀ ਸੀ ਤੇ ਪਰਨੀਤ ਸਿੰਘ ਜਿਉਂਦ ਨੂੰ ਗੰਭੀਰ ਜਖਮੀ ਕੀਤਾ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਰਾਮਪੁਰਾ ਦੇ ਪਿੰਡ ਜਿਉਂਦ ਵੱਲੋਂ ਕਣਕ ( ਲੱਗਪਗ 50 ਕੁਇੰਟਲ ) ਇਕੱਠੀ ਕਰਕੇ ਚਰਨਜੀਤ ਸਿੰਘ ਮਾੜੀ ਦੇ ਪਰਿਵਾਰ ਨੂੰ ਉਨਾਂ ਦੇ ਪਿੰਡ ਮਾੜੀ ਵਿਖੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਚਰਨਜੀਤ ਸਿੰਘ ਮਾੜੀ ਦੇ ਨਾਲ ਦੁੱਖ ਸੁੱਖ ਸਾਂਝਾ ਕੀਤਾ ਅਤੇ ਕਣਕ ਪਹੁੰਚਦੀ ਕਰ ਕੇ ਆਰਥਿਕ ਮੱਦਦ ਕੀਤੀ।
ਇਸ ਤੋਂ ਇਲਾਵਾ ਸੂਬਾ ਕਮੇਟੀ ਕੋਲ ਝੰਡਾ ਸਿੰਘ ਜੇਠੂਕੇ ਰਾਹੀਂ ਆਈ 41000 ਰੁਪਏ ਅਤੇ ਜੋਧਪੁਰ ਪਾਖਰ ਕਮੇਟੀ ਤੋਂ 2500 ਰੁਪਏ ਚਰਨਜੀਤ ਦੇ ਪਰਿਵਾਰ ਨੂੰ ਨਗਦ ਸਹਾਇਤਾ ਦਿੱਤੀ ਗਈ। ਜ਼ਿਲ੍ਹਾ ਬਠਿੰਡਾ ਦੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ , ਰਾਮਪੁਰਾ ਬਲਾਕ ਦੇ ਮੀਤ ਪ੍ਰਧਾਨ ਗ਼ੁਲਾਬ ਸਿੰਘ ਜਿਉਂਦ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਚਰਨਜੀਤ ਸਿੰਘ ਮਾੜੀ ਦੇ ਇਸ ਦੁੱਖ ਸੁੱਖ ਵਿੱਚ ਪਰਿਵਾਰ ਨਾਲ ਹਮੇਸ਼ਾ ਡਟ ਕੇ ਖੜ੍ਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਬਠਿੰਡਾ ਜ਼ਿਲ੍ਹੇ ਦਾ ਪ੍ਰਸ਼ਾਸਨ ਜਿਨ੍ਹਾਂ ਚਿਰ ਜਿਉਂਦ ਪਿੰਡ ਦਾ ਜ਼ਮੀਨੀ ਮਸਲਾ ਹੱਲ ਨਹੀਂ ਕਰਦੇ ਉਨ੍ਹਾਂ ਚਿਰ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਕਿਸਾਨ ਆਗੂਆਂ ਵੱਲੋਂ ਕਿਹਾ ਪੰਜਾਬ ਦੇ ਪਾਣੀਆਂ ਦੀ ਨਜਾਇਜ਼ ਬਰਬਾਦੀ, ਫੈਕਟਰੀਆਂ ਦੇ ਪ੍ਰਦੂਸ਼ਣ ਅਤੇ ਕਾਰਪੋਰੇਟਾਂ ਦੇ ਕਬਜੇ ਤੋਂ ਰੁਕਵਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਵਿਰੋਧ ਵੱਜੋ ਸੰਘਰਸ਼ ਜਾਰੀ ਰਹੇਗਾ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਵੱਲੋਂ ਪਿੰਡ ਜਿਉਂਦ ਦਾ ਧੰਨਵਾਦ ਕੀਤਾ ਗਿਆ ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਜਸਵੀਰ ਸਿੰਘ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਮਾਸਟਰ ਨਛੱਤਰ ਸਿੰਘ ਢੱਡੇ,ਬਲਾਕ ਪ੍ਰਧਾਨ ਰਾਜਵਿੰਦਰ ਸਿੰਘ, ਗੁਰਮੇਲ ਸਿੰਘ ਭੂੰਦੜ, ਅਮ੍ਰਿਤ ਸਿੰਘ, ਗੁਰਜੀਤ ਸਿੰਘ ਬੰਗੇਹਰ, ਗੁਰਦੀਪ ਸਿੰਘ ਮਾਈਸਰਖਾਨਾ, ਗੁਰਜੰਟ ਸਿੰਘ, ਬੂਟਾ ਸਿੰਘ ਜੋਧਪੁਰ ਪਾਖਰ,ਬਲਾਕ ਰਾਮਪੁਰਾ ਦੇ ਪਿੰਡ ਜਿਉਂਦ ਦੇ ਜਗਦੀਪ ਸਿੰਘ, ਲੀਲਾ ਸਿੰਘ , ਗੁਰਮੇਲ ਸਿੰਘ ਤੇ ਪਿੰਡ ਮਾੜੀ ਦੇ ਇਕਾਈ ਪ੍ਰਧਾਨ ਭੋਲਾ ਸਿੰਘ ਅਤੇ ਚਰਨਜੀਤ ਸਿੰਘ ਦੇ ਪਰਿਵਾਰ ਵੱਲੋਂ ਪਿੰਡ ਜਿਉਂਦ ਦੀ ਟੀਮ ਦਾ ਧੰਨਵਾਦ ਕੀਤਾ ਗਿਆ।
- Download Babushahi App
-
-