ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਰੋਜ਼ਗਾਰ ਕੈਂਪ 29 ਮਈ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ 27 ਮਈ
ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਦਾਸਪੁਰ ਗੁਰਸਿਮਰਨ ਸਿੰਘ ਢਿੱਲੋਂ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵੱਲੋਂ 29 ਮਈ ਦਿਨ ਸ਼ੁੱਕਰਵਾਰ ਨੂੰ ਇੱਕ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ।
ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸੁਪਰ ਡੀ.ਸੀ.ਦਫਤਰ ਕੰਪਲੈਕਸ ਕਮਰਾ ਨੰ: 217 ਬਲਾਕ ਬੀ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ ਦੇ 1:00 ਵਜੇ ਤੱਕ ਲੱਗੇਗਾ।
ਇਸ ਸਬੰਧੀ ਜ਼ਿਲ੍ਹਾ ਰੋਗਗਾਰ ਅਫਸਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਰੋਜਗਾਰ ਮੇਲੇ ਵਿੱਚ 108 Ambulance (ZEN PLUS PVT LTD), Sewa-Kendar Gurdaspur, Swift Security, SBI Life Gurdaspur, Vishal Mega Mart Gurdaspur, Maruti Suzuki Gurdaspur, E-Kart Gurdaspur ਵੱਖ-ਵੱਖ ਕੰਪਨੀਆਂ ਵਲੋਂ ਹਿੱਸਾ ਲਿਆ ਜਾਵੇਗਾ। (ZEN PLUS PVT LTD) ਵਲੋਂ EMT (Emergency Medical Technician), ERO (Emergency Respondent Officer), Driver ਰੱਖੇ ਜਾਣਗੇ । ਜਿਸ ਲਈ ਯੋਗਤਾ 12th, GNM, D-Pharmacy, B-Pharmacy, Bsc Nursing, Diploma Nursing ਹੋਵੇਗੀ।
ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਗੁਰਦਾਸਪੁਰ ਵਲੋਂ ਕੰਪਿਊਟਰ ਉਪਰੇਟਰ ਲਈ ਬਾਰਵੀਂ ਯੋਗਤਾਂ ਅਤੇ ਅੰਗਰੇਜੀ ਵਿਚ ਟਾਇਪੰਗ ਟੈਸਟ ਲਿਆ ਜਾਵੇਗਾ। ਸਵਿਫਟ ਸਕਿਊਰਟੀ ਵਲੋਂ ਸਕਿਊਰਟੀ ਗਾਰਡਾਂ ਦੀ ਭਰਤੀ ਕੀਤੀ ਜਾਵੇਗੀ, ਜਿਸ ਲਈ ਘੱਟੋ-ਘੱਟ ਯੋਗਤਾ ਬਾਰਵੀਂ ਪਾਸ ਹੈ, ਐਸ.ਬੀ.ਆਈ ਲਾਇਫ ਗੁਰਦਾਸਪੁਰ ਵਲੋਂ ਗ੍ਰੇਜੂਏਸ਼ਨ ਟ੍ਰੇਰਨੀ ਅਤੇ ਬਿਜਨਸ ਡਿਵੈਲਪਮੈਂਟ ਮੈਨੇਜਰ ਦੀ ਭਰਤੀ ਕੀਤੀ ਜਾਵੇਗੀ, ਜਿਸ ਲਈ ਯੋਗਤਾ ਗ੍ਰੇਰਜੂਏਸ਼ਨ ਹੋਈ ਲਾਜਮੀ ਹੈ।ਵਿਸ਼ਾਲ ਮੈਗਾ ਮਾਰਟ ਵਲੋਂ ਕਸਟਮਰ ਸੈਲਜ ਪਰਸਨ ਅਤੇ ਈਕਾਰਟ ਵਲੋਂ ਡਿਲਵਰੀ ਬੁਆਏ ਰੱਖੇ ਜਾਣਗੇ। ਜਿਨਾਂ ਲਈ ਯੋਗਤਾਂ ਬਾਰਵੀਂ ਪਾਸ ਹੈ।
ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਵਧ ਚੜ੍ਹ ਕੇ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣਾ ਰੋਜ਼ਗਾਰ ਸੁਨਿਸ਼ਚਿਤ ਕਰਨ ਲਈ ਆਪਣੇ ਸਾਰੇ ਅਸਲੀ ਦਸਤਾਵੇਜ਼ (ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮ ਆਦਿ) ਨਾਲ ਸਮੇਂ ਸਿਰ ਪਹੁੰਚਣ।
- Download Babushahi App
-
-