ਸੇਂਟ ਕਬੀਰ ਪਬਲਿਕ ਸਕੂਲ ਅਤੇ ਮਾਸਟਰ ਨਿਰਮਲ ਸਿੰਘ ਲੋਕ ਸੇਵਾ ਮੰਚ ਵੱਲੋਂ ਸਾਂਝੇ ਤੌਰ ਤੇ ਲਗਾਇਆ ਖੂਨਦਾਨ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ 27 ਮਈ 2026- ਸਮਾਜ ਸੇਵਾ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਗੁਰਦਾਸਪੁਰ-ਵਿਖੇ ਇੱਕ ਰੋਜ਼ਾ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦੀ ਰਹਿਨੁਮਾਈ ਸਕੂਲ ਪ੍ਰਿੰਸੀਪਲ ਐਸ.ਬੀ.ਨਾਯਰ ਜੀ ਅਤੇ ਮੈਨੇਜਮੈਂਟ ਮੈਂਬਰ ਅਤੇ ਮਾਸਟਰ ਨਿਰਮਲ ਸਿੰਘ ਲੋਕ ਸੇਵਾ ਮੰਚ ਬਹੂਰੀਆ ਸੈਣੀਆਂ ਦੇ ਮੁੱਖੀ ਇਕਬਾਲ ਸਿੰਘ ਸੋਨੂ ਜੀ ਦੇ ਸਾਂਝੇ ਯਤਨ ਸਦਕਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਮੈਂਬਰਾਂ ਨੇ ਦੱਸਿਆ ਕਿ ਇਹ ਕੈਂਪ ਦਿਨ ਮੰਗਲਵਾਰ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 12:30 ਤੱਕ ਚੱਲਿਆ ਜਿਸ ਦੌਰਾਨ ਲਗਭਗ 28 ਮੈਂਬਰਾਂ ਨੇ ਖੂਨ ਦਾਨ ਕਰਕੇ ਲੋਕ ਸੇਵਾ ਮੰਚ ਵੱਲੋਂ ਸਨਮਾਨ ਪੱਤਰ ਅਤੇ ਸ਼ੀਲਡ ਹਾਸਲ ਕੀਤੀ। ਇਸ ਕੈਂਪ ਦਾ ਮਕਸਦ ਲੋੜਵੰਦ ਲੋਕਾਂ ਦੀ ਸਹਾਇਤਾ ਕਰਨੀ ਅਤੇ ਆਮ ਲੋਕਾਂ ਨੂੰ ਇਸ ਸੇਵਾ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਲੈਣ ਲਈ ਉਤਸਾਹਿਤ ਕਰਨਾ ਹੈ । ਇਸ ਮੌਕੇ ਪਹੁੰਚੇ ਹੋਏ ਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨਾਂ ਨੇ ਖੂਨਦਾਨ ਕਰਕੇ ਸਮਾਜਿਕ ਭਲਾਈ ਲਈ ਪਹਿਲਕਦਮੀ ਕੀਤੀ ਹੈ। ਇਸ ਦੌਰਾਨ ਸਾਰੇ ਸਹਿ- ਕਰਮੀਆਂ ਅਤੇ ਖੂਨਦਾਨੀਆਂ ਨੂੰ ਫਲ ਵੀ ਵੰਡੇ ਗਏ।
ਇਸ ਮੌਕੇ ਕੈਂਪ ਮੁਖੀ ਅਤੇ ਸਹਾਇਕ ਅਧਿਕਾਰੀਆਂ ਸਮੇਤ ਸਕੂਲ ਸਟਾਫ਼ ਮੈਂਬਰ ਦਮਨਬੀਰ ਸਿੰਘ, ਨੀਨਾ ਠਾਕੁਰ, ਸ਼ਾਲਿਨੀ ਗੌਤਮ,ਟਰਾਂਸਪੋਰਟ ਇੰਚਾਰਜ ਸੁਖਵਿੰਦਰ ਸਿੰਘ,ਟਰਾਂਸਪੋਰਟਰ ਗੁਰਵਿੰਦਰ ਸਿੰਘ ਜਰਨੈਲ ਸਿੰਘ, ਸਤਨਾਮ ਸਿੰਘ ਹਾਜ਼ਰ ਸਨ।
- Download Babushahi App
-
-