CBSA, CGC ਲਾਂਡਰਾਂ ਨੂੰ ਕਿਊਐਸ ਆਈ ਗੇਜ ਪਲੈਟੀਨਮ ਰੇਟਿੰਗ ਨਾਲ ਕੀਤਾ ਸਨਮਾਨਿਤ
ਚੰਡੀਗੜ੍ਹ, 27 May 2026- ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਿਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾਂ ਨੂੰ ਕਿਊਐਸ ਆਈ- ਗੇਜ ਇੰਡੀਅਨ ਕਾਲਜ ਰੇਟਿੰਗਾਂ ਵਿੱਚ ਵੱਕਾਰੀ ਓਵਰਆਲ ਪਲੈਟੀਨਮ ਰੇਟਿੰਗ ਨਾਲ ਸਨਮਾਨਿਤ ਕੀਤਾ ਗਿਆ ਹੈ ਜੋ ਕਿ ਬਹੁਤ ਮਾਣ ਵਾਲੀ ਗੱਲ ਹੈ। ਇਹ ਮਾਨਤਾ ਕਈ ਕਠੋਰ ਅਤੇ ਸੁਤੰਤਰ ਮੁਲਾਂਕਣ ਪ੍ਰਕਿਰਿਆ ਤੋਂ ਬਾਅਦ ਮਿਲੀ ਜਿਸ ਵਿੱਚ ਸੰਸਥਾ ਦੀ ਕਾਰਗੁਜ਼ਾਰੀ ਨੂੰ ਕਈ ਮਹੱਤਵਪੂਰਨ ਮਾਪਦੰਡਾਂ ’ਤੇ ਪਰਖਿਆ ਗਿਆ। ਮੁਲਾਂਕਣ ਵਿੱਚ ਅਧਿਆਪਨ ਅਤੇ ਸਿਖਲਾਈ, ਫੈਕਲਟੀ ਗੁਣਵੱਤਾ, ਰੁਜ਼ਗਾਰਯੋਗਤਾ, ਵਿਭੰਨਤਾ ਅਤੇ ਪਹੁੰਚਯੋਗਤਾ, ਸਹੂਲਤਾਂ, ਸਮਾਜਿਕ ਜ਼ਿੰਮੇਵਾਰੀ, ਸ਼ਾਸਨ ਅਤੇ ਢਾਂਚਾ, ਅਤੇ ਉੱਦਮਤਾ ਅਤੇ ਨਵੀਨਤਾ ਸਮੇਤ ਮੁੱਖ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਉਪਲਬਧੀ ਸੀਬੀਐਸਏ ਦੀ ਅਕਾਦਮਿਕ ਉੱਤਮਤਾ, ਉਦਯੋਗ ਅਨੁਕੂਲ ਸਿੱਖਿਆ, ਵਿਦਿਆਰਥੀ ਕੇਂਦ੍ਰਿਤ ਸਿਖਲਾਈ ਅਤੇ ਸੰਪੂਰਨ ਵਿਕਾਸ ਪ੍ਰਤੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਦੌਰਾਨ ਡਾ.ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ, ਸੀਬੀਐਸਏ, ਸੀਜੀਸੀ ਲਾਂਡਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਨਤਾ ਸਾਡੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਦੇ ਸਮੂਹਿਕ ਸਮਰਪਣ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ।ਉਨ੍ਹਾਂ ਕਿਹਾ ਕਿ ਸੀਬੀਐਸਏ ਵਿਖੇ ਅਸੀਂ ਆਪਣੇ ਵਿਦਿਆਰਥੀਆਂ ਵਿੱਚ ਅਕਾਦਮਿਕ ਉੱਤਮਤਾ, ਨਵੀਨਤਾ, ਲੀਡਰਸ਼ਿਪ ਅਤੇ ਉਦਯੋਗ ਦੀ ਤਿਆਰੀ ਨੂੰ ਉਤਸ਼ਾਹਿਤ ਕਰਨ ’ਤੇ ਕੇਂਦ੍ਰਿਤ ਰਹਿੰਦੇ ਹਾਂ ਅਤੇ ਇਹ ਪ੍ਰਾਪਤੀ ਸਾਨੂੰ ਹੋਰ ਵੀ ਵੱਧ ਜਜ਼ਬੇ ਨਾਲ ਉੱਤਮਤਾ ਦੀ ਦਿਸ਼ਾ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਹੈ।
ਇਸ ਪ੍ਰਾਪਤੀ ਮੌਕੇ ਖੁਸ਼ੀ ਪ੍ਰਗਟ ਕਰਦੇ ਹੋਏ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ ਨੇ ਕਿਹਾ ਕਿ ਕਿਊਐਸ ਆਈ ਗੇਜ ਪਲੈਟੀਨਮ ਰੇਟਿੰਗ ਪੂਰੇ ਸੀਜੀਸੀ ਪਰਿਵਾਰ ਲਈ ਇੱਕ ਮਾਣਮੱਤਾ ਮੀਲ ਪੱਥਰ ਹੈ। ਇਹ ਮਾਨਤਾ ਗੁਣਵੱਤਾ ਸਿੱਖਿਆ, ਨਵੀਨਤਾ ਅਤੇ ਵਿਦਿਆਰਥੀ ਸਫਲਤਾ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ।ਉਨ੍ਹਾਂ ਕਿਹਾ ਕਿ ਅਸੀਂ ਅੱਗੇ ਵੀ ਉੱਚ ਸਿੱਖਿਆ ਵਿੱਚ ਪਰਿਵਰਤਨਸ਼ੀਲ ਸਿੱਖਣ ਦੇ ਤਜ਼ਰਬੇ ਪੈਦਾ ਕਰਨ ਅਤੇ ਨਵੇਂ ਮਾਪਦੰਡ ਸਥਾਪਤ ਕਰਨ ਲਈ ਯਤਨਸ਼ੀਲ ਰਹਾਂਗੇ।
ਸੀਬੀਐਸਏ, ਸੀਜੀਸੀ ਲਾਂਡਰਾਂ ਅਕਾਦਮਿਕ ਉੱਤਮਤਾ, ਨਵੀਨਤਾ ਅਧਾਰਤ ਸਿਖਲਾਈ, ਇੰਡਸਟਰੀ ਤਿਆਰੀ ਅਤੇ ਸੰਪੂਰਨ ਵਿਦਿਆਰਥੀ ਵਿਕਾਸ ਲਈ ਵਚਨਬੱਧ ਇੱਕ ਮੋਹਰੀ ਕਾਰੋਬਾਰ ਪ੍ਰਬੰਧਨ ਸੰਸਥਾ ਵਜੋਂ ਆਪਣੀ ਸਥਿਤੀ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਇਸ ਪਲੈਟੀਨਮ ਰੇਟਿੰਗ ਰਾਹੀਂ ਮਿਲੀ ਮਾਨਤਾ ਸੀਜੀਸੀ ਲਾਂਡਰਾਂ ਦੇ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਅਤੇ ਭਵਿੱਖ ਲਈ ਪ੍ਰੋਫੈਸ਼ਨਲ ਤਿਆਰ ਕਰਨ ਦੇ ਲਗਾਤਾਰ ਯਤਨਾਂ ਨੂੰ ਉਜਾਗਰ ਕਰਦੀ ਹੈ। ਇਹ ਸੰਸਥਾ ਵਿਦਿਆਰਥੀਆਂ ਨੂੰ ਅਜਿਹੇ ਹੁਨਰ ਅਤੇ ਗਿਆਨ ਨਾਲ ਸਸ਼ਕਤ ਬਣਾਉਣ ’ਤੇ ਕੇਂਦ੍ਰਿਤ ਹੈ, ਜਿਸ ਨਾਲ ਉਹ ਤੇਜ਼ੀ ਨਾਲ ਬਦਲ ਰਹੇ ਗਲੋਬਲ ਮਾਹੌਲ ਵਿੱਚ ਸਫਲਤਾਪੂਰਵਕ ਅੱਗੇ ਵੱਧ ਸਕਣ।
- Download Babushahi App
-
-