ਚੰਡੀਗੜ੍ਹ: ਤੇਜ਼ ਰਫਤਾਰ ਦੀ ਟੱਕਰ ਨਾਲ ਦੋ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਦੀ ਮੌਤ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 14 ਮਾਰਚ, 2025: ਸ਼ਹਿਰ ਦੇ ਸੈਕਟਰ 31 ਵਿਚ ਪੁਲਿਸ ਨਾਕੇ ’ਤੇ ਇਕ ਤੇਜ਼ ਰਫਤਾਰ ਕਾਰ ਵੱਲੋਂ ਟੱਕਰ ਮਾਰਨ ਨਾਲ ਦੋ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸਾ ਸਵੇਰੇ 4.00 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਸੈਕਟਰ 31 ਦੇ ਪੁਲਿਸ ਨਾਕੇ ’ਤੇ ਪੁਲਿਸ ਮੁਲਾਜ਼ਮਾਂ ਵੱਲੋਂ ਇਕ ਗੱਡੀ ਨੂੰ ਰੋਕ ਕੇ ਉਸਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਹੀ ਜ਼ੀਰਕਪੁਰ ਵਾਲੇ ਪਾਸੇ ਤੋਂ ਬਹੁਤ ਤੇਜ਼ ਰਫ਼ਤਾਰ ਗੱਡੀ ਆਈ ਜਿਸਨੇ ਇਹਨਾਂ ਦਸਤਾਵੇਜ਼ ਚੈਕ ਕਰਨ ਵਾਲੇ ਮੁਲਾਜ਼ਮਾਂ ਤੇ ਉਕਤ ਗੱਡੀ ਮਾਲਕ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿਚ ਦੋ ਪੁਲਿਸ ਮੁਲਾਜ਼ਮ ਤੇ ਕਾਰ ਮਾਲਕ ਵੀ ਮੌਤ ਦੇ ਮੂੰਹ ਵਿਚ ਜਾ ਪਿਆ।