ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫੁੱਲਾਂ, ਪੌਦਿਆਂ ਅਤੇ ਰੰਗੋਲੀ ਦਾ ਬਸੰਤ ਮੇਲਾ ਸ਼ੁਰੂ
ਅੰਮ੍ਰਿਤਸਰ, 17 ਮਾਰਚ, 2025 – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫੁੱਲਾਂ, ਪੌਦਿਆਂ ਅਤੇ ਰੰਗੋਲੀ ਦਾ ਬਸੰਤ ਮੇਲਾ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਸਾਹਮਣੇ ਸ਼ੁਰੂ ਹੋਇਆ। ਇਹ ਮੇਲਾ ਲੈਂਡਸਕੇਪ ਵਿਭਾਗ ਵੱਲੋਂ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਅਤੇ ਡੀਨ ਕਾਲਜ ਵਿਕਾਸ ਕੌਂਸਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ।
ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਇਹ ਫੈਸਟੀਵਲ ਪੰਜਾਬ ਰਾਜ ਵਿਿਗਆਨ ਅਤੇ ਤਕਨਾਲੋਜੀ ਪ੍ਰੀਸ਼ਦ ਅਤੇ ਭਾਰਤ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਸਪਾਂਸਰ ਕੀਤਾ ਗਿਆ ਹੈ ਅਤੇ ਅਕਾਦਮਿਕ ਸਾਲ 2024-25 ਲਈ ਮਿਸ਼ਨ ਲਾਈਫ (ਵਾਤਾਵਰਣ ਲਈ ਜੀਵਨ ਸ਼ੈਲੀ) ਦੇ ਤਹਿਤ ਈਕੋ-ਸਿਸਟਮ ਰੀਸਟੋਰੇਸ਼ਨ ਅਤੇ ਗ੍ਰੀਨ ਇਨੋਵੇਸ਼ਨ ਪ੍ਰੋਗਰਾਮਾਂ ਦਾ ਹਿੱਸਾ ਹੈ।
ਇਸ ਮੇਲੇ ਵਿੱਚ ਵੱਖ-ਵੱਖ ਵਿਅਕਤੀਆਂ, ਸੰਸਥਾਵਾਂ, ਕਾਲਜਾਂ ਅਤੇ ਸਕੂਲਾਂ ਵੱਲੋਂ ਵੱਖ ਵੱਖ ਐਂਟਰੀਆਂ ਲਈਆਂ ਗਈਆਂ, ਜੋ ਫੁੱਲਾਂ ਅਤੇ ਪੌਦਿਆਂ ਦੇ ਪ੍ਰਦਰਸ਼ਨਾਂ ਅਤੇ ਰੰਗੋਲੀ ਕਲਾ ਰਾਹੀਂ ਰਚਨਾਤਮਕਤਾ ਅਤੇ ਵਾਤਾਵਰਣ ਜਾਗਰੂਕਤਾ ਨੂੰ ਉਜਾਗਰ ਕਰਨਗੇ। ਇਸ ਮੌਕੇ ਪ੍ਰਾਪਤ ਕਈ ਸ਼੍ਰੇਣੀਆਂ ਵਿੱਚ ਪ੍ਰਾਪਤ ਐਂਟਰੀਆਂ: ਕਲਾਸ ਏ - ਸਰਦੀਆਂ ਦੇ ਫੁੱਲ, ਵੱਖ-ਵੱਖ ਕਿਸਮਾਂ ਜਿਵੇਂ ਕਿ ਐਸਟਰ, ਡਾਹਲੀਆ, ਮੈਰੀਗੋਲਡ, ਪੈਨਸੀ, ਪੇਟੂਨਿਆ, ਅਤੇ ਸਟਾਕ/ਸਾਲਵੀਆ।
ਕਲਾਸ ਬੀ - ਪੱਤੇ/ਸਜਾਵਟੀ ਪੌਦੇ, ਐਗਲੋਨੇਮਾ, ਕੋਲੀਅਸ, ਡਾਈਫੇਨਬਾਚੀਆ, ਡਰਾਕੇਨਾ, ਫਰਨਜ਼ ਅਤੇ ਫਿਕਸ ਐਸਪੀਪੀ। ਕਲਾਸ ਸੀ - ਕੈਕਟੀ ਅਤੇ ਸੁਕੂਲੈਂਟਸ, ਜਿਸ ਵਿੱਚ ਗ੍ਰਾਫਟਡ ਅਤੇ ਗੈਰ-ਗ੍ਰਾਫਟਡ ਕੈਕਟੀ ਦੋਵੇਂ ਸ਼ਾਮਲ ਹਨ, ਨਾਲ ਹੀ ਕਈ ਤਰ੍ਹਾਂ ਦੇ ਸੁਕੂਲੈਂਟਸ ਤੋਂ ਇਲਾਵਾ ਕਲਾਸ ਡੀ - ਵੱਖ-ਵੱਖ ਬੋਨਸਾਈ ਕਲਾਸ ਐਫ - ਰੰਗੋਲੀ, ਫੁੱਲਾਂ ਦੀਆਂ ਪੱਤੀਆਂ ਅਤੇ ਹੋਰ ਸਮੱਗਰੀ ਨਾਲ ਬਣੇ ਰਚਨਾਤਮਕ ਡਿਜ਼ਾਈਨ ਸ਼ਾਮਿਲ ਹਨ। ਅੱਜ ਪ੍ਰਾਪਤ ਹੋਈਆਂ ਐਂਟਰੀਆਂ ਵਿਚ ਸਰਦੀਆਂ ਦੇ ਫੱੁਲਾਂ ਦੀਆਂ 100, ਪੌਦਿਆਂ ਦੀਆਂ 85, ਕੈਕਟਸ ਆਦਿ ਦੀਆਂ 50, ਬੋਨਸਾਈ ਦੀਆਂ 10 ਅਤੇ ਰੰਗੋਲੀਆਂ ਦੀਆਂ 15 ਐਂਟਰੀਆਂ ਪ੍ਰਾਪਤ ਹੋਈਆਂ।
ਇਸ ਸਮਾਗਮ ਦਾ ਉਦੇਸ਼ ਸਮਾਜ, ਵਿਿਦਆਰਥੀਆਂ, ਭਾਗ ਲੈਣ ਵਾਲਿਆਂ ਅਤੇ ਦਰਸ਼ਕਾਂ ਵਿੱਚ ਵਾਤਾਵਰਣ-ਅਨੁਕੂਲ ਅਭਿਆਸਾਂ ਨੂੰ ਉਤਸ਼ਾਹਿਤ ਕਰਦੇ ਹੋਏ ਕੁਦਰਤ ਦੀ ਕਦਰ ਵਧਾਉਣਾ ਹੈ। ਫੈਸਟੀਵਲ ਦੇ ਪ੍ਰਬੰਧਕ ਸਕੱਤਰ, ਸ਼੍ਰੀ ਗੁਰਵਿੰਦਰ ਸਿੰਘ, ਲੈਂਡਸਕੇਪ ਅਫਸਰ, ਅਤੇ ਡਾ. ਆਸਥਾ ਭਾਟੀਆ, ਸਹਾਇਕ ਪ੍ਰੋਫੈਸਰ, ਬੋਟੈਨੀਕਲ ਅਤੇ ਵਾਤਾਵਰਣ ਵਿਿਗਆਨ ਵਿਭਾਗ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਐਂਟਰੀਆਂ ਲਈ ਭਾਗ ਲੈਣ ਵਾਲਿਆਂ ਕਾਫੀ ਉਤਸ਼ਾਹ ਵੇਖਣ ਨੂੰ ਮਿਿਲਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹਰ ਸਾਲ ਕਰਵਾਏ ਜਾਂਦੇ ਇਸ ਮੇਲੇ ਰਾਹੀਂ ਕੁਦਰਤ ਨੂੰ ਮਾਨਣ ਅਤੇ ਸਾਂਭਣ ਦਾ ਸੁਨੇਹਾ ਸਾਰੇ ਵਿਸ਼ਵ ਵਿਚ ਜਾਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਮਾਜ ਵਿਚ ਕੁਦਰਤ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੇਲੇ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ।