ਕੈਬਨਿਟ 'ਚੋਂ ਅਸਤੀਫ਼ਾ ਦੇਣ ਤੋਂ ਕੁਲਦੀਪ ਧਾਲੀਵਾਲ ਦਾ ਪਹਿਲਾ ਬਿਆਨ ਆਇਆ ਸਾਹਮਣੇ, ਪੜ੍ਹੋ ਕੀ ਕਿਹਾ
ਚੰਡੀਗੜ੍ਹ, 3 ਜੁਲਾਈ 2025 - ਪੰਜਾਬ ਕੈਬਨਿਟ ਵਿਚੋਂ ਅਸਤੀਫਾ ਦੇਣ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਧਾਲੀਵਾਲ ਨੇ ਕਿਹਾ ਕਿ ਮੈਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵਫਾਦਾਰ ਸਿਪਾਹੀ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਾਢੇ ਤਿੰਨ ਸਾਲ ਕੈਬਨਿਟ ਵਿਚ ਮੌਕਾ ਦਿੱਤਾ। ਜਦੋਂ ਮੈਨੂੰ ਪਹਿਲਾਂ ਮਹਿਕਮੇ ਦਿੱਤੇ, ਮੈਂ 11 ਹਜ਼ਾਰ ਏਕੜ ਜ਼ਮੀਨ ਪੰਜਾਬ ਸਰਕਾਰ ਨੂੰ ਛੁਡਵਾ ਕੇ ਦਿੱਤੀ। ਮੈਂ ਪੰਜਾਬ ਨਹੀਂ ਸਗੋਂ ਸਾਰੇ ਹਿੰਦੁਸਤਾਨ ਦਾ ਪਹਿਲਾਂ ਲੀਡਰ ਹਾਂ, ਜਿਸ ਨੇ ਸੂਬੇ ਦੇ ਲੋਕਾਂ ਵੱਲੋਂ ਮੱਲੀ ਹੋਈ 11 ਹਜ਼ਾਰ ਏਕੜ ਜ਼ਮੀਨ ਛੁਡਵਾਈ, ਜਿਸ ਦੀ ਕੀਮਤ ਉਸ ਸਮੇਂ 2700 ਕਰੋੜ ਰੁਪਏ ਸੀ।
ਐੱਨ. ਆਰ. ਆਈ. ਵਿਭਾਗ ਵਿਚ ਹੁੰਦਿਆਂ ਮੈਂ ਪਿਛਲ਼ੇ ਦੋ ਸਾਲਾਂ ਵਿਚ 4 ਹਜ਼ਾਰ ਐੱਨਆਰਆਈਸ ਦੇ ਕੇਸ ਹੱਲ ਕੀਤੇ। ਐੱਨਆਰਆਈ ਮਿਲਣੀਆਂ ਕਰਵਾਈਆਂ। ਮੈਂ ਸਿਰਫ ਪੰਜਾਬ ਲਈ ਆਇਆ ਸੀ, ਪੰਜਾਬ ਲਈ ਮੇਰੀ ਜੰਗ ਜਾਰੀ ਰਹੇਗੀ। ਪੰਜਾਬ ਅੰਦਰ ਕਾਲੀਆਂ ਤਾਕਤਾਂ ਖ਼ਿਲਾਫ. ਯੁੱਧ ਨਸ਼ੇ ਵਿਰੁੱਧ ਜਾਰੀ ਰਹੇਗਾ। ਜਿਸ ਤਰ੍ਹਾਂ ਮੈਂ ਪਹਿਲਾਂ 10 ਸਾਲ ਕੰਮ ਕੀਤਾ, ਉਸੇ ਤਰ੍ਹਾਂ ਆਖਰੀ ਸਾਹ ਤਕ ਕੰਮ ਕਰਦਾ ਰਹਾਂਗਾ।