ਕੂੜੇ ਦੀ ਸਮੱਸਿਆ ਦੇ ਪੱਕੇ ਹੱਲ ਲਈ ਸ਼ਹਿਰ ਨਿਵਾਸੀਆਂ ਤੋਂ ਮਾਰਚ ਕਰਕੇ ਲਵਾਂਗੇ ਸਹਿਯੋਗ- ਪ੍ਰਧਾਨ ਅਰੁਣ ਗਿੱਲ
ਦੀਪਕ ਜੈਨ
ਜਗਰਾਉਂ 10 ਜਨਵਰੀ 2026 ਜਗਰਾਉਂ ਅੰਦਰ ਪੈਦਾ ਹੋਈ ਕੂੜੇ ਦੀ ਸਮੱਸਿਆ ਤੋਂ ਹਰ ਇੱਕ ਸ਼ਹਿਰ ਨਿਵਾਸੀ ਤੇ ਜਗਰਾਉਂ ਸ਼ਹਿਰ ਅੰਦਰ ਆਉਣ ਜਾਣ ਵਾਲਾ ਹਰ ਵਿਅਕਤੀ ਪਰੇਸ਼ਾਨ ਹੈ। ਕਿਉਂਕਿ ਹਰ ਗਲੀ ਮੋੜ ਤੇ ਕੂੜਾ ਆਮ ਖਿਲ ਰਿਹਾ ਪਿਆ ਹੈ। ਇਹ ਕੂੜਾ ਸ਼ਹਿਰ ਦੇ ਰਾਜਨੀਤਿਕ ਲੋਕਾਂ ਨੂੰ ਜਿੱਥੇ ਲਾਹਨਤਾਂ ਪਾਅ ਰਿਹਾ ਹੈ। ਉੱਥੇ ਪ੍ਰਸ਼ਾਸਨ ਨੂੰ ਵੀ ਬਹੁਤ ਤਰ੍ਹਾਂ ਦੇ ਸਵਾਲ ਕਰ ਰਿਹਾ। ਕੂੜੇ ਦੇ ਸਮੱਸਿਆ ਦਾ ਹੱਲ ਪ੍ਰਸ਼ਾਸਨ ਅਤੇ ਰਾਜਨੀਤਿਕ ਲੋਕਾਂ ਦੇ ਹੱਥਾਂ ਵਿੱਚ ਹੈ। ਪ੍ਰਸ਼ਾਸਨ ਅਤੇ ਰਾਜਨੀਤਿਕ ਲੋਕਾਂ ਵੱਲੋਂ ਕੂੜੇ ਦੀ ਸਮੱਸਿਆ ਲਈ ਪੱਕਾ ਹੱਲ ਨਾ ਕੱਢਣ ਤੇ ਸਫਾਈ ਸੇਵਕਾਂ ਵੱਲੋਂ ਅੱਜ ਇਹ ਫੈਸਲਾ ਲਿਆ ਗਿਆ ਕਿ ਆਉਂਦੇ ਸੋਮਵਾਰ ਨੂੰ ਉਹ ਸ਼ਹਿਰ ਦੇ ਵਿੱਚ ਮਾਰਚ ਕੱਢ ਕੇ ਲੋਕਾਂ ਦਾ ਸਹਿਯੋਗ ਮੰਗਣਗੇ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾਂ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਉਹ ਸਫਾਈ ਸੇਵਕਾਂ ਦੇ ਪ੍ਰਧਾਨ ਬਾਅਦ ਵਿੱਚ ਹਨ ਪਹਿਲਾਂ ਇੱਕ ਸ਼ਹਿਰ ਨਿਵਾਸੀ ਹਨ। ਕੂੜ ਦੀ ਸਮੱਸਿਆ ਨਾਲ ਉਹਨਾਂ ਦਾ ਪਰਿਵਾਰ ਵੀ ਸਮੱਸਿਆ ਦੇ ਵਿੱਚੋਂ ਗੁਜ਼ਰ ਰਿਹਾ ਹੈ। ਉਹਨਾਂ ਕਿਹਾ ਕਿ ਜਗਰੋਂ ਸ਼ਹਿਰ ਨੂੰ ਕੂੜੇ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ ਇਸ ਲਈ ਉਹ ਸ਼ਹਿਰ ਅੰਦਰ ਲੋਕਾਂ ਦੇ ਸਾਥ ਲਈ ਮਾਰਚ ਕੱਢਣਗੇ ਤੇ ਲੋਕਾਂ ਨੂੰ ਅਪੀਲ ਕਰਨਗੇ ਕਿ ਉਹਨਾਂ ਦਾ ਇਸ ਸੰਘਰਸ਼ ਵਿੱਚ ਸਾਥ ਦੇਣ ਤਾਂ ਜੋ ਭਵਿੱਖ ਵਿੱਚ ਜਗਰਾਉਂ ਦੇ ਲੋਕਾਂ ਨੂੰ ਕੂੜੇ ਦੀ ਸਮੱਸਿਆ ਤੋਂ ਪੱਕੇ ਤੌਰ ਤੇ ਨਿਜਾਤ ਮਿਲ ਸਕੇ। ਉਨਾਂ ਨੇ ਜਗਰਾਉਂ ਸ਼ਹਿਰ ਨਿਵਾਸੀਆਂ ਨੂੰ ਅੱਜ ਦੇ ਇਸ ਪ੍ਰੈਸ ਨੋਟ ਰਾਹੀਂ ਅਪੀਲ ਕੀਤੀ ਹੈ ਕਿ ਭਵਿੱਖ ਵਿੱਚ ਜੇਕਰ ਉਹ ਕੋਈ ਰਣਨੀਤੀ ਤੈਅ ਕਰਦੇ ਹਨ ਤਾਂ ਉਹਨਾਂ ਦਾ ਵੱਧ ਚੜ ਕੇ ਸਹਿਯੋਗ ਦਿੱਤਾ ਜਾਵੇ ਤਾਂ ਜੋ ਜਗਰਾਉਂ ਦੇ ਭਲੇ ਲਈ ਕੂੜੇ ਦੇ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਹੋ ਸਕੇ। ਜਗਰਾਉਂ ਸ਼ਹਿਰ ਨਿਵਾਸੀਆਂ ਤੇ ਸਹਿਯੋਗ ਤੋਂ ਬਿਨਾਂ ਕੂੜੇ ਦੀ ਸਮੱਸਿਆ ਦਾ ਹੱਲ ਹੋਣਾ ਅਸੰਭਵ ਹੈ। ਇਸ ਲਈ ਉਹ ਸੋਮਵਾਰ ਨੂੰ ਕੂੜੇ ਦੇ ਸਮੱਸਿਆ ਦੇ ਪੱਕੇ ਹੱਲ ਲਈ ਸ਼ਹਿਰ ਵਿੱਚ ਸਹਿਯੋਗ ਲਈ ਮਾਰਚ ਕੱਢਣਗੇ।