ਬਾਹਰ ਖੇਤਾਂ ਵਿੱਚ ਗਈ ਪ੍ਰਵਾਸੀ ਨੂੰ ਅਵਾਰਾ ਕੁੱਤਿਆਂ ਨੇ ਘੇਰ ਕੇ ਬੁਰੀ ਤਰ੍ਹਾਂ ਕੀਤਾ ਜ਼ਖ਼ਮੀ
ਰੋਹਿਤ ਗੁਪਤਾ
ਗੁਰਦਾਸਪੁਰ : ਆਪਣੇ ਘਰ ਤੋਂ ਬਾਹਰ ਖੇਤਾਂ ਵਿੱਚ ਸੌ਼ਚ ਦੇ ਲਈ ਗਈ ਪਿੰਡ ਅਲੋਵਾਲ ਦੀ ਰਹਿਣ ਵਾਲੀ 35 ਸਾਲਾ ਪ੍ਰਵਾਸੀ ਔਰਤ ਰੇਖਾ ਨੂੰ ਖੇਤਾਂ ਵਿੱਚ ਹੀ 10 ਵਾਰਾ ਕੁੱਤਿਆਂ ਨੇ ਘੇਰ ਲਿਆ ਤੇ ਬੁਰੀ ਤਰ੍ਹਾਂ ਨਾਲ ਵੱਡ ਖਾਦਾ । ਔਰਤ ਦੇ ਸਰੀਰ ਦੇ ਵੱਖ ਵੱਖ ਹਿੱਸਿਆਂ ਤੇ ਕਈ ਵੱਡੇ ਵੱਡੇ ਜਖਮ ਹਨ । ਔਰਤ ਨੂੰ ਪਿੰਡ ਵਾਸੀਆਂ ਵੱਲੋਂ ਛੁਡਵਾ ਕੇ ਗੁਰਦਾਸਪੁਰ ਦੇ ਗਦੀ ਦੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦਾ ਇਲਾਜ ਕਰ ਰਹੇ ਡਾਕਟਰ ਅਨੁਸਾਰ ਕੁੱਤਿਆਂ ਨੇ ਇਸ ਔਰਤ ਦੀ ਇੰਨੀ ਬੁਰੀ ਹਾਲਤ ਕੀਤੀ ਕਿ ਉਸਦੇ ਪੱਟ ਦਾ ਸਾਰਾ ਮਾਸ ਨੋਚ ਖਾਦਾ ਸੀ ਅਤੇ ਉਸਦੀਆਂ ਨਾੜੀਆਂ ਤੇ ਹੱਡੀਆਂ ਨਜ਼ਰ ਆਉਣ ਲੱਗ ਪਈਆਂ ਸਨ।
ਪਿੰਡ ਆਲੋਵਾਲ ਦੀ ਰਹਿਣ ਵਾਲੀ ਰੇਖਾ ਨੇ ਦੱਸਿਆ ਕਿ ਉਹ ਪ੍ਰਵਾਸੀ ਹੈ ਤੇ ਮਜਦੂਰੀ ਦਾ ਕੰਮ ਕਰਦੀ ਹੈ ਜਦਕਿ ਉਸਦਾ ਪਤੀ ਵੀ ਮਜ਼ਦੂਰੀ ਦਾ ਕੰਮ ਹੀ ਕਰਦਾ ਹੈ। ਬੀਤੀ ਸ਼ਾਮ ਉਹ ਆਪਣੇ ਪਿੰਡ ਵਿੱਚ ਹੀ ਖੇਤਾਂ ਵਿੱਚ ਬਾਹਰ ਬੈਲ ਲਈ ਗਈ ਸੀ ਕਿ ਉਸ ਨੂੰ ਦਸ ਕੁੱਤਿਆਂ ਦੇ ਝੁੰਡ ਨੇ ਘੇਰ ਲਿਆ ਅਤੇ ਬੁਰੀ ਤਰ੍ਹਾਂ ਨਾਲ ਪੈ ਗਏ । ਉਸਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਡਿੱਗ ਗਈ ਅਤੇ ਕੁੱਤੇ ਉਸ ਤੇ ਝਪਟ ਪਏ । ਬਾਅਦ ਵਿੱਚ ਰੌਲਾ ਸੁਣ ਕੇ ਉੱਤੇ ਪਿੰਡ ਵਾਸੀ ਪਹੁੰਚੇ ਅਤੇ ਉਸ ਨੂੰ ਪਿੰਡ ਵਾਸੀਆਂ ਨੇ ਹੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ।
ਉਥੇ ਹੀ ਕੁੱਤੇ ਦਾ ਸ਼ਿਕਾਰ ਹੋਈ ਔਰਤ ਦਾ ਇਲਾਜ ਕਰ ਰਹੇ ਡਾਕਟਰ ਹਰਿੰਦਰ ਦਿਓਲ ਦਾ ਕਹਿਣਾ ਹੈ ਕਿ ਕੁੱਤਿਆਂ ਨੇ ਔਰਤ ਦਾ ਬਹੁਤ ਬੁਰਾ ਹਾਲ ਕੀਤਾ ਹੈ। ਉਸ ਨੂੰ ਕੁਝ ਦਿਨ ਹੋਰ ਹਸਪਤਾਲ ਵਿੱਚ ਰੱਖਣ ਦੀ ਲੋੜ ਪਵੇਗੀ ਕਿਉਂਕਿ ਜਖਮਾਂ ਤੇ ਇਨਫੈਕਸ਼ਨ ਹੋਣ ਦਾ ਖਤਰਾ ਹੈ।