ਕਿਲ੍ਹਾ ਰਹਿਮਤਗੜ੍ਹ ਵਿਖੇ ਫੁੱਟਬਾਲ ਖਿਡਾਰੀਆਂ ਨੂੰ ਦੇਸੀ ਘਿਉ ਅਤੇ ਬੋਰਨ ਬੀਟਾ ਦੇ ਡੱਬੇ ਵੰਡੇ
ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਬਸੇਰਾ ਹੋ ਸਕਦੈ-ਪ੍ਰਵੇਜ਼ ਖਾਨ/ਮੁਹੰਮਦ ਸ਼ਫੀਕ
ਮੁਹੰਮਦ ਇਸਮਾਈਲ ਏਸੀਆ
ਮਲੇਰਕੋਟਲਾ, 22 ਦਸੰਬਰ 2024, ਫੁੱਟਬਾਲ ਦੀ ਪਨੀਰੀ ਤਿਆਰ ਕਰਦੇ ਆ ਰਹੇ ਕਿਲਾ ਰਹਿਮਤਗੜ੍ਹ ਦੇ ਮਿੰਨੀ ਸਟੇਡਿਅਮ 'ਚ ਇੱਕ ਸਾਦੇ ਸਮਾਗਮ 'ਚ ਫੁੱਟਬਾਲ ਖਿਡਾਰੀਆਂ ਨੂੰ ਦੇਸੀ ਘਿਉ ਅਤੇ ਬੋਰਨ ਬੀਟਾ ਦੇ ਡੱਬੇ ਵੰਡੇ ਗਏ । ਵੱਡੀ ਗਿਣਤੀ ਵਿੱਚ ਫੁੱਟਬਾਲ ਪਨੀਰੀ ਨੂੰ ਦੇਸੀ ਘਿਓ ਖਿਡਾਰੀਆਂ ਨੂੰ ਵੰਡਣ ਦੀ ਸੇਵਾ ਪ੍ਰਸਿੱਧ ਸਮਾਜਸੇਵੀ ਅਤੇ ਖੇਡ ਪ੍ਰੇਮੀ ਪ੍ਰਵੇਜ਼ ਖਾਨ ਐਮ.ਡੀ ਇੰਡੀਅਨ ਮਹਿਕ ਗਰੁੱਪ ਆਫ ਹੋਟਲਸ ਅਰਮੀਨੀਆ ਅਤੇ ਮੁਹੰਮਦ ਸ਼ਫੀਕ (ਰਾਇਲ ਹਿਲਜ਼ ਹੋਟਲ) ਦੇ ਸਹਿਯੋਗ ਨਾਲ ਕੀਤੀ ਗਈ । ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਵੇਜ਼ ਖਾਨ ਨੇ ਕਿਹਾ ਕਿ 'ਤੰਦਰੁਸਤ ਸਰੀਰ ਵਿੱਚ ਤੰਦਰੁਸਤ ਮਨ ਦਾ ਵਾਸ ਹੋ ਸਦਕਾ ਹੈ । ਖਿਡਾਰੀਆਂ ਨੂੰ ਜੰਕ ਫੂਡ ਛੱਡਕੇ ਸ਼ੁਧ ਖੁਰਾਕ ਖਾਣੀ ਚਾਹੀਦੀ ਹੈ ਤਾਂ ਜੋ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ । ਉਹਨਾਂ ਕਿਹਾ ਕਿ ਕਿਲਾ ਰਹਿਮਤਗੜ੍ਹ ਦਾ ਮਿਨੀ ਸਟੇਡਿਅਮ ਅਲ ਕੌਸਰ ਫੁੱਟਬਾਲ ਅਕੈਡਮੀ ਜੋ ਲੰਬੇ ਸਮੇਂ ਤੋਂ ਫੁੱਟਬਾਲ ਦੇ ਸਟਾਰ ਖਿਡਾਰੀ ਤਿਆਰ ਕਰ ਰਹੀ ਹੈ ਜੋ ਦੇਸ਼ ਵਿਦੇਸ਼ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਆਪਣੇ ਮਾਤਾ-ਪਿਤਾ, ਸ਼ਹਿਰ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ ।ਇਸ ਲਈ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਹੰਮਦ ਨਜ਼ੀਰ (ਪੰਜਾਬ ਪੁਲਸ), ਮੁਹੰਮਦ ਸ਼ਰੀਫ (ਸਾਬਕਾ ਏਅਰ ਫੋਰਸ ਅਧਿਕਾਰੀ), ਮੁਹੰਮਦ ਅਸ਼ਰਫ ਕੂਰੈਸੀ, ਮੁਹੰਮਦ ਸ਼ਮੀਮ (ਪੰਜਾਬ ਪੁਲਸ), ਸ਼ਹਿਜ਼ਾਦ ਸਾਦਾ ਸਮੇਤ ਪੂਰੀ ਟੀਮ ਨੂੰ ਜਾਂਦਾ ਹੈ ਜੋ ਆਪਣੇ ਨਿੱਜੀ ਰੁਝੇਵਿਆਂ ਵਿੱਚੋਂ ਸਮਾਂ ਕੱਢਕੇ ਇਸ ਨੇਕ ਕੰਮ ਦੀ ਦੇਖ ਰੇਖ ਕਰਦੇ ਹਨ ।
ਉਹਨਾਂ ਕਿਲਾ ਰਹਿਮਤਗੜ੍ਹ ਦੇ ਲੋਕਾਂ ਨੂੰ ਵੀ ਮੁਬਾਰਕਬਾਦ ਦਿੱਤੀ ਜੋ ਇਸ ਨੇਕ ਕੰਮ ਲਈ ਹਮੇਸ਼ਾ ਸਾਥ ਦਿੰਦੇ ਹਨ । ਇਲਾਕੇ ਦੇ ਸਾਥ ਨਾਲ ਹੀ ਇਸ ਸਟੇਡਿਅਮ ਵਿੱਚ ਸ਼ਾਨਦਾਰ ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਸਫਲ ਬਣਾਇਆ ਜਾਂਦਾ ਹੈ । ਉਹਨਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਜੋ ਵੀ ਮਦਦ ਦੀ ਲੋੜ ਹੋਵੇਗੀ ਉਹ ਹਮੇਸ਼ਾ ਸਾਥ ਦੇਣਗੇ । ਇਸ ਮੌਕੇ ਹੋਰਨਾਂ ਤੋ ਇਲਾਵਾ ਕੋਚ ਮੁਹੰਮਦ ਇਕਰਾਮ, ਮੁਹੰਮਦ ਰਿਆਜ਼ ਅਨਸਾਰੀ, ਮੁਹੰਮਦ ਜਮੀਲ ਐਡਵੋਕੇਟ, ਅਬਦੁਲ ਲਤੀਫ, ਬਾਈ ਅਨਵਾਰ ਬਾਰੂ, ਅਸਰਾਰ ਉਲ ਹੱਕ, ਮੁਹੰਮਦ ਸਾਬਰ ਟਿੰਬਰਾਲੀਆ ਆਦਿ ਵੀ ਮੌਜੂਦ ਸਨ ।