← ਪਿਛੇ ਪਰਤੋ
ਕਰਨਲ ਨਾਲ ਕੁੱਟਮਾਰ ਦੇ ਮਾਮਲੇ ’ਚ ਤਿੰਨ ਇੰਸਪੈਕਟਰਾਂ ਸਮੇਤ 12 ਪੁਲਿਸ ਮੁਲਾਜ਼ਮ ਸਸਪੈਂਡ ਬਾਬੂਸ਼ਾਹੀ ਨੈਟਵਰਕ ਪਟਿਆਲਾ, 17 ਮਾਰਚ, 2025: ਪਟਿਆਲਾ ਵਿਚ ਇਕ ਕਰਨਲ ਨਾਲ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਾਹਰ ਕੁੱਟਮਾਰ ਕਰਨ ਦੇ ਮਾਮਲੇ ਵਿਚ ਤਿੰਨ ਇੰਸਪੈਕਟਰਾਂ ਸਮੇਤ 12 ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਹਨ। ਐਸ ਐਸ ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਐਫ ਆਈ ਆਰ ਨੰਬਰ 65 ਥਾਣਾ ਸਿਵਲ ਲਾਈਨ ਵਿਚ ਦਰਜ ਕੀਤੀ ਗਈ ਹੈ ਤੇ ਵਿਭਾਗੀ ਜਾਂਚ ਵੀ ਆਰੰਭੀ ਗਈ ਹੈ ਜੋ 45 ਦਿਨਾਂ ਦੇ ਅੰਦਰ-ਅੰਦਰ ਪੂਰੀ ਕੀਤੀ ਜਾਵੇਗੀ। ਸਸਪੈਂਡ ਕੀਤੇ ਗਏ ਅਫਸਰਾਂ ਵਿਚ ਇੰਸਪੈਕਟਰ, ਏ ਐਸ ਆਈ ਤੇ ਕਾਂਸਟੇਬਲ ਪੱਧਰ ਦੇ ਅਧਿਕਾਰੀ ਸ਼ਾਮਲ ਹਨ।
Total Responses : 182