ਉੱਚੀਆਂ ਪਹਾੜੀਆਂ ਦਾ ਠੰਡਾ ਸ਼ਹਿਰ ਡਲਹੌਜੀ ਵਿੱਚ ਚੱਲ ਰਹੀ ਭੰਗੜਾ,ਲੁੱਡੀ,
ਡੰਡਾਸ ਦੀ ਵਰਕਸ਼ਾਪ ਹੋਈ ਸਮਾਪਤ-ਜੈਕਬ
ਰੋਹਿਤ ਗੁਪਤਾ
ਗੁਰਦਾਸਪੁਰ 27 ਜੂਨ
ਪੰਜਾਬੀ ਮਾਂ ਬੋਲੀ ਦੀ ਰੂਹੇ ਜਾਣ ਵਜੋਂ ਜਾਣੀ ਜਾਣ ਵਾਲੀ ਸੰਸਥਾ ਲੋਕ ਸੱਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਦੇ ਸਮੂਹ ਮੈਂਬਰ ਲੋਕ ਨਾਚਾ ਨਾਲ ਜੁੜੇ ਹੋਣ ਕਰਕੇ ਆਪਣਾ ਫਰਜ਼ ਸਮਝਦੇ ਹੋਏ ਕੁਝ ਨਾ ਕੁਝ ਨਾਚਾਂ ਬਾਰੇ ਕਰਦੇ ਰਹਿੰਦੇ ਹਨ।
ਪਿੜ ਦੇ ਬਾਨੀ ਸ ਅਜੈਬ ਸਿੰਘ ਚਾਹਲ ਦੇ ਉਪਰਾਲੇ ਤੇ ਹੁਕਮਾਂ ਸਦਕੇ ਅਤੇ ਪਿੜ ਦੇ ਪ੍ਰਧਾਨ ਤੇ ਪ੍ਰਸਿੱਧ ਭੰਗੜਾ ਕੋਚ ਸ੍ਰੀ ਜੈਕਬ ਮਸੀਹ ਤੇਜਾ ਦੀ ਦੇਖਰੇਖ ਅਤੇ ਕੋਚਿੰਗ ਸੇਵਾਵਾਂ ਸਦਕੇ ਕਈ ਸਾਲਾਂ ਤੋਂ ਹਿਮਾਚਲ ਦੇ ਖੂਬਸੂਰਤ ਠੰਡੇ ਸ਼ਹਿਰ ਡਲਹੌਜ਼ੀ ਵਿੱਚ ਛੇ-ਸੱਤ ਦਿਨ ਦੀ ਪੰਜਾਬੀ ਲੋਕ ਨਾਚਾਂ ਦੀ ਵਰਕਸ਼ਾਪ ਲਗਾਈ ਜਾਂਦੀ ਹੈ।ਪੰਜਾਬ ਦੇ ਵੱਖ-ਵੱਖ ਇੰਸਟੀਚਿਊਟ ਦੇ 13 ਗੱਭਰੂਆਂ ਨੇ ਇਸ ਪੰਜਾਬੀ ਲੋਕ ਨਾਚਾਂ ਦੀ ਵਰਕਸ਼ਾਪ ਵਿੱਚ ਭਾਗ ਲਿਆ। ਪੰਜਾਬ ਵੱਖ-ਵੱਖ ਲੋਕ ਨਾਚਾਂ ਵਿੱਚ ਲੁੱਡੀ,ਡੰਡਾਸ,ਭੰਗੜਾ ਦੀ ਸਿਖਲਾਈ ਦਿੱਤੀ ਗਈ। ਇਹਨਾਂ ਦਿਨਾਂ ਦੌਰਾਨ ਬੱਚਿਆਂ ਨੂੰ ਡਲਹੌਜ਼ੀ ਦੀਆਂ ਵੱਖ-ਵੱਖ ਥਾਵਾਂ ਵੀ ਘੁਮਾਇਆ ਗਈਆਂ।ਲੋਕ ਨਾਚਾਂ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ ਤੇ ਮੁੱਖ ਮਹਿਮਾਨ ਮੈਨੇਜਰ ਸ੍ਰੀ ਦਵਿੰਦਰ ਸ਼ਰਮਾ ਪਹੁੰਚੇ। ਲੋਕ ਨਾਚ ਦੀਆਂ ਵੱਖ-ਵੱਖ ਵੰਨਗੀਆਂ ਜਿਵੇਂ ਕਿ ਡੰਡਾਸ,ਲੁੱਡੀ ਅਤੇ ਭੰਗੜਾ ਦੇਖ ਕੇ ਬਹੁਤ ਹੀ ਖੁਸ਼ ਹੋਏ।ਪੰਜਾਬੋ ਗਈ 13 ਮੈਂਬਰੀ ਟੀਮ ਦੇ ਨਾਲ ਉਹਨਾਂ ਵੀ ਭੰਗੜਾ ਪਾਇਆ। ਆਪਣੇ ਭਾਸ਼ਣ ਵਿੱਚ ਬੋਲਦੇ ਹੋਏ ਸ੍ਰੀ ਦਵਿੰਦਰ ਸ਼ਰਮਾ ਜੀ ਨੇ ਬੋਲਦਿਆ ਆਖਿਆ ਕਿ ਲੋਕ ਸੱਭਿਆਚਾਰਕ ਪਿੜ ਦਾ ਇਹ ਉਪਰਾਲਾ ਬਹੁਤ ਹੀ ਸਲਾਘਾਣਯੋਗ ਹੈ।ਵਰਕਸ਼ਾਪ ਲਾਉਣ ਨਾਲ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਸੱਭਿਆਚਾਰ ਦਾ ਇਕ ਦੂਜੇ ਨੂੰ ਸਮਝਣ ਦਾ ਮੌਕਾ ਮਿਲੇਗਾ।ਇਸ ਕੈਂਪ ਦੇ ਇੰਚਾਰਜ ਭੰਗੜਾ ਕੋਚ ਜੈਕਬ ਮਸੀਹ ਤੇਜਾ ਨੇ ਦੱਸਿਆ ਲੋਕ ਸੱਭਿਆਚਾਰਕ ਪਿੜ ਦੀ ਕੋਸ਼ਿਸ਼ ਹੈ ਕਿ ਆਪਣੇ ਲੋਕ ਨਾਚਾਂ ਨੂੰ ਹਰ ਸਟੇਟ ਦੇ ਲੋਕਾਂ ਨਾਲ ਸਾਂਝਾ ਕੀਤਾ ਜਾਵੇ। ਇਸ ਪ੍ਰੋਗਰਾਮ ਵਿੱਚ ਯੂਥ ਹੋਸਟਲ ਦੇ ਸਾਰੇ ਹੀ ਵਰਕਰ ਸਾਹਿਬਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਗੁਰਦਾਸਪੁਰ ਦੇ ਵੱਖ-ਵੱਖ ਸਕੂਲਾਂ ਦੇ ਬੱਚੇ ਜਿਨਾਂ ਵਿੱਚ ਕਾਨਵ ਅਨੰਦ,ਦੀਪਿੰਦਰ ਸਿੰਘ,ਆਰਵ,ਸਿਮਰਨਜੀਤ ਸਿੰਘ,ਸਪਰਸ ਕੁਮਾਰ,ਕਰਨਬੀਰ ਸਿੰਘ ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ,ਜਸਨੂਰ ਸਿੰਘ,ਸਨੋਵਰ ਕਿਡਜ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ, ਹਨੂਰ ਸ਼ਰਮਾ ਪ੍ਰਤਾਪ ਵਰਲਡ ਸਕੂਲ ਪਠਾਨਕੋਟ,ਸਮਨਜੋਤ ਸਿੰਘ ਸਿਖਿਆਰਥੀਆਂ ਨੇ ਆਪਣੀ ਕਲਾ ਦੀ ਪੇਸ਼ਕਾਰੀ ਕਰਦਿਆਂ ਹੋਇਆਂ ਸੋਲੋ ਡਾਂਸ, ਆਖਰ ਵਿੱਚ ਪੂਰੀ ਟੀਮ ਨੇ ਆਪਣੀ ਲੋਕ ਨਾਚ ਦਾ ਬਾਖੂਬੀ ਢੰਗ ਨਾਲ ਪ੍ਰਦਰਸ਼ਨ ਕੀਤਾ। ਬੈਠੇ ਹੋਏ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਇਸ ਵਰਕਸ਼ਾਪ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਖੁਸ਼ੀ ਲੁਧਿਆਣਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ।ਸਿਖਿਆਰਥੀ ਨੂੰ ਟਰਾਫੀਆਂ ਤੇ ਸਾਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਭੰਗੜਾ ਕੋਚ ਜੈਕਬ ਤੇਜਾ ਨੇ ਮੁੱਖ ਪ੍ਰਾਹੁਣੇ ਦਾ ਕੈਂਪ ਵਿਚ ਪੁੱਜਣ ਤੇ ਧੰਨਵਾਦ ਕੀਤਾ। ਆਖਰ ਵਿੱਚ ਸਾਰਿਆਂ ਨੇ ਰਲ ਕੇ ਭੰਗੜਾ ਪਾਇਆ।