ਇੰਜੀ. ਸਤਨਾਮ ਸਿੰਘ ਮੱਟੂ ਵੱਲੋ ਜਲ ਸਪਲਾਈ ਅਤੇ ਸੈਨੀਟੇਸ਼ਨ ਉੱਪ ਮੰਡਲ ਇੰਜੀਨੀਅਰ ਖੇੜਾ ਦਾ ਸੰਭਾਲਿਆ ਚਾਰਜ
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਹਿਗੜ੍ਹ ਸਾਹਿਬ 16 ਜੂਨ 2026:- ਇੰਜੀ ਸਤਨਾਮ ਸਿੰਘ ਮੱਟੂ ਨੇ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਉੱਪ ਮੰਡਲ ਇੰਜੀਨੀਅਰ ਖੇੜਾ ਦਾ ਚਾਰਜ ਸੰਭਾਲ ਲਿਆ ਹੈ।ਉਹ ਰੋਪੜ ਤੋਂ ਬਦਲ ਕੇ ਇੱਥੇ ਆਏ ਹਨ। ਇਸ ਤੋਂ ਪਹਿਲਾਂ ਵੀ ਉਹ 2003 ਤੋਂ 2017 ਤੱਕ ਲਗਭਗ 14 ਸਾਲ ਇਸ ਜ਼ਿਲ੍ਹੇ ਵਿੱਚ ਬਤੌਰ ਜੇਈ/ਏਈ ਵੱਖ ਵੱਖ ਬਲਾਕਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਨੂੰ ਪਹਿਲਾ ਸਵੱਛ ਜ਼ਿਲ੍ਹਾ ਬਣਾਉਣ ਵਿੱਚ ਉਹਨਾਂ ਮੋਹਰੀ ਟੀਮ ਵਜੋਂ ਕੰਮ ਕੀਤਾ ਹੈ। ਇਲਾਕੇ ਵਿੱਚ ਇੱਕ ਵਧੀਆ ਅਫਸਰ ਵਜੋਂ ਜਾਣੇ ਜਾਂਦੇ ਹਨ।ਇਸ ਤੋਂ ਇਲਾਵਾ ਸਾਹਿਤਕ ਖੇਤਰ ਦੀਆਂ ਉੱਘੀਆਂ ਸਖਸ਼ੀਅਤਾਂ ਵਿੱਚ ਵੀ ਉਹਨਾਂ ਦਾ ਨਾਮ ਸ਼ੁਮਾਰ ਹੈ। ਕਈ ਧਾਰਮਿਕ ਕਿਤਾਬਾਂ ਵੀ ਲਿਖ ਚੁੱਕੇ ਹਨ।ਸਮੂਹ ਮੁਲਾਜਮਾਂ ਜਥੇਬੰਦੀਆਂ ਤੋਂ ਇਲਾਵਾ ਸਮੂਹ ਸਟਾਫ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਹੈ।ਇਸ ਮੌਕੇ ਸਮੂਹ ਮੁਲਾਜਮਾਂ ਤੋਂ ਇਲਾਵਾ ਇੰਜੀ ਸੰਦੀਪ ਸ਼ਰਮਾ ਐਸ ਡੀ ਓ ਚਮਕੌਰ ਸਾਹਿਬ,ਇੰਜੀ ਗਗਨਦੀਪ ਸਿੰਘ ਐਸ ਡੀ ਓ ਖਮਾਣੋ,ਲਖਵੀਰ ਸਿੰਘ ਭੱਟੀ ਮੁਲਾਜ਼ਮ ਆਗੂ, ਰਾਜਪਾਲ ਸਿੰਘ ਲਸੋਈ ਪ੍ਰਧਾਨ,ਅਸੋਕ ਕੁਮਾਰ ਸੰਘੋਲ ਪ੍ਰਧਾਨ,ਇੰਜੀ ਮੁਕੇਸ਼ ਮੈਣੀ ਡਿਪਲੋਮਾ ਇੰਜਨੀਅਰਜ ਐਸੋਸੀਏਸ਼ਨ, ਇੰਜੀ ਪ੍ਰਵੀਨ ਸਿੰਘ ਜੇਈ, ਜਗਤਾਰ ਸਿੰਘ ਬਡਾਲੀ ਆਲਾ ਸਿੰਘ, ਹਰਜੀਤ ਸਿੰਘ ਹਿੰਦੂਪੁਰ ਨੇ ਇੰਜੀ ਮੱਟੂ ਦਾ ਭਰਵਾਂ ਸਵਾਗਤ ਕੀਤਾ ਹੈ।
- Download Babushahi App
-
-