ਆਮਦਨ ਕਰ ਵਿਭਾਗ ਵੱਲੋ ਲਾਲੜੂ 'ਚ ਵਿਸ਼ੇਸ਼ ਜਾਗਰੂਕਤਾ ਕੈਂਪ
ਮਲਕੀਤ ਸਿੰਘ ਮਲਕਪੁਰ
ਲਾਲੜੂ 12 ਦਸੰਬਰ 2024: ਆਮਦਨ ਕਰ ਵਿਭਾਗ ਚੰਡੀਗੜ੍ਹ ਵੱਲੋਂ ਅੱਜ ਲਾਲੜੂ ਵਿਖੇ ਆਮਦਨ ਕਰ ਨਾਲ ਸਬੰਧਤ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ 'ਚ 2024 ਦੇ ਲਾਭਾਂ ਅਤੇ ਐਡਵਾਂਸ ਟੈਕਸ ਅਤੇ ਹੋਰ ਮੁੱਦਿਆਂ 'ਤੇ ਚਰਚਾ ਕੀਤੀ ਗਈ। ਕੈਂਪ ਵਿੱਚ ਵਧੀਕ ਕਮਿਸ਼ਨਰ ਆਮਦਨ ਕਰ ਵਿਭਾਗ ਸ੍ਰੀਮਤੀ ਤਰੁਣਦੀਪ ਕੌਰ, ਡਿਪਟੀ ਕਮਿਸ਼ਨਰ ਆਮਦਨ ਕਰ ਵਿਭਾਗ ਡਾ. ਮਹਿੰਦਰ ਸਿੰਘ , ਆਈਟੀਓ ਪ੍ਰਤਾਪ ਸਿੰਘ ਅਤੇ ਆਈਟੀਓ ਚੰਡੀਗੜ੍ਹ ਦਵਿੰਦਰ ਪਾਲ ਸਿੰਘ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਆਮਦਨ ਕਰ ਵਿਭਾਗ ਦੇ ਉਕਤ ਅਧਿਕਾਰੀਆਂ ਨੇ ਆਮਦਨ ਕਰ ਸਬੰਧੀ ਵਪਾਰੀਆਂ ਨੂੰ ਜਾਗਰੂਕ ਕੀਤਾ ਅਤੇ ਐਡਵਾਂਸ ਆਮਦਨ ਕਰ ਭਰਨ ਲਈ ਵੀ ਪ੍ਰੇਰਿਤ ਕੀਤਾ ।
ਇਸ ਤੋਂ ਇਲਾਵਾ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ - ਵੱਖ ਨਵੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਆਮਦਨ ਕਰ ਦੇਣ ਵਾਲੇ ਵਪਾਰੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਬਾਰੇ ਵੀ ਸਬੰਧਤ ਮੁੱਦੇ ਵਿਚਾਰੇ ਗਏ । ਵਿਭਾਗ ਦੇ ਅਧਿਕਾਰੀਆਂ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟ ਕੀਤੀ ਕਿ ਲਾਲੜੂ ਮੰਡੀ ਦੇ ਵਪਾਰੀਆਂ ਦੇ ਕੋਈ ਵੀ ਬਕਾਇਆ ਮਾਮਲੇ ਵਿਭਾਗ ਵਿੱਚ ਨਹੀਂ ਚੱਲ ਰਹੇ ਅਤੇ ਸਾਰੇ ਹੀ ਵਪਾਰੀ ਸਮੇਂ ਨਾਲ ਆਪਣਾ ਆਮਦਨ ਕਰ ਭਰ ਰਹੇ ਹਨ।
ਇਸ ਮੌਕੇ ਵਪਾਰੀਆਂ ਨੇ ਵੀ ਆਪੋ- ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਲੰਮੇ ਸਮੇਂ ਤੋਂ ਆਮਦਨ ਕਰ ਭਰਨ ਵਾਲੇ ਵਿਅਕਤੀਆਂ ਨੂੰ ਬੁਢਾਪੇ ਵਿੱਚ ਵਿਭਾਗ ਵੱਲੋਂ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਜੋ ਉਹ ਕਿਸੇ ਦੇ ਮੁਹਤਾਜ ਨਾ ਹੋਣ ਅਤੇ ਉਨ੍ਹਾਂ ਆਨਲਾਈਨ ਖਰੀਦਦਾਰੀ ਕਰਨ 'ਤੇ ਵੀ ਪਾਬੰਦੀ ਲਾਉਣ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਕੰਵਲ ਨੈਨ , ਅਸ਼ੋਕ ਬੱਤਰਾ , ਵਾਸਦੇਵ ਮਦਾਨ , ਰਘੂਨਾਥ ਨਾਰੰਗ, ਕੌਂਸਲਰ ਪਵਨ ਨਾਰੰਗ , ਸਾਬਕਾ ਕੌਂਸਲਰ ਰਘਬੀਰ ਜੁਨੇਜਾ, ਓਮ ਪ੍ਰਕਾਸ਼, ਕਰਿਆਨਾ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰੁੱਘਾ ਰਾਮ , ਜੈਪਾਲ ਮੁਖੀ, ਸੋਮ ਨਾਥ, ਮੁਕਟ ਬਿਹਾਰੀ , ਜਸਵੰਤ ਕੁਮਾਰ ਸਮੇਤ ਸੀਏ ਵਰਿੰਦਰ ਸਿੰਗਲਾ ਸਮੇਤ ਕੱਪੜਾ , ਕਰਿਆਨਾ ਆੜਤੀ, ਮਨਿਆਰੀ, ਇਲੈਕਟਰੋਨਿਕਸ , ਰੀਅਲ ਅਸਟੇਟ ਅਤੇ ਮੈਰਿਜ ਪੈਲੇਸ ਦੇ ਕਾਰੋਬਾਰ ਨਾਲ ਸਬੰਧ ਰੱਖਣ ਵਾਲੇ ਵਪਾਰੀ ਵੱਡੀ ਗਿਣਤੀ ਵਿੱਚ ਮੌਜੂਦ ਸਨ।