ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਸਾਫ ਸਫਾਈ ਦਾ ਕੰਮ ਹੋਵੇਗਾ ਠੱਪ: ਪ੍ਰਧਾਨ ਅਰੁਣ ਗਿੱਲ
ਜਗਰਾਉਂ 27 ਦਸੰਬਰ (ਦੀਪਕ ਜੈਨ) ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਸ਼ਹਿਰ ਜਗਰਾਉਂ ਅੰਦਰ ਕੂੜੇ ਦੀ ਚੱਲ ਰਹੀ ਸਮੱਸਿਆ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਜਦੋਂ ਜਾਇਦ ਚੱਲ ਰਹੀ ਹੈ। ਜਿਸ ਦੇ ਚਲਦਿਆਂ ਸ਼ਹਿਰ ਵਾਸੀਆਂ ਵੱਲੋਂ ਧਰਨੇ ਲਗਾ ਕੇ ਕਈ ਥਾਵਾਂ ਤੋਂ ਸੈਕੰਡਰੀ ਪੁਆਇੰਟ ਬੰਦ ਕਰਵਾ ਦਿੱਤੇ ਗਏ ਹਨ। ਜਿਸ ਕਰਕੇ ਮਜਬੂਰਨ ਉੱਚ ਅਧਿਕਾਰੀਆਂ ਦੇ ਜਵਾਨੀ ਹੁਕਮਾਂ ਅਨੁਸਾਰ ਨਗਰ ਕੌਂਸਲ ਜਗਰਾਉ ਅੰਦਰ ਸ਼ਹਿਰ ਦੇ ਅਲੱਗ ਅਲੱਗ ਵਾਰਡਾਂ ਵਿੱਚੋਂ ਕੂੜਾ ਇਕੱਠਾ ਕਰਕੇ ਨਗਰ ਕੌਂਸਲ ਜਗਰਾਉਂ ਅੰਦਰ ਸੁੱਟਿਆ ਜਾਂਦਾ ਰਿਹਾ ਹੈ।
ਪ੍ਰੰਤੂ ਪਿਛਲੇ ਕੁਝ ਦਿਨ ਪਹਿਲਾਂ ਸ਼ਹਿਰ ਵਾਸੀਆਂ ਵੱਲੋਂ ਨਗਰ ਕੌਂਸਲ ਅੰਦਰ ਕੂੜਾ ਸੁੱਟਣ ਤੋਂ ਰੋਕਣ ਲਈ ਧਰਨਾ ਮੁਜ਼ਾਹਰਾ ਕਰਨ ਤੇ ਨਗਰ ਕੌਂਸਲ ਅੰਦਰ ਕੂੜਾ ਸੁੱਟਣ ਤੇ ਵੀ ਰੋਕ ਲੱਗ ਗਈ ਹੈ। ਜਿਸ ਤੇ ਚਲਦਿਆਂ ਨਗਰ ਕੌਂਸਲ ਜਗਰਾਉਂ ਦੇ ਸਫਾਈ ਸੇਵਕਾਂ ਵੱਲੋਂ ਸ਼ਹਿਰ ਅੰਦਰੋਂ ਕੂੜਾ ਚੁੱਕਣਾ ਬੰਦ ਕਰ ਦਿੱਤਾ ਗਿਆ ਹੈ। ਝਾੜੂ ਬੋਕਰ ਨਾਲੀ ਮੋਂਦਾ ਅਤੇ ਖਾਲੀਆਂ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ। ਆਉਣ ਵਾਲੇ ਦੋ ਚਾਰ ਦਿਨਾਂ ਦੇ ਅੰਦਰ ਨਗਰ ਕੌਂਸਲ ਜਗਰਾਉਂ ਦੇ ਉੱਚ ਅਧਿਕਾਰੀਆਂ ਵੱਲੋਂ ਕੂੜੇ ਦੇ ਰੱਖ ਰਖਾਵ ਅਤੇ ਸਾਂਭ ਸੰਭਾਲ ਲਈ ਕੋਈ ਠੋਸ ਜਗ੍ਹਾ ਦਾ ਪ੍ਰਬੰਧ ਨਾ ਕੀਤਾ ਗਿਆ ਅਤੇ ਸਕੈਡਰੀ ਪੁਆਇੰਟ ਨਾ ਚਲਾਏ ਗਏ, ਤਾਂ ਸਫਾਈ ਯੂਨੀਅਨ ਮਜਬੂਰਨ ਮੁਕੰਮਲ ਹੜਤਾਲ ਤੇ ਜਾਣ ਲਈ ਮਜਬੂਰ ਹੋਵੇਗੀ। ਜਿਸ ਦੀ ਸਿੱਧੇ ਤੌਰ ਤੇ ਜਿੰਮੇਵਾਰੀ ਨਗਰ ਕੌਂਸਲ ਜਗਰਾਉਂ ਦੇ ਉੱਚ ਅਧਿਕਾਰੀਆਂ ਦੀ ਅਤੇ ਜਗਰਾਉਂ ਸ਼ਹਿਰ ਦੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਸੈਕਟਰੀ ਰਜਿੰਦਰ ਕੁਮਾਰ ਪ੍ਰਧਾਨ ਸੰਨੀ ਸੁੰਦਰ,ਪ੍ਰਦੀਪ ਕੁਮਾਰ, ਸੰਦੀਪ ਕੁਮਾਰ, ਸੁਰਜੀਤ ਸਿੰਘ, ਬਿਕਰਮ ਗਿੱਲ ਸਿੰਘ ਅਤੇ ਸਮੂਹ ਸਫਾਈ ਸੇਵਕ ਹਾਜ਼ਰ ਰਹੇ।