ਅਸ਼ਲੀਲ ਫੋਟੋਆਂ ਦਾ ਮਸਲਾ: ਮੇਰੀਆਂ ਤਸਵੀਰਾਂ ਮੇਰੀ ਸਾਬਕਾ ਪਤਨੀ ਨਾਲ, AI ਨਾਲ ਐਡਟ ਕੀਤੀਆਂ; ਦਲਿਤ ਹੋਣ ਕਾਰਨ ਮੈਨੂੰ ਨਿਸ਼ਾਨਾ ਬਣਾਇਆ -ਰਵਜੋਤ ਸਿੰਘ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 18 ਜੂਨ, 2025: ਪੰਜਾਬ ਦੇ ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਕਿਹਾ ਹੈ ਕਿ ਲੁਧਿਆਣਾ ਜ਼ਿਮਨੀ -ਚੋਣ ਵਿੱਚ AAP ਦੀ ਸ਼ਾਨਦਾਰ ਜਿੱਤ ਵੇਖ ਕੇ ਵਿਰੋਧੀ ਧਿਰ ਇੰਨੀ ਬੌਖਲਾ ਗਈ ਹੈ ਕਿ ਉਸ ਦੇ ਆਗੂਆਂ ਨੇ ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਨ੍ਹਾਂ ਦੇ ਕੁਝ ਆਗੂ ਮੇਰੀ ਸਾਬਕਾ ਪਤਨੀ ਨਾਲ ਮੇਰੀਆਂ ਨਿੱਜੀ ਤਸਵੀਰਾਂ ਨੂੰ AI ਦੀ ਮਦਦ ਨਾਲ ਐਡਿਟ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ।ਇਨ੍ਹਾਂ ਨੇ ਮੈਨੂੰ ਨਿਸ਼ਾਨਾ ਇਸ ਲਈ ਬਣਾਇਆ ਕਿਉਂਕਿ ਮੈਂ ਇੱਕ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਅਤੇ ਪੰਜਾਬ ਦੀ ਜਨਤਾ ਨੇ ਇਨ੍ਹਾਂ ਦੀ ਗੁੰਡਾਗਰਦੀ ਅਤੇ ਭ੍ਰਿਸ਼ਟ ਸਿਆਸਤ ਨੂੰ ਹਰਾ ਕੇ ਮੈਨੂੰ ਚੁਣਿਆ ਹੈ।ਇਹ ਹਰਕਤ ਸਿਰਫ ਮੇਰੀ ਨਹੀਂ, ਸਗੋਂ ਇੱਕ ਔਰਤ ਦੀ ਇੱਜ਼ਤ ਨੂੰ ਵੀ ਠੇਸ ਪਹੁੰਚਾਉਣ ਵਾਲੀ ਹੈ ਅਤੇ ਸਮਾਜ ਵਿੱਚ ਔਰਤਾਂ ਪ੍ਰਤੀ ਇਨ੍ਹਾਂ ਦੀ ਅਸਲ ਸੋਚ ਨੂੰ ਬੇਨਕਾਬ ਕਰਦੀ ਹੈ। ਉਹਨਾਂ ਕਿਹਾ ਕਿ ਇਹ ਸਿਰਫ ਨਿੱਜੀ ਹਮਲਾ ਨਹੀਂ, ਸਗੋਂ ਜਾਤੀ ਅਤੇ ਸਿਆਸੀ ਸਾਜ਼ਿਸ਼ ਹੈ। ਲੁਧਿਆਣਾ ਉਪ-ਚੋਣ ਤੋਂ ਠੀਕ ਦੋ ਦਿਨ ਪਹਿਲਾਂ ਇਹ ਗਿਰੀ ਹੋਈ ਹਰਕਤ ਸਾਬਤ ਕਰਦੀ ਹੈ ਕਿ AAP ਤੋਂ ਬੁਰੀ ਤਰ੍ਹਾਂ ਹਾਰ ਦਾ ਡਰ ਵਿਰੋਧੀ ਧਿਰ ਨੂੰ ਗਲਤ ਹਰਕਤਾਂ ਕਰਨ ਲਈ ਮਜਬੂਰ ਕਰ ਰਿਹਾ ਹੈ।ਮੈਂ ਇਸ ਘਟੀਆ ਸਾਜ਼ਿਸ਼ ਅਤੇ ਝੂਠ ਫੈਲਾਉਣ ਵਾਲੇ ਹਰ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਜਾ ਰਿਹਾ ਹਾਂ। ਮੈਂ FIR ਵੀ ਕਰਵਾਵਾਂਗਾ ਅਤੇ ਮਾਨਹਾਨੀ ਦਾ ਮੁਕੱਦਮਾ ਵੀ ਕਰਾਂਗਾ। ਉਹਨਾਂ ਕਿਹਾ ਕਿ ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਇੰਨੀ ਘਟੀਆ ਹਰਕਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੈਂ ਮੁਆਫ ਨਹੀਂ ਕਰਾਂਗਾ।ਜਨਤਾ ਨੂੰ ਮੇਰੀ ਅਪੀਲ ਹੈ ਕਿ ਆਮ ਆਦਮੀ ਪਾਰਟੀ 'ਤੇ ਭਰੋਸਾ ਰੱਖੋ ਅਤੇ ਅਜਿਹੇ ਗਿਰੇ ਹੋਏ ਆਗੂਆਂ ਦੇ ਫੈਲਾਏ ਝੂਠ ਅਤੇ ਗੰਦਗੀ ਤੋਂ ਸੁਚੇਤ ਰਹੋ। ਅਸੀਂ ਸੱਚਾਈ ਅਤੇ ਜਨ ਸੇਵਾ ਦੀ ਸਿਆਸਤ ਕਰਦੇ ਹਾਂ, ਅਤੇ ਕਰਦੇ ਰਹਾਂਗੇ।
ਚੇਤੇ ਰਹੇ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡਿਆ ਹੈਂਡਲ ਤੇ ਡਾਕਟਰ ਰਵਜੋਤ ਦੀਆਂ ਕੀਤੇ ਔਰਤ ਨਾਲ ਅਰਧ ਨਗਨ ਫੋਟੋਆਂ ਰਿਲੀਜ਼ ਕੀਤੀਆਂ ਸਨ ਜਿਸ ਦਾ ਜਵਾਬ ਡਾਕਟਰ ਰਵਜੋਤ ਨੇ ਆਪਣੀ ਫੇਸ ਬੁਕ ਪੋਸਟ ਰਾਹੀਂ ਦਿੱਤਾ ਹੈ। ਇਸ ਵੇਲੇ ਉਹ ਲੁਧਿਆਣਾ ਦੀ ਚੋਣ ਮੁਹਿੰਮ ਵਿਚ ਆਪ ਦੇ ਹੱਕ ਵਿਚ ਬਹੁਤ ਸਰਗਰਮੀ ਨਾਲ ਕਾਮ ਕਰ ਰਹੇ ਹਨ। ਡਾਕਟਰ ਰਵਜੋਤ ਦੇ ਜਵਾਬ ਦੇ ਜਵਾਬ ਵਿਚ ਵੀ ਬਿਕਰਮ ਮਜੀਠੀਆ ਨੇ ਇਹ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਪੋਸਟ ਵਿਚ ਕਿਸੇ ਜਾਤ ਦਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਰਵਜੋਤ ਨੂੰ ਕਿਹਾ ਹੈ ਕਿ ਉਹ ਬਦਲੇ ਮੁਆਫੀ ਮੰਗਣ।
ਚ