ਅਕਾਲੀ ਦਲ ਪੁਨਰ ਸੁਰਜੀਤ ’ਚ ਫਿਰ ਹੋਈ ਬਗਾਵਤ, ਪੜ੍ਹੋ ਐਤਕੀਂ ਕਿਹੜੇ ਲੀਡਰ ਹੋਏ ਬਾਗੀ
ਬਾਬੂਸ਼ਾਹੀ ਨੈਟਵਰਕ
ਅਮਰਗੜ੍ਹ, 25 ਜੂਨ, 2026: ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਪੁਨਰ ਸੁਰਜੀਤ ਵਿਚ ਇਕ ਵਾਰ ਫਿਰ ਤੋਂ ਬਗਾਵਤ ਹੋ ਗਈ ਹੈ। ਇਸ ਵਾਰ ਇਕਬਾਲ ਸਿੰਘ ਝੂੰਦਾ ਤੇ ਸੰਤਾਂ ਸਿੰਘ ਉਮੈਦਪੁਰੀ ਨੇ ਬਗਾਵਤੀ ਸੁਰ ਅਪਣਾਏ ਹਨ। ਉਹਨਾਂ ਇਕ ਸਾਂਝੇ ਬਿਆਨ ਵਿਚ ਪੰਥਕ ਕੌਂਸਲ ਦੇ ਮੁਖੀ ਬੀਬੀ ਸਤਵੰਤ ਕੌਰ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਨੂੰ ਸਹੀ ਦਿਸ਼ਾ ਵਿਖਾਉਣ ਵਿਚ ਮਦਦ ਕਰਨ। ਉਹਨਾਂ ਕਿਹਾ ਕਿ ਫੈਸਲਾ ਤਾਂ ਇਹ ਹੋਇਆਸੀ ਕਿ ਸਾਰੇ ਚੁੱਲ੍ਹੇ ਸਮੇਟ ਕੇ ਪੰਥਕ ਏਕਤਾ ਕੀਤੀ ਜਾਵੇਗੀ ਤੇ ਪੰਥ ਨੂੰ ਲੀਡਰਸ਼ਿਪ ਦਿੱਤੀ ਜਾਵੇਗੀ ਪਰ 10 ਮਹੀਨਿਆਂ ਵਿਚ ਇਸ ਦਿਸ਼ਾ ਵਿਚ ਕੋਈ ਕੰਮ ਨਹੀਂ ਹੋਇਆ।
ਉਹਨਾਂ ਦੋਸ਼ ਲਾਇਆ ਕਿ ਪਾਰਟੀ ਲੀਡਰਸ਼ਿਪ ਭਾਜਪਾ ਨਾਲ ਨੇੜਤਾ ਵਧਾ ਰਹੀ ਹੈ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗਾਂ ਕਰ ਕੇ ਰਾਜਸੀ ਗਠਜੋੜ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜਿਸਦਾ ਉਹ ਪੁਰਜ਼ੋਰ ਵਿਰੋਧ ਕਰਦੇ ਹਨ।
ਉਹਨਾਂ ਬੀਬੀ ਸਤਵੰਤ ਕੌਰ ਨੂੰ ਅਪੀਲ ਕੀਤੀ ਕਿ ਉਹ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਦੇ ਹੋਏ ਪੰਥਕ ਏਕਤਾ ਵਾਸਤੇ ਪਹਿਲ ਕਰਨ ਅਤੇ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਪਾਰਟੀ ਨੂੰ ਪੰਥ ਵਿਰੋਧੀ ਤਾਕਤਾਂ ਦਾ ਹੱਥ ਠੋਕਾ ਬਣਨ ਤੋਂ ਰੋਕਣ।
- Download Babushahi App
-
-