ਰਾਜਪੁਰਾ: ਪ੍ਰਾਪਰਟੀ ਡੀਲਰ ਦੇ ਦਫ਼ਤਰ ’ਤੇ ਅੰਨ੍ਹੇਵਾਹ ਫਾਇਰਿੰਗ
ਕੁਲਵੰਤ ਸਿੰਘ ਬੱਬੂ/ਬਾਬੂਸ਼ਾਹੀ ਨੈਟਵਰਕ
ਰਾਜਪੁਰਾ, 26 ਜੂਨ, 2026: ਪਟਿਆਲਾ ਰੋਡ ’ਤੇ ਅੰਡਰ ਬ੍ਰਿਜ ਨੇੜੇ ਸਥਿਤ ਮਸ਼ਹੂਰ ‘ਲਕਸ਼ਮੀ ਪ੍ਰਾਪਰਟੀ ਡੀਲਰ’ ਦੇ ਦਫ਼ਤਰ 'ਤੇ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਹਮਲਾਵਰ ਦਫ਼ਤਰ ’ਤੇ ਲਗਭਗ 8 ਰਾਊਂਡ ਫਾਇਰ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਗ਼ਨੀਮਤ ਰਹੀ ਕਿ ਇਸ ਭਿਆਨਕ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਦਫ਼ਤਰ ਵਿੱਚ ਮੌਜੂਦ ਸਟਾਫ਼ ਸੁਰੱਖਿਅਤ ਹੈ।
ਮੌਕੇ ਦੇ ਗਵਾਹਾਂ ਮੁਤਾਬਕ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ ਨੌਜਵਾਨ ਐਕਟਿਵਾ ’ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਐਕਟਿਵਾ ਸਟਾਰਟ ਕਰਕੇ ਦਫ਼ਤਰ ਦੇ ਬਾਹਰ ਹੀ ਖੜ੍ਹਾ ਰਿਹਾ, ਜਦੋਂਕਿ ਦੂਜਾ ਨਕਾਬਪੋਸ਼ ਨੌਜਵਾਨ ਦਫ਼ਤਰ ਦੇ ਅੰਦਰ ਦਾਖ਼ਲ ਹੋ ਗਿਆ। ਉਸ ਨੇ ਉੱਥੇ ਮੌਜੂਦ ਮੁਲਾਜ਼ਮ ਲੜਕੀ ਤੋਂ ਦਫ਼ਤਰ ਦੇ ਮਾਲਕ ਰਮੇਸ਼ ਪਹੂਜਾ ਬਾਰੇ ਪੁੱਛਗਿੱਛ ਕੀਤੀ। ਜਦੋਂ ਲੜਕੀ ਨੇ ਦੱਸਿਆ ਕਿ ਮਾਲਕ ਇਸ ਵੇਲੇ ਦਫ਼ਤਰ ਵਿੱਚ ਮੌਜੂਦ ਨਹੀਂ ਹਨ, ਤਾਂ ਹਮਲਾਵਰ ਨੇ ਰਿਵਾਲਵਰ ਕੱਢ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਤੁਰੰਤ ਮੌਕੇ ਤੋਂ ਫ਼ਰਾਰ ਹੋ ਗਿਆ।
- Download Babushahi App
-
-