ਗੂਗਲ ਪੇ ਦਾ ਨਕਲੀ ਸਕਰੀਨਸ਼ੋਟ ਦਿਖਾ ਕੇ ਸੋਨੇ ਦੀ ਮੁੰਦਰੀ ਠੱਗ ਕੇ ਲੈ ਗਿਆ ਨੌਜਵਾਨ
ਸੁਨਿਆਰੇ ਨਾਲ ਵੱਜੀ 33 ਹਜ਼ਾਰ ਰੁਪਏ ਦੀ ਠੱਗੀ
ਰੋਹਿਤ ਗੁਪਤਾ
ਗੁਰਦਾਸਪੁਰ
ਜਿੱਥੇ ਕਿ ਗੂਗਲ ,ਪੇਟੀਐਮ ਵਰਗੀਆਂ ਐਪਸ ਰਾਹੀਂ ਭੁਗਤਾਨ ਕਰਨਾ ਹੋਇਆ ਸੌਖਾ ਹੋ ਗਿਆ ਹੈ ਪਰ ਉੱਥੇ ਹੀ ਕਈ ਸਾ਼ਤਰਾ ਵੱਲੋਂ ਇਹਨਾਂ ਦਾ ਨਜਾਇਜ਼ ਫਾਇਦਾ ਵੀ ਚੁੱਕਿਆ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਕੱਲਾਨੋਰ ਤੋਂ ਸਾਹਮਣੇ ਆਇਆ ਹੈ ਜਿੱਥੇ ਗੂਗਲ ਪੇ ਦਾ ਨਕਲੀ ਸਕਰੀਨਸ਼ੋਟ ਦਿਖਾ ਕੇ ਇੱਕ ਸੁਨਿਆਰੇ ਨਾਲ ਹਜ਼ਾਰਾਂ ਰੁਪਏ ਦੀ ਠੱਗੀ ਮਾਰ ਲਈ ਗਈ ਹੈ।
ਜਾਣਕਾਰੀ ਦਿੰਦਿਆ ਸੰਜੀਵ ਕੁਮਾਰ ਉਰਫ ਮੋਨੂੰ ਸੁਨਿਆਰੇ ਨੇ ਦੱਸਿਆ ਕਿ ਇੱਕ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਉਸਦੇ ਕੋਲ ਆਇਆ ਅਤੇ ਇੱਕ ਮੁੰਦਰੀ ਪਸੰਦ ਕੀਤੀ ਜਿਸ ਦਾ ਮੁੱਲ ਕਰੀਬ 33 ਹਜ਼ਾਰ ਰੁਪਏ ਸੀ। ਗੂਗਲ ਪੇ ਰਾਹੀ ਪੇਮੈਂਟ ਕਰਨ ਦਾ ਕਹਿ ਕੇ ਉਸ ਨੇ ਪੇਮੈਂਟ ਦੀ ਫੋਟੋ ਦਿਖਾ ਦਿੱਤੀ । ਫੋਟੋ ਵੇਖ ਕੇ ਸੁਨਿਆਰੇ ਨੂੰ ਯਕੀਨ ਹੋ ਗਿਆ ਕਿ ਉਸ ਨੂੰ ਪੇਮੈਂਟ ਕਰ ਦਿੱਤੀ ਗਈ ਹੈ ਪਰ ਕੋਈ ਮੈਸੇਜ ਨਾਂ ਆਉਣ ਤੇ ਉਸਨੇ ਕਿਹਾ ਕਿ ਮੈਸੇਜ ਨਹੀਂ ਆਇਆ ਤਾਂ ਮੁੰਦਰੀ ਖਰੀਦਣ ਵਾਲੇ ਨੇ ਕਿਹਾ ਕਿ ਮੈਸੇਜ ਕਦੇ ਕਦੇ ਲੇਟ ਵੀ ਹੋ ਜਾਂਦਾ ਹੈ ਪਰ ਇਹ ਦੇਖ ਲਓ ਪੇਮੈਂਟ ਹੋ ਗਈ ਹੈ। ਮੋਟਰਸਾਈਕਲ ਸਵਾਰ ਵੱਲੋਂ ਦਿਖਾਈ ਗਈ ਫੋਟੋ ਤੇ ਉਸ ਨੂੰ ਯਕੀਨ ਹੋ ਗਿਆ ਤੇ ਮੋਟਰਸਾਈਕਲ ਸਵਾਰ ਨੂੰ ਜਾਣ ਦਿੱਤਾ ਪਰ 24 ਘੰਟੇ ਮਾਦਵੀ ਮੈਸੇਜ ਨਹੀਂ ਆਇਆ ਤਾਂ ਉਸਨੇ ਬੈਂਕ ਜਾ ਕੇ ਪਤਾ ਕੀਤਾ ਤਾਂ ਖਾਤੇ ਵਿੱਚ ਕੋਈ ਪੇਮੈਂਟ ਨਹੀਂ ਆਈ ਸੀ ।