'ਜਿਸਦਾ ਖੇਤ ਉਸਦੀ ਰੇਤ' ਦੀ ਆੜ ਵਿੱਚ ਰਾਵੀ ਦਰਿਆ ਹੀ ਪੁੱਟ ਮਾਰਿਆ ਮਾਈਨਿੰਗ ਮਾਫੀਆ ਨੇ
ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਲਾਇਆ ਦੋਸ਼, ਰੋਕੀਆਂ ਮਸ਼ੀਨਾਂ
ਰੋਹਿਤ ਗੁਪਤਾ
ਗੁਰਦਾਸਪੁਰ 26 ਅਕਤੂਬਰ 2025- ਗੁਰਦਾਸਪੁਰ ਦੇ ਪਿੰਡ ਮਰਾੜਾ ਵਿੱਚ ਰੇਤ ਮਾਫੀਆ ਵੱਲੋਂ ਰਾਵੀ ਦਰਿਆ ਵਿੱਚੋ ਨਜਾਇਜ਼ ਮਾਈਨਿੰਗ ਗੱਲ ਤੁਹਾਨੂੰ ਮੈਂ ਦਾਨਾ ਬੀ ਕੱਲ ਕਰਨ ਦਾ ਦੋਸ਼ ਲਗਵਾਉਂਦਿਆ ਸਰਪੰਚ ਨਰਾਇਣ ਸਿੰਘ ਦੀ ਅਗਵਾਈ ਵਿੱਚ ਪਿੰਡ ਵਾਸੀ ਇਕੱਠੇ ਹੋ ਗਏ ਤੇ ਦਰਿਆ ਤੇ ਪਹੁੰਚ ਕੇ ਖੂਬ ਹੰਗਾਮਾ ਕੀਤਾ । ਇਸ ਦੌਰਾਨ ਪਿੰਡ ਵਾਸੀਆਂ ਨੇ ਮਾਈਨਿੰਗ ਕਰਨ ਵਾਲੇ ਦੀਆਂ ਮਸ਼ੀਨਾਂ ਰੁਕਵਾ ਦਿੱਤੀਆਂ । ਸਰਪੰਚ ਨਰਾਇਣ ਸਿੰਘ ਮਰਾੜਾ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਜਿਸਕਾ ਖੇਤ ਉਸਕੀ ਰੇਤ ਮੁਹਿੰਮ ਤਹਿਤ ਮਾਈਨਿੰਗ ਮਾਫੀਆ ਧੜੱਲੇ ਨਾਲ ਨਜਾਇਜ ਮਾਈਨਿੰਗ ਕਰ ਰਿਹਾ ਹੈ। ਰੋਜਾਨਾ 200 ਦੇ ਕਰੀਬ ਟਿੱਪਰ ਰੇਤ ਦੇ ਪਰਖੇ ਪਿੰਡ ਵਿੱਚੋਂ ਲੰਘਦੇ ਹਨ ਜਿਸ ਕਾਰਨ ਟਰੈਫਿਕ ਸਮੱਸਿਆ ਵੀ ਪੈਦਾ ਹੁੰਦੀ ਹੈ ਤੇ ਪਿੰਡ ਵਾਸੀਆਂ ਨੂੰ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦਾ ਦੋਸ਼ ਹੈ ਕਿ ਖੇਤਾਂ ਵਿੱਚੋਂ ਰੇਤ ਕੱਢਣ ਦੀ ਬਜਾਏ ਰਾਵੀ ਦਰਿਆ ਨਜਾਇਜ਼ ਤੌਰ ਤੇ ਰੇਤ ਵਿੱਚੋਂ ਪੁੱਟੀ ਜਾ ਰਹੀ ਹੈ। ਰਾਜਸਥਾਨ ਅਤੇ ਲੁਧਿਆਣੇ ਤੋਂ ਵੀ ਮਾਈਨਿੰਗ ਮਾਫੀਆ ਇੱਥੇ ਪਹੁੰਚ ਕੇ ਦਰਿਆ ਵਿੱਚੋਂ ਰੇਤ ਦੀ ਮਾਈਨਿੰਗ ਕਰ ਰਿਹਾ ਹੈ।
ਪਿੰਡ ਮਰਾੜੇ ਵਿੱਚ ਰਾਵੀ ਦਰਿਆ ਤੋਂ ਪਾਰ ਵਸਦੇ 7 ਪਿੰਡਾਂ ਨੂੰ ਜੋੜਨ ਦੇ ਲਈ ਜੋ ਆਰਜੀ ਪੁਲ ਪਾਇਆ ਜਾਂਦਾ ਸੀ ਉਹ ਪੁੱਲ ਵੀ ਮਾਈਨਿਗ ਮਾਫੀਆ ਵਲੋਂ ਵੱਡੇ ਪੱਧਰ ਤੇ ਰੇਤ ਪੁੱਟੇ ਜਾਣ ਕਾਰਨ ਅਜੇ ਤੱਕ ਨਹੀਂ ਪਾਇਆ ਜਾ ਰਿਹਾ ਤੇ ਹਜੇ ਤੱਕ ਬੇੜੀ ਨਾਲ ਦਰਿਆ ਪਾਰ ਕੀਤਾ ਜਾਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਨੂੰ ਕਈ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਮਾਈਨਿੰਗ ਮਾਫੀਆ ਖਿਲਾਫ ਕਾਰਵਾਈ ਨਹੀਂ ਹੋ ਰਹੀ।
ਦੂਜੇ ਪਾਸੇ ਜਦੋਂ ਇਸ ਬਾਰੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਸ ਦਾ ਖੇਤ ਉਸ ਦੀ ਰੇਤ ਤਹਿਤ ਹੀ ਦਰਿਆ ਕਿਨਾਰੇ ਕਿਸਾਨਾਂ ਦੇ ਖੇਤਾਂ ਵਿੱਚੋਂ ਪ੍ਰੇਤ ਪੁੱਟੀ ਜਾ ਰਹੀ । ਉਹਨਾਂ ਨੂੰ ਦਰਿਆ ਵਿੱਚੋਂ ਰੇਤ ਪੁੱਟਣ ਦੀ ਜਾਣਕਾਰੀ ਨਹੀਂ ਹੈ ਜੇਕਰ ਕਿਤੇ ਅਨਅਧਿਕਾਰਤ ਤੌਰ ਤੇ ਰੇਤ ਦੀ ਪਟਾਈ ਹੋ ਰਹੀ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।