ਮੈਂ ਬਹੁਤ ਜਿੱਦੀ ਹਾਂ! ਜਦੋਂ ਤੱਕ ਬੈਠਦੇ ਨਹੀਂ, ਮੈਂ ਨਹੀਂ ਬੋਲਾਂਗਾ- ਮੋਗਾ ਰੈਲੀ 'ਚ ਅਮਿਤ ਸ਼ਾਹ ਆਹ ਕੀ ਬੋਲ ਗਏ ਮੀਡੀਆ ਵਾਲਿਆਂ ਨੂੰ
ਮੀਡੀਆ ਪ੍ਰਤੀ ਕੇਂਦਰੀ ਗ੍ਰਹਿ ਮੰਤਰੀ ਦੇ ਸਖ਼ਤ ਲਹਿਜੇ ਦੀ ਚਰਚਾ; ਅਲੋਚਕਾਂ ਨੇ ਕਿਹਾ— "ਪੱਤਰਕਾਰਾਂ ਪ੍ਰਤੀ ਅਜਿਹੀ ਭਾਸ਼ਾ ਮੰਦਭਾਗੀ"
ਮੋਗਾ, 14 ਮਾਰਚ 2026- ਮੋਗਾ ਰੈਲੀ ਵਿੱਚ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਾਫ਼ੀ ਗੁੱਸੇ ਵਿੱਚ ਤਾਂ ਨਜ਼ਰ ਆਏ ਹੀ, ਨਾਲ ਹੀ ਉਹ ਸਖ਼ਤ ਸ਼ਬਦਾਂ ਵਿੱਚ ਸਟੇਜ਼ ਤੋਂ ਮੀਡੀਆ ਕਰਮੀਆਂ ਦੇ ਨਾਲ ਵੀ ਔਖੇ ਵਿਖਾਈ ਦਿੱਤੇ। ਮੋਗਾ ਰੈਲੀ ਵਿੱਚ ਜਦੋਂ ਪੱਤਰਕਾਰ ਅਮਿਤ ਸ਼ਾਹ ਦੀ ਕਵਰੇਜ਼ ਲਈ ਕੈਮਰੇ ਲਾਈ ਬੈਠੇ ਸੀ ਅਤੇ ਖੜ੍ਹ ਕੇ ਕਵਰੇਜ਼ ਕਰ ਰਹੇ ਸਨ ਤਾਂ, ਇਸੇ ਦੌਰਾਨ ਹੀ ਕੁੱਝ ਲੋਕਾਂ ਦਾ ਚੇਹਰਾ ਅਮਿਤ ਸ਼ਾਹ ਨੂੰ ਸਟੇਜ਼ ਤੋਂ ਦਿਸ ਨਹੀਂ ਰਿਹਾ ਸੀ। ਅਮਿਤ ਸ਼ਾਹ ਨੇ ਤੁਰੰਤ ਮੀਡੀਆ ਕਰਮੀਆਂ ਨੂੰ ਬੈਠਣ ਲਈ ਤਾਂ ਕਿਹਾ ਹੀ, ਨਾਲ ਹੀ ਆਖਿਆ ਕਿ ਮੈਂ ਬਹੁਤ ਜਿੱਦੀ ਹਾਂ, ਜਦੋਂ ਤੱਕ ਤੁਸੀਂ ਬੈਠ ਨਹੀਂ ਜਾਂਦੇ, ਮੈਂ ਬੋਲਾਂਗਾ ਨਹੀਂ।
ਹਾਲਾਂਕਿ ਅਮਿਤ ਸ਼ਾਹ ਦੀ ਇਸ ਗੁੱਸੇ ਵਾਲੀ ਸਪੀਚ ਦੀ ਅਚੋਲਨਾ ਵੀ ਹੋ ਰਹੀ ਹੈ। ਅਲੋਚਕ ਕਹਿ ਰਹੇ ਨੇ ਕਿ, ਸੱਤਾਧਿਰ ਵਾਲੇ ਲੋਕਪੱਖੀ ਪੱਤਰਕਾਰਾਂ ਨੂੰ ਨੇੜੇ ਨਹੀਂ ਖੜ੍ਹਨ ਦਿੰਦੇ, ਜਦੋਂਕਿ ਅਮਿਤ ਸ਼ਾਹ ਤਾਂ ਉਨ੍ਹਾਂ ਤੋਂ ਵੀ ਅੱਗੇ ਨਿਕਲ ਗਿਆ ਹੈ ਅਤੇ ਪੱਤਰਕਾਰਾਂ ਦੇ ਨਾਲ ਸ਼ਰੇਆਮ ਸਟੇਜ਼ ਤੋਂ ਭੈੜੀ ਭਾਸ਼ਾ ਵਰਤ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਨੂੰ ਚਾਹੀਦਾ ਇਹ ਸੀ ਕਿ ਉਹ ਸੰਜਮ ਅਤੇ ਸਹਿਜੇ ਸ਼ਾਂਤਮਈ ਤਰੀਕੇ ਦੇ ਨਾਲ ਪੱਤਰਕਾਰਾਂ ਨੂੰ ਕਹਿੰਦੇ ਕਿ ਪਿਛਲੇ ਵਾਲੇ ਲੋਕ ਮੈਨੂੰ ਦਿੱਸ ਨਹੀਂ ਰਹੇ, ਤੁਸੀਂ ਥੋੜ੍ਹਾ ਰਿਹਾ ਥੱਲੇ ਬੈਠ ਕੇ ਕਵਰੇਜ਼ ਕਰ ਲਓ, ਪਰ ਸ਼ਾਹ ਦਾ ਜਿਵੇਂ ਦਾ ਬੋਲਣ ਦਾ ਲਹਿਜਾ ਸੀ, ਉਸ ਤੋਂ ਤਾਂ ਸਪੱਸ਼ਟ ਸੀ ਕਿ ਉਹ ਮੀਡੀਆ ਦੇ ਕੈਮਰਿਆਂ ਨੂੰ ਹੀ ਵੇਖ ਕੇ ਖੁਸ਼ ਨਹੀਂ ਸਨ।
Click to Follow Babushahi Facebook page →