ਸਤਨਾਮ ਸਿੰਘ ਮੱਟੂ ਦੀ ਲਿਖਤ 'ਹੇਮਕੁੰਟ ਪਰਬਤ ਹੈ ਜਹਾਂ-ਯਾਤਰਾ' ਪੁਸਤਕ ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 16 ਨਵੰਬਰ 2024:- ਆਪਣੀਆਂ ਸਾਹਿਤਕ ਖੁਸ਼ੀਆਂ ਵਿੱਚ ਪਰਿਵਾਰ ਨੂੰ ਸ਼ਾਮਿਲ ਕਰਕੇ ਬੇਹੱਦ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ, ਮਾਪਿਆਂ ਦੇ ਚਿਹਰੇ 'ਤੇ ਮੁਸਕਰਾਹਟ ਨੇ ਮੇਰੇ ਧੁਰ ਅੰਦਰ ਨੂੰ ਸਕੂਨ ਦਿੱਤਾ ਹੈ। ਇਹਨਾਂ ਅਹਿਸਾਸਾਂ ਦਾ ਪ੍ਰਗਟਾਵਾ ਲੇਖਕ ਅਤੇ ਸ਼ਾਇਰ ਇੰਜੀ ਸਤਨਾਮ ਸਿੰਘ ਮੱਟੂ ਨੇ ਆਪਣੀ ਨਵੀਂ ਲਿਖੀ ਪੁਸਤਕ "ਹੇਮ ਕੁੰਟ ਪਰਬਤ ਹੈ ਜਹਾਂ"- ਯਾਤਰਾ ਨੂੰ ਆਪਣੇ ਸਤਿਕਾਰਯੋਗ ਪਿਤਾ ਸ੍ਰ ਸੇਵਾ ਸਿੰਘ, ਪੂਜਨੀਕ ਮਾਤਾ ਸ੍ਰੀਮਤੀ ਬਲਵੀਰ ਕੌਰ,ਸੁਪਤਨੀ ਬਲਜਿੰਦਰ ਕੌਰ, ਕਸ਼ਮੀਰ ਸਿੰਘ ਭਰਾ ਸੂਬੇਦਾਰ ਮੇਜ਼ਰ, ਪ੍ਰਗਟ ਸਿੰਘ ਭਰਾ ਪੀਆਰਟੀਸੀ, ਭਰਜਾਈਆਂ ਰਾਣੀ, ਹਰਪ੍ਰੀਤ ਕੌਰ ਅਤੇ ਖਾਸਤੌਰ ਭਜੀਤੀਆਂ ਨੰਨ੍ਹੀਆਂ ਪਰੀਆਂ ਜੋਤ ਅਤੇ ਗੁੱਡੋ,ਭਤੀਜਾ ਹਰਮਨਦੀਪ ਸਿੰਘ ਦੇ ਸ਼ੁਭ ਹੱਥਾਂ ਨਾਲ ਪਿੰਡ ਬੀਂਬੜ੍ਹ ਸਥਿਤ ਆਪਣੇ ਘਰ ਵਿੱਚ ਇੱਕ ਸਾਦੇ ਸਮਾਗਮ ਤਹਿਤ ਲੋਕ ਅਰਪਣ ਕਰਕੇ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਮੈਂ ਬਹੁਤ ਖੁਸ਼ਨਸੀਬ ਹਾਂ ਕਿ ਇਹ ਕਾਰਜ ਮੈਂਨੂੰ ਆਪਣੇ ਪਰਿਵਾਰ ਦੇ ਸ਼ੁਭ ਹੱਥੋਂ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕਿਉਂਕਿ ਇਸੇ ਘਰ ਅੰਦਰ ਬੈਠ ਕੇ ਮੈਂ ਪਹਿਲੀ ਸਾਹਿਤਕ ਰਚਨਾ ਦੀ ਸਿਰਜਣਾ ਕੀਤੀ ਸੀ ਅਤੇ ਮਾਪਿਆਂ ਦੇ ਆਸ਼ੀਰਵਾਦ ਸਦਕਾ "ਯਖ਼ ਰਾਤਾਂ ਪੋਹ ਦੀਆਂ" ਤੋਂ ਬਾਅਦ ਇਸੇ ਘਰ ਵਿੱਚ ਹਥਲੀ ਨੂੰ ਲੋਕ ਅਰਪਣ ਕਰਨ ਦੀ ਖੁਸ਼ੀ ਲਈ ਹੈ।
ਸਾਹਿਤਯ ਕਲਸ਼ ਪਟਿਆਲਾ ਵੱਲੋਂ ਛਾਪੀ ਗਈ ਇਸ ਯਾਤਰਾ ਪੁਸਤਕ ਵਿੱਚ ਰਿਸ਼ੀਕੇਸ਼, ਜੋਸ਼ੀ ਮੱਠ, ਸ੍ਰੀਨਗਰ, ਗੋਬਿੰਦ ਘਾਟ, ਗੋਬਿੰਦ ਧਾਮ ਅਤੇ ਗੁਰਦੁਆਰਾ ਹੇਮਕੁੰਟ ਸਾਹਿਬ ਗੁਰਦੁਆਰਿਆਂ ਦੇ ਜ਼ਿਕਰ ਤੋਂ ਇਲਾਵਾ ਹੋਰ ਸ਼ਹਿਰਾਂ ਦੇ ਮੰਦਰਾਂ, ਰਸਤੇ ਦੀਆਂ ਕੁਦਰਤੀ ਸੁੰਦਰਤਾ, ਅਲਕਨੰਦਾ ਨਦੀ ਉੱਤੇ ਬਣੇ ਕੁਦਰਤੀ ਪ੍ਰਯਾਗਾਂ, ਰਿਸ਼ੀਕੇਸ਼ ਤੋਂ ਕਰਣ ਪ੍ਰਯਾਗ ਤੱਕ ਰੇਲਵੇ ਲਾਈਨ ਦੀ ਜਾਣਕਾਰੀ ਦਾ ਵੀ ਉਚੇਚੇ ਜ਼ਿਕਰ ਕੀਤਾ ਗਿਆ ਹੈ। ਹਰਿਦੁਆਰ ਦੀ ਹਰ ਕੀ ਪੌੜੀ, ਰਿਸ਼ੀਕੇਸ਼ ਸ਼ਹਿਰ ਚ ਸਥਿਤ ਦੇ ਮੰਦਰਾਂ,ਚਮੋਲੀ, ਜੋਸ਼ੀ ਮੱਠ ਅਤੇ ਪਾਂਡੂਕੇਸਵਰ ਦੇ ਮੰਦਰਾਂ ਬਾਰੇ ਵੀ ਵਿਸਥਾਰਤ ਜਾਣਕਾਰੀ ਨੂੰ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ।
ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਸਾਹਿਬ, ਗੁਰਦੁਆਰਾ ਸ੍ਰੀ ਨਗਰ, ਗੁਰਦੁਆਰਾ ਲੰਗਰ ਸ੍ਰੀ ਦਮਦਮਾ ਸਾਹਿਬ ਨਗਰਾਸੂ, ਜੋਸ਼ੀ ਮੱਠ, ਗੋਬਿੰਦ ਘਾਟ, ਗੋਬਿੰਦ ਧਾਮ ਅਤੇ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਥਾਪਨਾ, ਇਤਿਹਾਸਕ ਜਾਣਕਾਰੀ, ਤਕਨੀਕਾਂ ਅਤੇ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਬਾਬਤ ਜਾਣਕਾਰੀ ਦਾ ਵੀ ਇਸ ਪੁਸਤਕ ਵਿਚ ਵਿਸ਼ੇਸ਼ ਵਰਨਣ ਕੀਤਾ ਗਿਆ ਹੈ।
ਇਸ ਹੱਥਲੀ ਪੁਸਤਕ ਦੇ ਮੁੱਖ ਬੰਦ ਲੇਖਕ ਨੇ ਪੁਸਤਕ ਦੇ ਵਧਾਈ ਸੰਦੇਸ਼ ਵਿੱਚ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸਟ ਨੇ ਕਿਹਾ ਹੈ ਕਿ ਇੰਜੀ ਸਤਨਾਮ ਸਿੰਘ ਮੱਟੂ ਮਿਹਨਤ ਅਤੇ ਲਗਨ ਨਾਲ ਬਹੁਤ ਥੋੜ੍ਹੇ ਅਰਸੇ ਵਿੱਚ ਸਾਹਿਤਕ ਪਿੜ ਵਿੱਚ ਨਾਮ ਕਮਾਉਣ ਵਾਲਾ ਸ਼ਖ਼ਸ ਹੈ।
ਡਾ.ਸੰਤੋਖ ਸਿੰਘ ਸੁੱਖੀ ਬਾਲਦ ਕਲਾਂ ਦਾ ਇਸ ਪੁਸਤਕ ਬਾਰੇ ਕਹਿਣਾ ਹੈ ਕਿ ਇਹ ਇਤਿਹਾਸਕ ਤੱਥਾਂ ਭਰਪੂਰ ਸਾਹਿਤਕ ਪੁਸਤਕ ਉਸ ਇਲਾਕੇ ਦੀਆਂ ਭੂਗੋਲਿਕ ਪ੍ਰਸਥਿਤੀਆਂ ਬਾਰੇ ਵੀ ਭਰਪੂਰ ਜਾਣਕਾਰੀ ਮੁਹਈਆ ਕਰਵਾਉਂਦੀ ਹੈ।
ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਛਣ ਮੈਗਜ਼ੀਨ ਦੇ ਸੰਪਾਦਕ ਦਵਿੰਦਰ ਪਟਿਆਲਵੀ,ਐਨ ਡੀ ਸ਼ਰਮਾ ਸੰਪਾਦਕ ਜਾਗ੍ਰਿਤੀ ਵਿਕਾਸ, ਸਾਹਿਤਕਾਰ ਰੂਪ ਦਬੁਰਜੀ (ਕਪੂਰਥਲਾ), ਸ਼ਾਇਰ ਅਤੇ ਲੇਖਕ ਪ੍ਰੋ ਨਵ ਸੰਗੀਤ ਸਿੰਘ, ਡਾ.ਅਰਵਿੰਦਰ ਕੌਰ ਕਾਕੜਾ, ਬੂਟਾ ਸਿੰਘ ਪੰਡੋਰੀ ਸੰਪਾਦਕ ਰੰਘਰੇਟਾ ਸੰਸਾਰ, ਸਾਹਿਤਕਾਰ ਬਲਬੀਰ ਸਿੰਘ ਜਲਾਲਾਬਾਦੀ,ਸ਼ਾਇਰ ਨਵਦੀਪ ਸਿੰਘ ਮੁੰਡੀ, ਬਜ਼ੁਰਗ ਸ਼ਾਇਰ ਡਾ. ਗੁਰਬਚਨ ਸਿੰਘ ਰਾਹੀ, ਪ੍ਰਿਤਪਾਲ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ, ਹਰਜੀਤ ਸਿੰਘ ਜੰਜੂਆ ਕੇਨੈਡਾ, ਸੂਫੀ ਸ਼ਾਇਰ ਅੰਗਰੇਜ਼ ਵਿਰਕ, ਗੁਰਪ੍ਰੀਤ ਸਿੰਘ ਸਰਪੰਚ ਬੀਂਬੜ, ਸੁਖਵਿੰਦਰ ਸਿੰਘ ਬੀਂਬੜ੍ਹ, ਨਿਰਮਲ ਸਿੰਘ ਸੰਧੂ ਬੀਂਬੜ੍ਹ, ਦਿਲਬਾਗ ਸਿੰਘ ਬੀਂਬੜ ਰਿਟਾਇਰਡ ਸੂਬੇਦਾਰ ਆਦਿ ਨੇ ਇੰਜੀ ਮੱਟੂ ਨੂੰ ਉਹਨਾਂ ਦੀ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਹੈ।