ਕਵਿੱਤਰੀਆਂ ਸੰਦੀਪ ਜਸਵਾਲ ਤੇ ਕਮਲ ਸੇਖੋਂ ਦੀਆਂ ਪੁਸਤਕਾਂ ਤੇ ਸੰਵਾਦ
- ਭਾਸ਼ਾ ਵਿਭਾਗ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ ਮਿਲਣ ਤੇ ਡਾ. ਅਮਰਜੀਤ ਕੋਂਕੇ ਦਾ ਵਿਸ਼ੇਸ਼ ਸਨਮਾਨ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 4 ਨਵੰਬਰ 2024:- ਸਾਂਝਾ ਸਾਹਿਤਕ ਮੰਚ ਪਟਿਆਲਾ ਵੱਲੋਂ ਢੱਲ ਬਿਲਡਰਜ਼ ਸਰਹਿੰਦ ਰੋਡ ਪਟਿਆਲਾ ਵਿਖੇ ਸੁਖਵਿੰਦਰ ਚਹਿਲ, ਨਵਦੀਪ ਸਿੰਘ ਮੁੰਡੀ, ਅਮਰਜੀਤ ਖਰੋਡ, ਪਾਲ ਖਰੋਡ, ਹਰਦੀਪ ਸੱਭਰਵਾਲ ਤੇ ਢੱਲ ਗੁਰਮੀਤ ਵੱਲੋਂ ਕਰਵਾਏ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਤਹਿਤ ਇਸ ਵਾਰ ਕਵਿੱਤਰੀ ਸੰਦੀਪ ਜਸਵਾਲ ਤੇ ਕਵਿੱਤਰੀ ਕਮਲ ਸੇਖੋਂ ਦੀਆਂ ਕਾਵਿ ਕਿਤਾਬਾਂ ਕ੍ਰਮਵਾਰ 'ਨਦੀ ਪੁੱਛੇ ਸਮੁੰਦਰ ਨੂੰ' ਤੇ 'ਹੁਣ ਮੈਂ ਸੁਰਖ਼ਰੂ ਹਾਂ' ਤੇ ਸੰਵਾਦ ਰਚਾਇਆ ਗਿਆ।
ਇਸ ਮੌਕੇ ਤੇ ਡਾ. ਅਮਰਜੀਤ ਕੌਂਕੇ, ਸਤਪਾਲ ਭੀਖੀ, ਡਾ. ਸੰਤੋਖ ਸਿੰਘ ਸੁੱਖੀ, ਬਚਨ ਸਿੰਘ ਗੁਰਮ, ਨਰਿੰਦਰਪਾਲ ਕੌਰ, ਚਰਨਜੀਤ ਜੋਤ, ਅਮਨਜੋਤ ਧਾਲੀਵਾਲ, ਤੇਜਿੰਦਰ ਸਿੰਘ ਅਨਜਾਨਾ, ਅਮਨ ਅਜਨੌਦਾ, ਹਰਮਨ, ਸੁਖਵਿੰਦਰ ਸਿੰਘ, ਗੁਰਚਰਨ ਗੁਣੀਕੇ, ਜਗਪਾਲ ਚਹਿਲ, ਸੁਖਜੀਵਨ, ਨਵਨੀਤ ਸਿੰਘ ਸਿੱਧੂ, ਗੋਪਾਲ ਸ਼ਰਮਾ, ਸੁਖਵਿੰਦਰ ਚਹਿਲ, ਗੁਰਮੀਤ ਢੱਲ, ਅਮਰਜੀਤ ਖਰੌੜ, ਨਵਦੀਪ ਸਿੰਘ ਮੁੰਡੀ ਤੇ ਹਰਦੀਪ ਸੱਭਰਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਮੰਚ ਸੰਚਾਲਨ ਕਰਦਿਆਂ ਨਵਦੀਪ ਸਿੰਘ ਮੁੰਡੀ ਨੇ ਕ੍ਰਮਵਾਰ ਦੋਵੇਂ ਕਾਵਿ ਪੁਸਤਕਾਂ ਦੀ ਸੰਖੇਪ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ।
ਵਿਚਾਰ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਡਾ. ਅਮਰਜੀਤ ਕੋਂਕੇ, ਸਤਪਾਲ ਭੀਖੀ, ਡਾ. ਸੰਤੋਖ ਸਿੰਘ ਸੁੱਖੀ, ਨਰਿੰਦਰ ਪਾਲ ਕੌਰ, ਹਰਦੀਪ ਸੱਭਰਵਾਲ ਤੇ ਨਵਦੀਪ ਸਿੰਘ ਮੁੰਡੀ ਨੇ ਦੋਵੇਂ ਕਾਵਿ ਪੁਸਤਕਾਂ ਬਾਰੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਡਾ. ਅਮਰਜੀਤ ਕੋਂਕੇ ਨੇ ਕਿਹਾ ਕਿ ਕਵਿਤਾ ਨੂੰ ਸਮਕਾਲ ਦੇ ਸਰੋਕਾਰਾਂ ਨਾਲ ਜੁੜਨ ਦੀ ਜ਼ਰੂਰਤ ਹੈ ਤਾਂ ਕਿ ਉਹ ਰੀਲਜ਼ ਦੀ ਕਵਿਤਾ ਬਣਨ ਨਾਲੋ ਚਿਰ ਸਥਾਈ ਕਵਿਤਾ ਬਣ ਸਕੇ। ਉਪਰੰਤ ਕਮਲ ਸੇਖੋਂ ਤੇ ਸੰਦੀਪ ਜਸਵਾਲ ਨੇ ਆਪਣੇ-ਆਪਣੇ ਸਾਹਿਤਿਕ ਸਫ਼ਰ ਬਾਰੇ ਗੱਲਬਾਤ ਕਰਦਿਆਂ, ਆਪਣੀ-ਆਪਣੀ ਕਾਵਿ ਪੁਸਤਕਾਂ ਵਿੱਚੋਂ ਕਵਿਤਾਵਾਂ ਹਾਜ਼ਰੀਨ ਨਾਲ ਸਾਂਝਾ ਕੀਤੀਆਂ ਤੇ ਕਿਤਾਬਾਂ ਦੀ ਸਿਰਜਣ ਪ੍ਰਕਿਰਿਆ ਸਬੰਧੀ ਸੰਵਾਦ ਰਚਾਇਆ। ਇਸ ਅਵਸਰ ਤੇ ਡਾ. ਅਮਰਜੀਤ ਕੌਂਕੇ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਿਲੇ ਸਰਵੋਤਮ ਪੁਸਤਕ ਪੁਰਸਕਾਰ ਮਿਲਣ ਤੇ ਵਿਸ਼ੇਸ਼ ਵਧਾਈ ਦਿੰਦੇ ਹੋਏ ਮੰਚ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਗੁਰਮੀਤ ਸਿੰਘ ਢੱਲ ਤੇ ਸੁਖਵਿੰਦਰ ਚਹਿਲ ਨੇ ਸਾਂਝਾ ਸਾਹਿਤਕ ਮੰਚ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਮੰਚ ਵੱਲੋਂ ਸੰਦੀਪ ਜਸਵਾਲ ਤੇ ਕਮਲ ਸੇਖੋਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।