World Breaking: ਸੀਨੀਅਰ ਅਕਾਲੀ ਨੇਤਾ ਨੂੰ ਟੋਰਾਂਟੋ ਏਅਰਪੋਰਟ ਤੇ ਰੋਕਿਆ ਕੈਨੇਡਾ ਦੇ ਅਧਿਕਾਰੀਆਂ ਨੇ ਐਂਟਰੀ ਲਈ ਲਾਏ ਓਬਜੈਕਸ਼ਨ
Babushahi Bureau
Chandigarh, JUne 11, 2026:
ਸ਼੍ਰੋਮਣੀ ਅਕਾਲੀ ਦਲ ਦੇ ਇੱਕ ਨਾਮਵਰ ਨੇਤਾ ਬੰਟੀ ਨੂੰ ਕਨੇਡਾ ਦੇ ਅਧਿਕਾਰੀਆਂ ਵੱਲੋਂ ਟੋਰਾਟੋ ਦੇ ਏਅਰਪੋਰਟ ਤੇ ਰੋਕ ਕੇ ਉਸ ਦੀ ਕਨੇਡਾ ਵਿੱਚ ਐਂਟਰੀ ਰੋਕੀ ਗਈ ਹੈ ਜਾਣਕਾਰ ਸੂਤਰਾਂ ਅਨੁਸਾਰ ਕੈਨੇਡੀਅਨ ਅਧਿਕਾਰੀਆਂ ਨੇ ਮੁੱਖ ਤੌਰ ਤੇ ਦੋ ਇਤਰਾਜ਼ ਲਾਏ ਹਨ ਇੱਕ ਤਾਂ ਇਹ ਕਿ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਯੂਥ ਅਕਾਲੀ ਨੇਤਾਵਾਂ ਦੀ ਇੱਕ ਟੀਮ ਕਨੇਡਾ ਜਾ ਰਹੀ ਹੈ ਜੋ ਕਿ ਇੱਕ ਸਿਆਸੀ ਸਰਗਰਮੀ ਬਣਦੀ ਹੈ ਅਤੇ ਇਹ ਕੈਨੇਡਾ ਦੇ ਨਿਯਮਾਂ ਦੇ ਖਿਲਾਫ ਹੈ।
ਇਹ ਵੀ ਪਤਾ ਲੱਗਾ ਹੈ ਕਿ ਇਸ ਤੋਂ ਇਲਾਵਾ ਕਨੇਡੀਅਨ ਅਧਿਕਾਰੀਆਂ ਨੇ ਬੰਟੀ ਦੇ ਖਿਲਾਫ ਐਮਸੀ ਚੋਣਾਂ ਦੌਰਾਨ ਬਣੇ ਇੱਕ ਪੁਲਿਸ ਕੇਸ ਦਾ ਵੀ ਹਵਾਲਾ ਦਿੱਤਾ ਜਿਸ ਮਾਮਲੇ ਵਿੱਚ ਉਹ ਪੁਲਿਸ ਦੀ ਕਲੀਅਰੈਂਸ ਨਹੀਂ ਲੈ ਕੇ ਗਏ
ਇਹ ਵੀ ਪਤਾ ਲੱਗਾ ਹੈ ਕਿ ਕਨੇਡਾ ਕਨੇਡਾ ਦਾ ਇੱਕ ਮੈਂਬਰ ਪਾਰਲੀਮੈਂਟ ਅਤੇ ਕੁਝ ਹੋਰ ਐਨਆਰਈ ਬੰਟੀ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਦਾਖਲਾ ਦਵਾਉਣ ਦਾ ਯਤਨ ਕਰ ਰਹੇ ਹਨ ਪਰ ਅਜੇ ਸਫਲ ਨਹੀਂ ਹੋਏ
ਹੋਰ ਵੇਰਵੇ ਦੀ ਉਡੀਕ ਹੈ