ਆਮਦਨ ਸ਼ਰਤਾਂ: ਵੱਡੇ ਬਦਲਾਅ - ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ‘ਪੇਰੇਂਟ ਬੂਸਟ ਵਿਜ਼ਟਰ ਵੀਜ਼ਾ’ ਲਈ ਹੁਣ ਸਪਾਂਸਰਾਂ ਲਈ ਵੱਧ ਆਮਦਨ ਦਿਖਾਉਣੀ ਹੋਵੇਗੀ ਲਾਜ਼ਮੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 17 ਅਪ੍ਰੈਲ, 2026:-ਨਿਊਜ਼ੀਲੈਂਡ ਸਰਕਾਰ ਨੇ ਮਾਪਿਆਂ ਨੂੰ ਪੱਕੇ ਤੌਰ ’ਤੇ ਬੁਲਾਉਣ (Parent Resident Visa) ਅਤੇ ਲੰਬੇ ਸਮੇਂ ਦੇ ਵਿਜ਼ਟਰ ਵੀਜ਼ਾ (Parent Boost Visitor Visa) ਲਈ ਆਮਦਨ ਦੀਆਂ ਨਵੀਆਂ ਸ਼ਰਤਾਂ ਦਾ ਐਲਾਨ ਕੀਤਾ ਹੈ। ਇਹ ਬਦਲਾਅ 30 ਅਪ੍ਰੈਲ 2026 ਤੋਂ ਲਾਗੂ ਹੋਣ ਜਾ ਰਹੇ ਹਨ। ਇਮੀਗ੍ਰੇਸ਼ਨ ਨਿਊਜ਼ੀਲੈਂਡ ਮੁਤਾਬਕ ਇਹ ਵਾਧਾ ਦੇਸ਼ ਦੀ ‘ਮੀਡੀਅਨ ਵੇਜ-ਔਸਤਨ ਤਨਖਾਹ’ (Median Wage) ਵਿੱਚ ਹੋਏ ਵਾਧੇ ਕਾਰਨ ਕੀਤਾ ਗਿਆ ਹੈ, ਜੋ ਹੁਣ 35.00 ਡਾਲਰ ਪ੍ਰਤੀ ਘੰਟਾ (72,800 ਡਾਲਰ ਸਾਲਾਨਾ) ਹੋ ਗਈ ਹੈ।
ਪੇਰੈਂਟ ਰੈਜ਼ੀਡੈਂਟ ਵੀਜ਼ਾ: ਸਪਾਂਸਰ ਲਈ ਨਵੀਆਂ ਆਮਦਨ ਦਰਾਂ
ਜੇਕਰ ਤੁਸੀਂ ਆਪਣੇ ਮਾਪਿਆਂ ਨੂੰ ਪੱਕੇ ਤੌਰ ’ਤੇ ਨਿਊਜ਼ੀਲੈਂਡ ਬੁਲਾਉਣਾ ਚਾਹੁੰਦੇ ਹੋ, ਤਾਂ ਸਪਾਂਸਰ (ਬੱਚੇ) ਦੀ ਆਮਦਨ ਹੇਠ ਲਿਖੇ ਅਨੁਸਾਰ ਹੋਣੀ ਚਾਹੀਦੀ ਹੈ:
ਇੱਕ ਸਪਾਂਸਰ (Single Sponsor):
ਇਕ ਜੀਅ (ਮਾਪੇ) ਲਈ: 109,200 ਡਾਲਰ (ਔਸਤਨ ਤਨਖਾਹ ਦਾ 1.5 ਗੁਣਾ)
ਦੋ ਜੀਆਂ (ਮਾਂ-ਪਿਉ) ਲਈ: 145,600 ਡਾਲਰ
ਤਿੰਨ ਜੀਆਂ (ਦੋਵਾਂ ਪਾਸੇ ਚੋਂ ਮਾਂ-ਪਿਉ) ਲਈ: 182,600 ਡਾਲਰ
ਚਾਰ ਜੀਆਂ (ਦੋਵਾਂ ਪਾਸੇ ਚੋਂ ਮਾਂ-ਪਿਉ) ਲਈ: 218,400 ਡਾਲਰ
ਦੋ ਸਪਾਂਸਰ (ਸਾਂਝੇ ਤੌਰ ’ਤੇ -Joint Sponsors):
ਇਕ ਜੀਅ (ਮਾਪੇ) ਲਈ: 145,600 ਡਾਲਰ (ਔਸਤਨ ਤਨਖਾਹ ਦਾ 2 ਗੁਣਾ)
ਦੋ ਜੀਆਂ (ਮਾਂ-ਪਿਉ) ਲਈ:182,000 ਡਾਲਰ
ਤਿੰਨ ਜੀਆਂ (ਦੋਵਾਂ ਪਾਸੇ ਚੋਂ ਮਾਂ-ਪਿਉ) ਲਈ: 218,400 ਡਾਲਰ
ਚਾਰ ਜੀਆਂ (ਦੋਵਾਂ ਪਾਸੇ ਚੋਂ ਮਾਂ-ਪਿਉ) ਲਈ: 254,800 ਡਾਲਰ
ਖ਼ਾਸ ਨੁਕਤਾ: ਸਪਾਂਸਰ ਨੇ ਪਿਛਲੇ 3 ਸਾਲਾਂ ਵਿੱਚੋਂ ਘੱਟੋ-ਘੱਟ 2 ਸਾਲ ਇਹ ਆਮਦਨ ਕਮਾਈ ਹੋਣੀ ਚਾਹੀਦੀ ਹੈ।
ਪੇਰੈਂਟ ਕੈਟੇਗਰੀ ਰੈਜ਼ੀਡੈਂਟ ਵੀਜ਼ਾ ਅਤੇ ਪੇਰੈਂਟ ਬੂਸਟ ਵਿਜ਼ਿਟਰ ਵੀਜ਼ਾ
ਸਪਾਂਸਰਸ਼ਿਪ ਆਮਦਨ ਦੀਆਂ ਸੀਮਾਵਾਂ ਨੂੰ ਅੱਪਡੇਟ ਕੀਤਾ ਜਾਵੇਗਾ, ਜੋ ਕਿ $33.56 ਡਾਲਰ ਤੋਂ ਵਧ ਕੇ 35.00 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ।
ਪੇਰੈਂਟ ਕੈਟੇਗਰੀ ਰੈਜ਼ੀਡੈਂਟ ਵੀਜ਼ਾ
30 ਅਪ੍ਰੈਲ 2026 ਤੋਂ ਪੇਰੈਂਟ ਬੂਸਟ ਵਿਜ਼ਿਟਰ ਵੀਜ਼ਾ ਸਪਾਂਸਰਾਂ ਲਈ ਘੱਟੋ-ਘੱਟ ਸਾਲਾਨਾ ਆਮਦਨ ਦਰ ਇਸ ਤਰ੍ਹਾਂ ਰਹੇਗੀ।
ਇੱਕ ਸਪਾਂਸਰ (Single Sponsor):
ਇਕ ਜੀਅ (ਮਾਪੇ) ਲਈ: 72,8 00 ਡਾਲਰ, ਦੋ ਜੀਆਂ (ਮਾਂ-ਪਿਉ) ਲਈ: 109,200 ਡਾਲਰ
ਤਿੰਨ ਜੀਆਂ (ਦੋਵਾਂ ਪਾਸੇ ਚੋਂ ਮਾਂ-ਪਿਉ) ਲਈ: 145,600 ਡਾਲਰ , ਚਾਰ ਜੀਆਂ (ਦੋਵਾਂ ਪਾਸੇ ਚੋਂ ਮਾਂ-ਪਿਉ) ਲਈ: 182,000 ਡਾਲਰ
ਦੋ ਸਪਾਂਸਰ (ਸਾਂਝੇ ਤੌਰ ’ਤੇ -Joint Sponsors):
ਇਕ ਜੀਅ (ਮਾਪੇ) ਲਈ: 109,200 ਡਾਲਰ, ਦੋ ਜੀਆਂ (ਮਾਂ-ਪਿਉ) ਲਈ:145,600 ਡਾਲਰ
ਤਿੰਨ ਜੀਆਂ (ਦੋਵਾਂ ਪਾਸੇ ਚੋਂ ਮਾਂ-ਪਿਉ) ਲਈ: 182,000 ਡਾਲਰ , ਚਾਰ ਜੀਆਂ (ਦੋਵਾਂ ਪਾਸੇ ਚੋਂ ਮਾਂ-ਪਿਉ) ਲਈ: 218,400 ਡਾਲਰ
ਸਪਾਂਸਰਾਂ ਲਈ ਹਰ ਸਾਲ ਘੱਟੋ-ਘੱਟ ਨਿਰਧਾਰਿਤ ਆਮਦਨ ਕਮਾਉਣੀ ਲਾਜ਼ਮੀ ਹੈ। ਇਸ ਤੋਂ ਇਲਾਵਾ, ਅਪਲਾਈ ਕਰਨ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਪਿਛਲੇ 3 ਮੁਕੰਮਲ ਹੋਏ ਟੈਕਸ ਸਾਲਾਂ (1 ਅਪ੍ਰੈਲ ਤੋਂ 31 ਮਾਰਚ) ਵਿੱਚੋਂ ਘੱਟੋ-ਘੱਟ 2 ਸਾਲਾਂ ਲਈ ਉਨ੍ਹਾਂ ਦੀ ਆਮਦਨ ਇੰਨੀ ਹੋਣੀ ਚਾਹੀਦੀ ਹੈ।
ਪੇਰੈਂਟ ਬੂਸਟ ਵਿਜ਼ਿਟਰ ਵੀਜ਼ਾ ਦੇ ਅਧੀਨ ਬਿਨੈਕਾਰ ਵਿਕਲਪਿਕ ਤੌਰ ’ਤੇ ਨਿਊਜ਼ੀਲੈਂਡ ਵਿੱਚ ਆਪਣੇ ਰਹਿਣ ਦਾ ਖਰਚਾ ਖੁਦ ਚੁੱਕ ਸਕਦੇ ਹਨ, ਚਾਹੇ ਉਹ ਸਾਲਾਨਾ ਆਮਦਨ ਰਾਹੀਂ ਹੋਵੇ ਜਾਂ ਗੁਜ਼ਾਰੇ ਲਈ ਰੱਖੇ ਫੰਡਾਂ (maintenance funds) ਰਾਹੀਂ। ਇਹ ਸੀਮਾਵਾਂ (thresholds) ਵੀ 30 ਅਪ੍ਰੈਲ 2026 ਤੋਂ ਵਧ ਜਾਣਗੀਆਂ।
ਸਾਲਾਨਾ ਆਮਦਨ
ਬਿਨੈਕਾਰਾਂ ਨੂੰ ਘੱਟੋ-ਘੱਟ ਇੰਨੀ ਕਮਾਈ ਕਰਨੀ ਪਵੇਗੀ:
33,663.24 ਡਾਲਰ ਸਾਲਾਨਾ, ਜਾਂ
51,182.56 ਡਾਲਰ ਸਾਲਾਨਾ, ਜੇਕਰ ਉਹ ਆਪਣੇ ਸਾਥੀ (partner) ਨੂੰ ਵੀ ਸ਼ਾਮਲ ਕਰ ਰਹੇ ਹਨ।
ਨਿੱਜੀ ਫੰਡ (Personal funds)
ਬਿਨੈਕਾਰਾਂ ਦੇ ਬੈਂਕ ਖਾਤੇ ਵਿੱਚ ਘੱਟੋ-ਘੱਟ ਇੰਨੀ ਰਕਮ ਹੋਣੀ ਚਾਹੀਦੀ ਹੈ:
ਇਕੱਲੇ ਬਿਨੈਕਾਰ ਲਈ: 170,000 ਡਾਲਰ
ਪਤੀ-ਪਤਨੀ ਸਮੇਤ: 260,000 ਡਾਲਰ
ਪੇਰੈਂਟ ਬੂਸਟ ਵਿਜ਼ਿਟਰ ਵੀਜ਼ਾ ਬਿਨੈਕਾਰਾਂ ਲਈ ਘੱਟੋ-ਘੱਟ ਆਮਦਨ ਅਤੇ ਫੰਡਾਂ ਦੀਆਂ ਜ਼ਰੂਰਤਾਂ ਨਿਊਜ਼ੀਲੈਂਡ ਸੁਪਰਐਨੂਏਸ਼ਨ (New Zealand Superannuation) ਦਰਾਂ ’ਤੇ ਅਧਾਰਤ ਹਨ (ਇਸ ਦੇ ਬਰਾਬਰ ਸਾਲਾਨਾ ਆਮਦਨ ਜਾਂ ਰੱਖੇ ਗਏ ਫੰਡਾਂ ਲਈ 5 ਸਾਲ ਦੀ ਨਿਊਜ਼ੀਲੈਂਡ ਸੁਪਰਐਨੂਏਸ਼ਨ ਦੇ ਬਰਾਬਰ ਰਕਮ ਹੋਣੀ ਚਾਹੀਦੀ ਹੈ)।
ਇਹ ਬਦਲਾਅ ਕਿਨ੍ਹਾਂ ’ਤੇ ਲਾਗੂ ਹੋਣਗੇ?
ਇਹ ਨਵੇਂ ਨਿਯਮ 30 ਅਪ੍ਰੈਲ 2026 ਜਾਂ ਉਸ ਤੋਂ ਬਾਅਦ ਜਮ੍ਹਾ ਕੀਤੀਆਂ ਗਈਆਂ ਅਰਜ਼ੀਆਂ ’ਤੇ ਲਾਗੂ ਹੋਣਗੇ।
ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਅਪਲਾਈ ਕੀਤਾ ਹੋਇਆ ਹੈ ਜਾਂ ਜਿਨ੍ਹਾਂ ਦੀ ‘ਐਕਸਪ੍ਰੈਸ਼ਨ ਆਫ਼ ਇੰਟਰਸਟ’ (5O9) ਪਹਿਲਾਂ ਹੀ ਚੁਣੀ ਜਾ ਚੁੱਕੀ ਹੈ, ਉਨ੍ਹਾਂ ’ਤੇ ਪੁਰਾਣੇ ਨਿਯਮ ਹੀ ਲਾਗੂ ਰਹਿਣਗੇ।
ਸਿੱਟਾ: ਇਹ ਬਦਲਾਅ ਉਨ੍ਹਾਂ ਪ੍ਰਵਾਸੀ ਪਰਿਵਾਰਾਂ ਲਈ ਵੱਡੀ ਚੁਣੌਤੀ ਹੋ ਸਕਦੇ ਹਨ ਜੋ ਆਪਣੇ ਮਾਪਿਆਂ ਨੂੰ ਨਿਊਜ਼ੀਲੈਂਡ ਬੁਲਾਉਣ ਦੀ ਯੋਜਨਾ ਬਣਾ ਰਹੇ ਹਨ। ਹੁਣ ਸਪਾਂਸਰਾਂ ਨੂੰ ਆਪਣੀ ਟੈਕਸਯੋਗ ਆਮਦਨ ਦੇ ਅੰਕੜਿਆਂ ਵੱਲ ਖ਼ਾਸ ਧਿਆਨ ਦੇਣਾ ਪਵੇਗਾ ਤਾਂ ਜੋ ਉਹ ਨਵੀਆਂ ਸ਼ਰਤਾਂ ਪੂਰੀਆਂ ਕਰ ਸਕਣ।