ਸਰੀ ਵਿਖੇ ਬਰਾੜ ਪਰਿਵਾਰ ਨੇ ਪੋਤਰੇ ਸ਼ਾਨਦੀਪ ਸਿੰਘ ਬਰਾੜ ਦਾ 18ਵਾਂ ਜਨਮ ਦਿਨ ਚਾਅਵਾਂ ਨਾਲ ਮਨਾਇਆ
ਹਰਦਮ ਮਾਨ
ਸਰੀ, 25 ਮਾਰਚ 2026 - ਕੈਨੇਡਾ ਦੇ ਸ਼ਹਿਰ ਸਰੀ ਵਿੱਚ ਰਹਿ ਰਹੇ ਪਿੰਡ ਵੱਡਾ ਘਰ (ਪੰਜਾਬ) ਨਾਲ ਸਬੰਧਤ ਬਲਜੀਤ ਸਿੰਘ ਬਰਾੜ ਅਤੇ ਸੁਰਿੰਦਰ ਕੌਰ ਬਰਾੜ ਦੇ ਪਰਿਵਾਰ ਵੱਲੋਂ ਆਪਣੇ ਪੋਤਰੇ ਸ਼ਾਨਦੀਪ ਸਿੰਘ ਬਰਾੜ (ਸਪੁੱਤਰ ਕਮਲਜੀਤ ਸਿੰਘ ਬਰਾੜ ਅਤੇ ਜਸਦੀਪ ਕੌਰ ਬਰਾੜ) ਦਾ 18ਵਾਂ ਜਨਮ ਦਿਨ ਬਹੁਤ ਹੀ ਸ਼ਰਧਾ ਅਤੇ ਚਾਅਵਾਂ ਨਾਲ ਮਨਾਇਆ ਗਿਆ।
ਇਸ ਸ਼ੁੱਭ ਅਵਸਰ ਦੀ ਸ਼ੁਰੂਆਤ ਪਰਿਵਾਰ ਵੱਲੋਂ ਗੁਰੂ ਚਰਨਾਂ ਵਿੱਚ ਸ਼ੁਕਰਾਨਾ ਕਰਦਿਆਂ ਕੀਤੀ ਗਈ। ਗੁਰਦੁਆਰਾ ਦਸ਼ਮੇਸ਼ ਦਰਬਾਰ, ਸਰੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸ਼ਾਨਦੀਪ ਸਿੰਘ ਦੀ ਚੜ੍ਹਦੀ ਕਲਾ ਤੇ ਸੁਖੀ ਜੀਵਨ ਲਈ ਅਰਦਾਸ ਕੀਤੀ ਗਈ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ ਅਤੇ ਮਿੱਤਰਾਂ-ਦੋਸਤਾਂ ਨੇ ਸ਼ਿਰਕਤ ਕੀਤੀ ਅਤੇ ਨੌਜਵਾਨ ਸ਼ਾਨਦੀਪ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਉੱਜਲ ਭਵਿੱਖ ਲਈ ਦੁਆਵਾਂ ਦਿੱਤੀਆਂ।
ਧਾਰਮਿਕ ਸਮਾਗਮ ਤੋਂ ਬਾਅਦ ਪਰਿਵਾਰ ਵੱਲੋਂ ਆਪਣੇ ਨਿਵਾਸ ਅਸਥਾਨ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਇੱਥੇ ਸ਼ਾਨਦੀਪ ਸਿੰਘ ਬਰਾੜ ਵੱਲੋਂ ਕੇਕ ਕੱਟਣ ਦੀ ਰਸਮ ਨਿਭਾਈ ਗਈ ਅਤੇ ਸਭ ਨੇ ਮਿਲ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਪਰਿਵਾਰਕ ਮੈਂਬਰਾਂ ਜਸਪ੍ਰੀਤ ਸਿੰਘ ਬਰਾੜ ਅਤੇ ਰਮਨਦੀਪ ਕੌਰ ਬਰਾੜ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਭ ਦੇ ਪਿਆਰ ਅਤੇ ਅਸੀਸਾਂ ਨੇ ਇਸ ਦਿਨ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ ਹੈ।