ਮਜੀਠੀਆ ਵਲੋਂ CM ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਨਾ ਲਾਉਣ ਦੀ ਚੇਤਾਵਨੀ
ਬੜੇ ਮੁੱਖ ਮੰਤਰੀ ਆਏ ਅਤੇ ਆਉਂਦੇ ਰਹਿਣਗੇ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹਨ, ਅਤੇ ਮਹਾਨ ਹੀ ਰਹਿਣਗੇ, ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਮਿਟ ਜਾਵੇਗਾ ਵਜੂਦ
ਝੁਕ ਕੇ ਗੁਰੂ ਦੇ ਦਰ, ਸ਼੍ਰੀ ਆਕਾਲ ਤਖਤ ਸਾਹਿਬ ਜਾਣ ਵਾਲਿਆਂ ਨੂੰ ਮਿਲਦੀ ਮਾਫ਼ੀ, ਮੱਥਾ ਲਾਉਣ ਵਾਲਿਆਂ ਦਾ ਹਮੇਸ਼ਾ ਹਸ਼ਰ ਹੋਇਆ ਹੈ ਬੇਹਦ ਮਾੜਾ - ਬਿਕਰਮ ਸਿੰਘ ਮਜੀਠੀਆ
ਕਿਹਾ, ਗੁਰੂ ਦੋਖੀ ਭਗਵੰਤ ਮਾਨ ਸਮੇਤ ਆਤਿਸ਼ੀ, ਅਤੇ ਨਰੇਸ਼ ਯਾਦਵ ਵਰਗੇ ਬੇਅਦਬੀਆਂ ਕਰਨ ਵਾਲੇ ਟੋਲੇ ਨਾਲ ਭਰੀ ਹੋਈ ਹੈ ਆਮ ਆਦਮੀ ਪਾਰਟੀ
ਚੰਡੀਗੜ੍ਹ 19 ਜੂਨ 2026- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫਤਰ ਵਿਖੇ ਭਰੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਥੇ ਬੜੇ ਮੁੱਖ ਮੰਤਰੀ ਆਏ ਅਤੇ ਆਉਂਦੇ ਰਹਿਣਗੇ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਮਹਾਨ ਸਨ, ਮਹਾਨ ਹਨ ਅਤੇ ਮਹਾਨ ਹੀ ਰਹਿਣਗੇ, ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਵਜੂਦ ਮਿਟ ਜਾਵੇਗਾ l
ਉਨ੍ਹਾਂ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਨਾ ਲਾਉਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਝੁਕ ਕੇ ਗੁਰੂ ਦੇ ਦਰ, ਸ਼੍ਰੀ ਆਕਾਲ ਤਖਤ ਸਾਹਿਬ ਜਾਣ ਵਾਲਿਆਂ ਨੂੰ ਮਾਫ਼ੀ ਹੈ ਪਰ ਮੱਥਾ ਲਾਉਣ ਵਾਲਿਆਂ ਦਾ ਹਮੇਸ਼ਾ ਮਾੜਾ ਹਸ਼ਰ ਹੋਇਆ ਹੈ , ਜਿਸਦਾ ਇਤਿਹਾਸ ਗਵਾਹ ਹੈ l
ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਬੇਅਦਬੀਆਂ ਅਤੇ ਸਿੱਖ ਨਸਲਕੁਸ਼ੀ ਵਾਲੇ ਆਈ.ਐੱਸ.ਆਈ ਦੇ ਏਜੰਡੇ ਨੂੰ ਆਮ ਆਦਮੀ ਪਾਰਟੀ ਚਲਾਉਣ ਲੱਗੀ ਹੋਈ ਹੈ ਜਿਸ ਨਾਲ ਨਕਲੀ ਇਨਕਲਾਬੀਆਂ ਦਾ ਚੇਹਰਾ ਖੁਦ ਹੀ ਨੰਗਾ ਹੋ ਗਿਆ ਹੈ l ਉਨ੍ਹਾਂ ਕਿਹਾ ਕਿ ਜਿਸ ਸਰਕਾਰ ਨੂੰ ਅਪਣਾ ਪੱਖ ਰੱਖਣ ਲਈ ਪੂਰੀ ਇੱਕ ਗੁਰ ਸਿੱਖ ਮੰਤਰੀ ਨਹੀਂ ਮਿਲਿਆ, ਉਹ 48 ਘੰਟਿਆਂ ਵਿੱਚ ਫਰਜ਼ੀ ਰਿਪੋਰਟ ਦੇ ਆਧਾਰ ਤੇ ਖੁਦ ਨੂੰ ਕਲੀਨ ਚਿੱਟ ਦੇ ਰਹੀ ਹੈ ਪਰ ਕੋਈ ਵੀ ਗੁਨਾਹਗਾਰ ਇਹ ਨਹੀਂ ਕਹਿੰਦਾ ਕਿ ਉਸਨੇ ਗੁਨਾਹ ਕੀਤਾ ਹੈ ਅਤੇ ਜੇਕਰ ਇਸ ਮਾਮਲੇ ਦੀ ਜਾਂਚ ਉੱਚ ਪੱਧਰੀ ਬਾਹਰੀ ਏਜੰਸੀ ਤੋਂ ਹੋਵੇ ਤਾਂ ਇਸਦਾ ਘਿਨੌਣਾ ਚੇਹਰਾ ਪੂਰੀ ਤਰਾਂ ਨੰਗਾ ਹੋ ਜਾਵੇਗਾ।
- Download Babushahi App
-
-