ਡਾ:ਗੁਰਿੰਦਰਪਾਲ ਸਿੰਘ ਜੋਸਨ ਨੇ ਇਸਤੰਨਬੁਲ ਵਿਖੇ ਨਿਸ਼ਾਨ ਸਾਹਿਬ ਲਹਿਰਾਉਣ ਦੀ ਕੀਤੀ ਸੇਵਾ
ਫਗਵਾੜਾ, 6 ਜੂਨ ( ) ਸਿੱਖਸ-ਇਨ-ਅਮਰੀਕਾ ਦੇ ਸੰਸਥਾਪਕ ਪ੍ਰਧਾਨ ਡਾ:ਗੁਰਿੰਦਰਪਾਲ ਸਿੰਘ ਜੋਸਨ ਨੇ ਗੁਰੁ ਨਾਨਕ ਸਾਹਿਬ ਜੀ ਦੀ ਬਖ਼ਸ਼ਿਸ਼ ਸਦਕਾ ਤੁਰਕੀ ਦੀ ਰਾਜਧਾਨੀ ਇਸਤੰਨਬੁਲ ਵਿਖੇ ਅਰਦਾਸ ਕਰਕੇ ਨਿਸ਼ਾਨ ਸਾਹਿਬ ਲਹਿਰਾਉਣ ਦੀ ਸੇਵਾ ਪ੍ਰਾਪਤ ਕੀਤੀ। ਗੁਰੂ ਨਾਨਕ ਸਾਹਿਬ ਜੀ 1521-24 ਈ: ਦਰਮਿਆਨ ਯੂਰਪ ਦੀ ਫੇਰੀ ਸਮੇਂ ਉਟੋਮਨ ਸਾਮਰਾਜ ਦੇ ਸੁਲਤਾਨ ਸੁਲੇਮਾਨ(1494-1566 ਈ:) ਨੂੰ ਮਿਲੇ ਸਨ, ਮਗਰੋਂ ਸੁਲੇਮਾਨ ਨੇ ਗੁਰੂ ਸਾਹਿਬ ਜੀ ਯਾਦ ਵਿੱਚ ਇੱਕ ਪੱਥਰ ਦਾ ਸ਼ਿਲਾ-ਲੇਖ ਬਣਵਾਇਆ, ਜਿਸ ਉਪਰ ਅਰਬੀ-ਤੁਰਕੀ ਵਿੱਚ “ਜਹਾਂਗੀਰ ਜਮਾਂ ਹਿੰਦ ਲਤ ਅਬਦ ਮਾਲ ਮਾਜੀਦ ਨਾਨਕ” ਜਿਸਦਾ ਪੰਜਾਬੀ ਅਨੁਵਾਦ “ਜਮਾਨੇ ਦਾ ਮਾਲਕ, ਹਿੰਦ ਦਾ ਬੰਦਾ, ਰੱਬ ਦਾ ਨਾਨਕ” ਸ਼ਬਦ ਅੰਕਿਤ ਕੀਤੇ।
ਮਗਰੋਂ 300 ਸਾਲ ਬਾਅਦ 1850 ਈ: ਦੇ ਕਰੀਬ ਸੁਲਤਾਨ ਅਬਦ-ਅਲ-ਮਜੀਦ (1823-1861ਈ:) ਨੇ ਇੱਕ ਹੋਰ ਸ਼ਿਲਾ-ਲੇਖ ਯਾਦਗਾਰ ਦੇ ਪਿਛਲੇ ਪਾਸੇ ਸਥਾਪਿਤ ਕਰਵਾ ਦਿੱਤਾ। ਵਰਣਨ ਯੋਗ ਹੈ ਕਿ ਇਹ ਯਾਦਗਾਰ 15 ਫੁੱਟ ਉੱਚੀ, 6 ਫੁੱਟ ਚੌੜੀ ਤੇ ਇੱਕ ਫੁੱਟ ਮੋਟੀ ਹੈ, ਜੋ ਕਿ ਇਸਤੰਨਬੁਲ ਦੀ “ਇਬ-ਫਿਨ ਦੀ ਕਲੀ ਪਾਰਕ”, ਬੋਸਪੋਰਸ ਵਿਖੇ ਮਸਜਿਦ ਤੇ ਡੋਲਮਾਬੇਹਸ ਪੈਲਸ ਦੇ ਕੋਲ ਬਲੈਕ ਸਮੁੰਦਰ ਦੇ ਕੰਢੇ ਮੌਜੂਦ ਹੈ।
ਡਾ: ਜੋਸਨ ਮੁਤਾਬਿਕ ਆਉਣ ਵਾਲੇ ਸਮੇਂ ਵਿੱਚ ਇਸ ਯਾਦਗਾਰ ਦੇ ਹੇਠਾਂ ਪੰਜਾਬੀ, ਤੁਰਕੀ ਤੇ ਅੰਗਰੇਜ਼ੀ ਵਿੱਚ ਗੁਰੂ ਨਾਨਕ ਸਾਹਿਬ ਦੀ ਫੇਰੀ ਨੂੰ ਦਰਸਾਉਂਦੀ ਤਖ਼ਤੀ ਸਥਾਪਿਤ ਕੀਤੀ ਜਾਵੇਗੀ ਤਾਂ ਜੋ ਯਾਤਰੂਆਂ ਨੂੰ ਪੜ੍ਹਨ ਵਿੱਚ ਸਹੂਲਤ ਹੋ ਸਕੇ।
- Download Babushahi App
-
-