ਨੌਜਵਾਨ ਨੇ ਖੂਨ ਦਾਨ ਕਰਕੇ ਦਿੱਤੀ ਸੇਵਾਮੁਕਤ ਅਧਿਆਪਕ ਪਿਤਾ ਨੂੰ ਸ਼ਰਧਾਂਜਲੀ
ਅਸ਼ੋਕ ਵਰਮਾ
ਬਠਿੰਡਾ, 31 ਮਈ 2026 :ਯੂਨਾਈਟਿਡ ਵੈਲਫ਼ੇਅਰ ਸੋਸਾਇਟੀ ਬਠਿੰਡਾ ਦੇ ਸਮਰਪਿਤ ਖੂਨਦਾਨੀ ਕਮਲ ਕੁਮਾਰ ਨੇ ਅਪਣੇ ਪਿਤਾ ਪਵਨ ਕੁਮਾਰ ਬਾਂਸਲ ਦੇ ਭੋਗ ਸਮਾਗਮ ਉਪਰੰਤ ਏਮਜ਼ ਮੈਡੀਕਲ ਕਾਲਜ ਦੇ ਬਲੱਡ ਬੈਂਕ ਵਿੱਚ ਆਪਣੇ ਸਾਥੀਆ ਸਮੇਤ ਖੂਨਦਾਨ ਕਰਕੇ ਅਪਣੇ ਪਿਤਾ ਜੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਉਹਨਾਂ ਦੇ ਕਰੀਬੀ ਰਿਸ਼ਤੇਦਾਰ ਵਿਜੇ ਕਾਲਾ ਨੇ ਦੱਸਿਆ ਕਿ ਸਵ: ਸ਼੍ਰੀ ਪਵਨ ਕੁਮਾਰ ਬਾਂਸਲ ਨੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਬਹੁਤ ਲੰਮਾ ਸਮਾਂ ਲੱਗਭਗ 43 ਸਾਲ ਬਤੌਰ ਅਧਿਆਪਕ ਸੇਵਾ ਕੀਤੀ । ਉਹਨਾਂ ਦੇ ਬੇਟੇ ਕਮਲ ਕੁਮਾਰ ਬਾਂਸਲ ਯੂਨੀਅਨ ਬੈਂਕ ਵਿਖੇ ਬਤੌਰ ਹੈਡ ਕੈਸ਼ੀਅਰ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਇਹਨਾਂ ਦਾ ਪਰਿਵਾਰ ਕਾਫ਼ੀ ਸਮੇਂ ਤੋਂ ਖੂਨਦਾਨ ਲਹਿਰ ਨਾਲ ਜੁੜਿਆ ਹੋਇਆ ਹੈ। ਸੰਸਥਾ ਦੇ ਸਮਰਪਿਤ ਖੂਨਦਾਨੀ ਵਿਜੇ ਗਰਗ(ਕਾਲਾ) ਨੇ ਇਹ ਵੀ ਦੱਸਿਆ ਕਿ ਸਾਡੇ ਪਰਿਵਾਰ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰ ਖੁਸ਼ੀ ਅਤੇ ਗਮੀ ਮੌਕੇ ਲੋੜਵੰਦ ਲੋਕਾਂ ਲਈ ਖੂਨਦਾਨ ਕੀਤਾ ਜਾਵੇ ਅਜਿਹਾ ਕਰਨ ਨਾਲ ਪਰਿਵਾਰ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ।ਇਹਨਾਂ ਦੇ ਨਾਲ ਸ਼੍ਰੀ ਪਵਨ ਕੁਮਾਰ ਜੀ ਦੇ ਧਰਮ ਪਤਨੀ ਸ਼੍ਰੀ ਮਤੀ ਵੀਨਾ ਰਾਣੀ,ਬੇਟੀ ਮੈਗੀ ਬਾਂਸਲ, ਨੂੰਹ ਸ਼ਮਾ ਤੋਂ ਇਲਾਵਾ ਡੈਮੋ੍ਰੇਟਿਕ ਟੀਚਰ ਫਰੰਟ ਦੇ ਪ੍ਰਧਾਨ ਬਲਜਿੰਦਰ ਸਿੰਘ,ਖੂਨਦਾਨੀ ਦਿਨੇਸ਼ ਨੀਟਾ, ਯੁੱਗ ਮਿੱਤਲ ਅਤੇ ਗਗਨ ਨੇ ਵੀ ਸਵ: ਪਵਨ ਕੁਮਾਰ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਦੇ ਇਸ ਨੇਕ ਕਾਰਜ ਅਤੇ ਚੰਗੀ ਸੋਚ ਦੀ ਸ਼ਲਾਘਾ ਕੀਤੀ
- Download Babushahi App
-
-