ਦੰਦਾਂ ਦੇ ਡਾਕਟਰ ਦਾ ਨੇਕ ਉਪਰਾਲਾ
ਡਾਕਟਰ ਰੋਹਿਤ ਭਨੋਟ ਨੇ ਨਿਜੀ ਸਕੂਲ ਦੀਆਂ ਬਾਈ ਵਿਦਿਆਰਥਨਾਂ ਨੂੰ ਲਿਆ ਗੋਦ
ਸਾਰੇ ਸਾਲ ਦਾ ਪੜ੍ਹਾਈ ਦਾ ਖਰਚਾ ਚੁੱਕਣਗੇ ਡਾਕਟਰ ਭਨੋਟ
ਰੋਹਿਤ ਗੁਪਤਾ
ਗੁਰਦਾਸਪੁਰ , 1 ਅਪ੍ਰੈਲ 2026 :
ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਰੋਹਿਤ ਭਨੋਟ ਭਨੋਟ ਨੇ ਇੱਕ ਨੇਕ ਉਪਰਾਲਾ ਕੀਤਾ ਹੈ । ਧਾਰੀਵਾਲ ਦੇ ਇੱਕ ਨਿੱਜੀ ਗਰਲਜ ਸਕੂਲ ਜਿਸਦਾ ਨਾਮ ਗੁਰੂ ਨਾਨਕ ਗਰਲਸ ਸੀਨੀਅਰ ਸੈਕੈਂਡਰੀ ਸਕੂਲ ਹੈ ਦੀਆਂ 22 ਵਿਦਿਆਰਥਨਾਂ ਨੂੰ ਡਾਕਟਰ ਭਨੋਟ ਨੇ ਗੋਦ ਲੈ ਲਿਆ ਹੈ ਅਤੇ ਉਹਨਾਂ ਦੀ ਸਾਰੀ ਪੜ੍ਹਾਈ ਦਾ ਖਰਚਾ ਡਾਕਟਰ ਪਨੋਟ ਚੁੱਕਣਗੇ । ਡਾਕਟਰ ਭਨੋਟ ਵੱਲੋਂ ਇਹ ਐਲਾਨ ਉਸ ਵੇਲੇ ਕੀਤਾ ਗਿਆ ਜਦੋਂ ਸਕੂਲ ਵੱਲੋਂ ਉਹਨਾਂ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਆਪਣੇ ਸਲਾਨਾ ਸਮਾਗਮ ਵਿੱਚ ਬੁਲਾਇਆ ਗਿਆ ਸੀ । ਉਹਨਾਂ ਨੇ ਐਲਾਨ ਕੀਤਾ ਕਿ ਸਕੂਲ ਦੀਆਂ 22 ਹੋਣਹਾਰ ਵਿਦਿਆਰਥਣਾਂ ਦਾ ਸਕੂਲ ਦਾ ਸਲਾਨਾ ਖਰਚਾ ਆਪਣੀ ਨੇਕ ਕਮਾਈ ਵਿੱਚੋ ਹਰ ਸਾਲ ਦੇਣਗੇ , ਡਾਕਟਰ ਭਨੋਟ ਦੇ ਫੈਂਸਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
Click to Follow Babushahi Facebook Page →