Breaking: ਦਿੱਲੀ 'ਚ 1 ਘੰਟੇ ਲਈ ਬਲੈਕਆਊਟ! ਪੜ੍ਹੋ ਕਾਰਨ
Babushahi Network
ਨਵੀਂ ਦਿੱਲੀ 26 ਮਾਰਚ, 2026: ਰਾਜਧਾਨੀ ਦਿੱਲੀ ਵਿੱਚ ਸ਼ਨੀਵਾਰ, 28 ਮਾਰਚ ਨੂੰ 'ਅਰਥ ਆਵਰ 2026' ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਮੁੱਖ ਬਿਜਲੀ ਵੰਡ ਕੰਪਨੀ BSES ਨੇ ਦੱਖਣੀ, ਪੱਛਮੀ, ਪੂਰਬੀ ਅਤੇ ਕੇਂਦਰੀ ਦਿੱਲੀ ਦੇ ਆਪਣੇ ਲਗਭਗ 54 ਲੱਖ ਖਪਤਕਾਰਾਂ ਅਤੇ 2.25 ਕਰੋੜ ਵਸਨੀਕਾਂ ਨੂੰ ਇਸ ਵਿਸ਼ਵਵਿਆਪੀ ਮੁਹਿੰਮ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ।
ਰਾਤ 8:30 ਤੋਂ 9:30 ਵਜੇ ਤੱਕ ਬੰਦ ਰਹਿਣਗੀਆਂ ਬੱਤੀਆਂ
ਇਸ ਮੁਹਿੰਮ ਤਹਿਤ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਨੀਵਾਰ ਰਾਤ 8:30 ਵਜੇ ਤੋਂ 9:30 ਵਜੇ ਤੱਕ ਆਪਣੇ ਘਰਾਂ ਅਤੇ ਦਫ਼ਤਰਾਂ ਦੀਆਂ ਗ਼ੈਰ-ਜ਼ਰੂਰੀ ਬਿਜਲੀ ਦੀਆਂ ਲਾਈਟਾਂ ਅਤੇ ਉਪਕਰਨ ਬੰਦ ਰੱਖਣ। ਸਾਲ 2026 ਲਈ ਇਸ ਮੁਹਿੰਮ ਦਾ ਵਿਸ਼ਾ (Theme) ‘Give an Hour for Earth’ (ਧਰਤੀ ਲਈ ਇੱਕ ਘੰਟਾ ਦਿਓ) ਰੱਖਿਆ ਗਿਆ ਹੈ। ਇਸ ਦਾ ਮਕਸਦ ਸਿਰਫ਼ ਪ੍ਰਤੀਕਾਤਮਕ ਤੌਰ 'ਤੇ ਲਾਈਟਾਂ ਬੰਦ ਕਰਨਾ ਨਹੀਂ, ਸਗੋਂ ਲੋਕਾਂ ਦੇ ਵਿਵਹਾਰ ਵਿੱਚ ਵਾਤਾਵਰਣ ਪ੍ਰਤੀ ਸਥਾਈ ਬਦਲਾਅ ਲਿਆਉਣਾ ਹੈ।
ਸਾਲ 2007 ਵਿੱਚ ਸਿਡਨੀ (ਆਸਟ੍ਰੇਲੀਆ) ਤੋਂ ਸ਼ੁਰੂ ਹੋਈ ਇਹ ਮੁਹਿੰਮ ਅੱਜ 190 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਵਿੱਚ ਇਹ ਇੱਕ ਵੱਡਾ ਹਥਿਆਰ ਸਾਬਤ ਹੋ ਰਹੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਦਿੱਲੀ ਵਾਸੀਆਂ ਨੇ ਇਸ ਮੁਹਿੰਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਹੈ। ਸਾਲ 2024 ਵਿੱਚ ਅਰਥ ਆਵਰ ਦੌਰਾਨ 206 ਮੈਗਾਵਾਟ ਬਿਜਲੀ ਦੀ ਬਚਤ ਹੋਈ। ਸਾਲ 2025 ਵਿੱਚ ਇਹ ਅੰਕੜਾ ਵੱਧ ਕੇ 269 ਮੈਗਾਵਾਟ ਤੱਕ ਪਹੁੰਚ ਗਿਆ।
ਬਿਜਲੀ ਕੰਪਨੀ BSES ਆਪਣੀ ਸਪਲਾਈ ਵਿੱਚ 'ਗ੍ਰੀਨ ਐਨਰਜੀ' (ਸੂਰਜੀ ਅਤੇ ਨਵਿਆਉਣਯੋਗ ਊਰਜਾ) ਦਾ ਹਿੱਸਾ ਲਗਾਤਾਰ ਵਧਾ ਰਹੀ ਹੈ। ਜਾਗਰੂਕਤਾ ਫੈਲਾਉਣ ਲਈ ਕੰਪਨੀ SMS, ਡਿਜੀਟਲ ਪਲੇਟਫਾਰਮ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (RWA) ਰਾਹੀਂ ਲੋਕਾਂ ਤੱਕ ਪਹੁੰਚ ਕਰ ਰਹੀ ਹੈ। ਹੁਣ ਤੱਕ BSES ਵੱਲੋਂ 13,000 ਤੋਂ ਵੱਧ ਰੂਫਟੌਪ ਸੋਲਰ ਕਨੈਕਸ਼ਨ। 6,300 ਤੋਂ ਵੱਧ ਈਵੀ (EV) ਚਾਰਜਿੰਗ ਪੁਆਇੰਟ ਸਥਾਪਤ ਕੀਤੇ ਜਾ ਚੁੱਕੇ ਹਨ।
Click to Follow Babushahi Facebook Page →