ਮੋਹਾਲੀ ਕਾਰਪੋਰੇਸ਼ਨ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਜਿੱਤ ਦਰਜ ਕਰਨਗੇ : ਕੁਲਵੰਤ ਸਿੰਘ
ਪਿੰਡ ਬਲੌਂਗੀ ਵਿਖੇ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ
ਮੋਹਾਲੀ 15 ਮਾਰਚ ,2026 ਮੋਹਾਲੀ ਨਗਰ ਨਿਗਮ ਚੋਣਾਂ ਸਬੰਧੀ ਬੇਸ਼ਕ ਮਾਮਲਾ ਅਦਾਲਤ ਵਿੱਚ ਵਿਚਾਰਅਧੀਨ ਹੈ, ਪ੍ਰੰਤੂ ਇਹ ਇੱਕ ਲੋਕਤੰਤਰ ਪ੍ਰਕਿਰਿਆ ਹੈ ਅਤੇ ਚੋਣਾਂ ਹਰ ਹੀਲੇ ਹੋਣਗੀਆਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ 50 ਦੀਆਂ 50 ਸੀਟਾਂ ਉੱਤੇ ਜਿੱਤ ਪ੍ਰਾਪਤ ਕਰਨਗੇ, ਕਿਉਂਕਿ ਬਲਵੀਰ ਸਿੰਘ ਸਿੱਧੂ ਅਤੇ ਇਸ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸ਼ਹਿਰ ਦੇ ਵਿਕਾਸ ਲਈ ਕੁਝ ਵੀ ਨਹੀਂ ਕੀਤਾ, ਸਗੋਂ ਜਮੀਨਾਂ ਉੱਤੇ ਨਜਾਇਜ਼ ਕਬਜ਼ੇ ਹੀ ਕੀਤੇ ਹਨ, ਇਹ ਗੱਲ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ,
ਵਿਧਾਇਕ ਕੁਲਵੰਤ ਸਿੰਘ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਹਿਲਾ ਸਨਮਾਨ ਭਤੇ ਸਬੰਧੀ ਅਤੇ ਮਹਿਲਾ ਦਿਵਸ ਨੂੰ ਸਮਰਪਿਤ- ਬਲੌਂਗੀ ਕਲੋਨੀ ਧਰਮਸ਼ਾਲਾ ਵਿਖੇ ਆਜੋਜਿਤ ਇੱਕ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਸਨ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਾਤਾਵਾਂ, ਭੈਣਾਂ ਅਤੇ ਧੀਆਂ ਦਾ ਮਾਣ ਵਧਾਉਣ ਦੇ ਲਈ ਉਹਨਾਂ ਨੂੰ ਹਰ ਮਹੀਨੇ 1000 ਅਤੇ ਦਲਿਤ- ਮਾਤਾਵਾਂ, ਭੈਣਾਂ ਨੂੰ 1500 ਰੁਪਏ ਦਾ ਸਨਮਾਨ ਸੰਬੰਧੀ ਯੋਜਨਾ ਦਾ ਐਲਾਨ ਕਰ ਦਿੱਤਾ ਦਿੱਤਾ ਗਿਆ ਹੈ, ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜੋ ਵਾਅਦੇ ਅਤੇ ਗਰੰਟੀ ਲੋਕਾਂ ਨੂੰ ਦਿੱਤੀ ਗਈ ਸੀ, ਉਹਨਾਂ ਨੂੰ ਇੱਕ-ਇੱਕ ਕਰਕੇ ਪੂਰਾ ਕਰ ਦਿੱਤਾ ਗਿਆ ਹੈ, ਪੰਜਾਬ ਭਰ ਦੀਆਂ ਮਹਿਲਾਵਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵਿੱਚ ਖੁਸ਼ੀ ਅਤੇ ਤਸੱਲੀ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਅਤੇ ਇਸ ਯੋਜਨਾ ਦੇ ਸ਼ੁਰੂ ਹੋਣ ਦੇ ਐਲਾਨ ਤੋਂ ਬਾਅਦ ਪੰਜਾਬ ਭਰ ਜਾਗੋ ਕੱਢ ਕੇ ਮਹਿਲਾਵਾਂ ਦੀ ਤਰਫੋਂ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ, ਅਤੇ ਥਾਂ- ਥਾਂ ਧੰਨਵਾਦੀ ਸਮਾਗਮ ਕੀਤੇ ਜਾ ਰਹੇ ਹਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਬਲੌਂਗੀ ਸਮੇਤ ਜਿਹੜੇ ਵੀ ਨਵੇਂ ਪਿੰਡ ਅਤੇ ਇਲਾਕੇ ਨਗਰ ਨਿਗਮ ਮੋਹਾਲੀ ਦੀ ਹੱਦਬੰਦੀ ਵਿੱਚ ਸ਼ਾਮਿਲ ਕੀਤੇ ਗਏ ਹਨ , ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦਾ ਵੱਡੇ ਪੱਧਰ ਤੇ ਵਿਕਾਸ ਹੋਵੇਗਾ, ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਬਲੌਂਗੀ ਵਿੱਚ ਜਿਹੜੀ ਸੜਕ ਪਿਛਲੇ 18 -20 ਸਾਲ ਤੋਂ ਨਹੀਂ ਬਣੀ ਸੀ, ਉਸ ਨੂੰ ਬਣਾਉਣ ਦਾ ਮੈਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ, ਅਤੇ ਇਸ ਸੜਕ ਨੂੰ ਬਣਾਇਆ ਗਿਆ ਅਤੇ ਸੀਵਰੇਜ ਦਾ ਕੰਮ ਵੀ ਤਸੱਲੀ ਬਖਸ਼ ਕਰਵਾਇਆ ਗਿਆ, ਬਲੌਂਗੀ ਵਿਚਲੀ ਗਊਸ਼ਾਲਾ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਵੀ ਅਦਾਲਤ ਦੇ ਵਿਚਾਰਅਧੀਨ ਹੈ ਅਤੇ ਸਿੱਧੂ ਭਰਾਵਾਂ ਨੂੰ ਇਖਲਾਕੀ ਜਿੰਮੇਵਾਰੀ ਸਮਝਦੇ ਹੋਏ ਇਸ ਗਉਸ਼ਾਲਾ ਵਾਲੀ ਥਾਂ ਨੂੰ ਖੁਦ ਹੀ ਛੱਡ ਕੇ ਪਿੰਡ ਵਾਸੀਆਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਦਾ ਭਲਾ ਹੋ ਸਕੇ ਅਤੇ ਸਿੱਧੂ ਭਰਾਵਾਂ ਨੂੰ ਇਸ ਤੋਂ ਅਗਾਂਹ ਕਿਧਰੇ ਹੋਰ ਗਊਸ਼ਾਲਾ ਬਣਾ ਲੈਣ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹ ਕੰਮ ਵੀ ਕੀਤੇ ਜਾ ਰਹੇ ਹਨ, ਜਿਨਾਂ ਸੰਬੰਧੀ ਕੋਈ ਵਾਅਦਾ ਜਾਂ ਗਰੰਟੀ ਨਹੀਂ ਦਿੱਤੀ ਗਈ ਸੀ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਦੀਆਂ ਚਿਰਕਾਉਣੀਆਂ ਮੰਗਾਂ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ ਅਤੇ ਵਿਕਾਸ ਮੁਖੀ ਯੋਜਨਾਵਾਂ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ, ਉਹਨਾਂ ਕਿਹਾ ਕਿ ਜਿੱਥੇ ਪਹਿਲਾਂ ਹੀ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਹੱਲਾ ਕਲੀਨਿਕ ਵਿੱਚ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਲੋਕੀ ਆਪਣੀ ਸਿਹਤ ਦੀ ਜਾਂਚ ਕਰਵਾਉਂਦੇ ਹਨ ਮੁਫਤ ਦਵਾਈਆਂ ਲੈਂਦੇ ਹਨ ਅਤੇ ਉਹਨਾਂ ਦੇ ਜਰੂਰੀ ਅਤੇ ਲੋੜੀਂਦੇ ਟੈਸਟ ਵੀ ਮੁਫਤ ਕੀਤੇ ਜਾ ਰਹੇ ਹਨ,ਉੱਥੇ ਹੁਣ ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 10 ਲੱਖ ਰੁਪਏ ਦਾ ਇਲਾਜ ਹਰੇਕ ਪਰਿਵਾਰ ਦੇ ਲਈ ਮੁਫਤ ਸ਼ੁਰੂ ਕੀਤਾ ਗਿਆ ਹੈ। ਅਤੇ ਇਸ ਸਬੰਧੀ ਲੋੜੀਂਦੇ ਰਜਿਸਟਰੇਸ਼ਨ ਕਾਰਡ ਬਣਾਉਣ ਦਾ ਕੰਮ ਵੱਡੀ ਪੱਧਰ ਤੇ ਚੱਲ ਰਿਹਾ ਰਿਹਾ ਹੈ, ਇਸ ਮੌਕੇ ਤੇ ਜਸਵਿੰਦਰ ਕੌਰ ਪਤਨੀ ਮੱਖਣ ਸਿੰਘ ਸਰਪੰਚ, ਸਤਨਾਮ ਸਿੰਘ ਸਰਪੰਚ, ਦਲੀਪ ਸਿੰਘ ਕੰਗ -ਪੰਚ, ਰਮਨਪ੍ਰੀਤ ਕੌਰ- ਹਲਕਾ ਕੋਆਰਡੀਨੇਟਰ ਵੁਮਨ ਵਿੰਗ, ਰੀਟਾ -ਬਲਾਕ ਕੋਆਰਡੀਨੇਟਰ ਵੁਮਨ ਵਿੰਗ, ਬਲਜੀਤ ਸਿੰਘ ਵਿੱਕੀ- ਬਲਾਕ ਪ੍ਰਧਾਨ, ਰਣਜੀਤ ਸਿੰਘ- ਬਲਾਕ ਕੋਆਰਡੀਨੇਟਰ (ਯੁੱਧ ਨਸ਼ਿਆਂ ਵਿਰੁੱਧ), ਸਮਿੰਦਰ ਕੰਗ -ਮੈਂਬਰ ਪੰਚਾਇਤ, ਗਿਰੀਨਾਥ, ਪਰਮਜੀਤ ਸਿੰਘ ਚੌਹਾਨ, ਡਾਕਟਰ ਕੁਲਦੀਪ ਸਿੰਘ, ਹਰਮੇਸ਼ ਸਿੰਘ ਕੁੰਬੜਾ, ਅਕਵਿੰਦਰ ਸਿੰਘ ਗੋਸਲ, ਰੁਪਿੰਦਰ ਕੌਰ ਬਲੌਂਗੀ, ਪਰਮਜੀਤ ਕੌਰ ਬਲੌਂਗੀ, ਮੰਜੂ ਦੇਵੀ ਬਲੌਂਗੀ, ਮੱਖਣ ਸਿੰਘ ਸਰਪੰਚ, ਸਤਨਾਮ ਸਿੰਘ ਸਰਪੰਚ, ਬਲਜੀਤ ਸਿੰਘ ਵਿੱਕੀ, ਰਣਜੀਤ ਸੈਣੀ, ਗਿਰੀਨਾਥ ਝਾਅ, ਸ਼ਵਿੰਦਰ ਸਿੰਘ ਕੰਗ,ਕੁਲਦੀਪ ਸਿੰਘ ਸਮਾਣਾ,ਅਕਵਿੰਦਰ ਸਿੰਘ ਗੋਸਲ, ਜਸਪਾਲ ਸਿੰਘ MC, ਗੁਰਿੰਦਰ ਪਾਲ ਸਿੰਘ, ਹਰਬੰਸ ਸਿੰਘ, ਨਰੇਸ਼ ਕੁਮਾਰ ਵੀ ਹਾਜ਼ਰ ਸਨ,
Click to Follow Babushahi Facebook Page →